ਲੁਧਿਆਣਾ: ਕੁੜੀਆਂ ਵੀ ਮੁੰਡਿਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹਨ। ਇਹ ਕਰ ਦਿਖਾਇਆ ਲੁਧਿਆਣਾ ਦੀ 16 ਸਾਲ ਦੀ ਬੇਟੀ ਨਮਿਆ ਨੇ। ਜਿਸ ਨੇ ਦੇਸ਼ ਦਾ ਨਾਂ ਪੂਰੇ ਵਿਸ਼ਵ 'ਚ ਰੌਸ਼ਨ ਕਰ ਦਿੱਤਾ ਹੈ। ਨਮਿਆ ਜੋਸ਼ੀ ਦੇਸ਼ ਦੀ ਇਕਲੌਤੀ ਅਜਿਹੀ ਵਿਦਿਆਰਥਣ ਬਣੀ ਹੈ, ਜੋ ਅਗਲੇ ਸਾਲ ਜਨਵਰੀ 'ਚ ਇੰਗਲੈਂਡ ਦੇ ਬੈਟ ਵੱਲੋਂ ਕਰਵਾਏ ਜਾ ਰਹੇ ਐਡਟੇਕ ਸੰਮੇਲਨ 'ਚ ਹਿੱਸਾ ਲਵੇਗੀ ਅਤੇ ਵਿਸ਼ਵ ਭਰ ਦੇ 30 ਹਜ਼ਾਰ ਤੋਂ ਵਧੇਰੇ ਅਧਿਆਪਕਾਂ ਨੂੰ ਸੰਬੋਧਨ ਵੀ ਕਰੇਗੀ। (England bett convention)
ਦੇਸ਼ ਦੀ ਪਹਿਲੀ ਵਿਦਿਆਰਥਣ: ਇਸ ਸੰਮੇਲਨ 'ਚ ਸਿਰਫ ਅਧਿਆਪਕ ਹੀ ਹਿੱਸਾ ਲੈਂਦੇ ਹਨ ਅਤੇ ਸੰਬੋਧਨ ਕਰਦੇ ਹਨ ਅਤੇ ਨਮਿਆ ਅਜਿਹੀ ਪਹਿਲੀ ਵਿਦਿਆਰਥਣ ਹੋਵੇਗੀ, ਜੋ ਇਸ ਸੰਮੇਲਨ 'ਚ ਸੰਬੋਧਿਤ ਕਰੇਗੀ ਅਤੇ ਆਪਣੀ ਸਿੱਖਿਆ ਬਾਰੇ ਅਤੇ ਭਾਰਤ ਬਾਰੇ ਪੂਰੇ ਵਿਸ਼ਵ ਅੱਗੇ ਚਾਨਣਾ ਪਾਵੇਗੀ। ਨਮਿਆ ਨੇ ਸਾਲ 2021 'ਚ ਕੌਂਮੀ ਬਾਲ ਪੁਰਸਕਾਰ ਵੀ ਹਾਸਲ ਕੀਤਾ ਸੀ। ਉਸ ਨੂੰ ਪ੍ਰਧਾਨ ਮੰਤਰੀ ਵੱਲੋਂ ਇਹ ਪੁਰਸਕਾਰ ਦੇਕੇ ਪੰਜਾਬ ਦੀ ਧੀ ਦਾ ਨਾਂ ਦਿੱਤਾ ਗਿਆ ਸੀ ਪਰ ਹੁਣ ਨਮਿਆ ਪੂਰੇ ਵਿਸ਼ਵ ਦੀ ਬੇਟੀ ਬਣਨ ਜਾ ਰਹੀ ਹੈ।
ਕਈ ਐਵਾਰਡ ਕਰ ਚੁੱਕੀ ਹੈ ਹਾਸਲ: ਨਮਿਆ ਨੇ 5 ਸਾਲ ਦੀ ਉਮਰ 'ਚ ਮਾਇਨ ਕਰਾਫਟ ਦੀ ਵਰਤੋਂ ਕਰਕੇ ਲਰਨਿੰਗ ਗੇਮਸ ਬਣਾਈਆਂ ਸਨ। ਹੁਣ ਤੱਕ ਉਹ ਕਈ ਸਨਮਾਨ ਹਾਸਿਲ ਕਰ ਚੁੱਕੀ ਹੈ। 16 ਸਾਲ ਦੀ ਨਮਿਆ ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਮਹਿਜ਼ 16 ਸਾਲ ਦੀ ਨਮਿਆ ਜੋਸ਼ੀ ਭਾਰਤ ਦੀ ਟਾਪ ਟੇਕ ਸੇਵੀ ਸਟੂਡੈਂਟ ਦਾ ਖਿਤਾਬ ਵੀ ਹਾਸਿਲ ਕਰ ਚੁੱਕੀ ਹੈ। ਇਨ੍ਹਾਂ ਹੀ ਨਹੀਂ ਗਲੋਬਲ ਸਟੂਡੈਂਟ ਪੁਰਸਕਾਰ ਦੇ ਵਿੱਚ ਉਹ ਟਾਪ 50 'ਚ ਵੀ ਆਪਣੀ ਥਾਂ ਬਣਾ ਚੁੱਕੀ ਹੈ। ਨਮਿਆ ਨੇ 5 ਸਾਲ ਦੀ ਉਮਰ ਤੋਂ ਹੀ ਸਨਮਾਨ ਹਾਸਲ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿਸ ਦਾ ਸਿਲਸਿਲਾ ਹਾਲੇ ਤੱਕ ਜਾਰੀ ਹੈ।
ਪਰਿਵਾਰ ਨੂੰ ਆਪਣੀ ਧੀ 'ਤੇ ਮਾਣ: ਨਮਿਆ ਦਾ ਪਰਿਵਾਰ ਉਸ ਦੀ ਇਸ ਪ੍ਰਾਪਤੀ ਤੋਂ ਕਾਫੀ ਖੁਸ਼ ਹੈ। ਉਨ੍ਹਾਂ ਨੇ ਨਮਿਆ ਨੂੰ ਪੂਰੀ ਅਜ਼ਾਦੀ ਦਿੱਤੀ ਹੈ ਕਿ ਉਹ ਆਪਣੀ ਪੜ੍ਹਾਈ ਦੇ ਵਿਸ਼ੇ ਦੇ ਨਾਲ ਆਪਣੇ ਭਵਿੱਖ ਲਈ ਖੁਦ ਫੈਸਲੇ ਲਵੇ। ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੇ ਫੋਨ ਆ ਰਹੇ ਹਨ। ਪਰਿਵਾਰ ਨੇ ਕਿਹਾ ਕਿ ਨਮਿਆ ਬਚਪਨ ਤੋਂ ਹੀ ਗੇਮਿੰਗ ਨਾਲ ਬੱਚਿਆਂ ਲਈ ਪੜ੍ਹਾਈ ਨੂੰ ਸੌਖਾ ਕਰਨ ਦੇ ਖੇਤਰ 'ਚ ਕੰਮ ਕਰਨਾ ਚਾਹੁੰਦੀ ਸੀ ਅਤੇ ਇਸੇ ਨੂੰ ਉਹ ਅੱਗੇ ਲੈਕੇ ਗਈ। ਇਸ ਖੇਤਰ 'ਚ ਉਸ ਨੇ ਕੌਂਮੀ ਬਾਲ ਪੁਰਸਕਾਰ ਵੀ ਹਾਸਲ ਕੀਤਾ। ਹੁਣ ਉਸ ਨੇ ਦੇਸ਼ ਦਾ ਨਾਂ ਵਿਦੇਸ਼ਾਂ 'ਚ ਸਿੱਖਿਆ ਦੇ ਖੇਤਰ 'ਚ ਵੀ ਚਮਕਾਇਆ ਹੈ।
ਨਮਿਆ ਦੀ ਉਮਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਬੱਚਿਆਂ ਦੀ ਗੱਲ ਰੱਖਣ ਦੇ ਮੰਤਵ ਨਾਲ ਹੀ ਉਥੇ ਸੰਮੇਲਨ 'ਚ ਭਾਗ ਲੈਣ ਜਾ ਰਹੀ ਹੈ ਤਾਂ ਜੋ ਇਹ ਚਰਚਾ ਕੀਤੀ ਜਾ ਸਕੇ ਕਿ ਬੱਚਿਆਂ ਦੇ ਲਈ ਸਿੱਖਿਆ 'ਚ ਕੀ ਕੁਝ ਤਬਦੀਲੀ ਕਰਨ ਦੀ ਲੋੜ ਹੈ। ਨਮਿਆ ਦੇ ਪਿਤਾ
ਸੁਪਨਾ ਸੱਚ ਵਰਗਾ ਲੱਗਿਆ: ਨਮਿਆ ਨੇ ਕਿਹਾ ਕਿ ਉਥੇ ਜਾਣਾ ਉਸ ਲਈ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਉਸ ਨੇ ਦੱਸਿਆ ਕਿ ਜਦੋਂ ਈ-ਮੇਲ ਰਾਹੀਂ ਉਸ ਨੂੰ ਇਹ ਸੱਦਾ ਪੱਤਰ ਮਿਲਿਆ ਤਾਂ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹ ਦੇਸ਼ ਦੀ ਪਹਿਲੀ ਵਿਦਿਆਰਥਣ ਬਣੀ ਹੈ, ਜੋ ਇਸ ਸੰਮੇਲਨ 'ਚ ਸੰਬੋਧਨ ਕਰੇਗੀ ਤੇ ਵਿਸ਼ਵ ਦੇ ਚੋਟੀ ਦੇ ਅਧਿਆਪਕਾਂ ਨੂੰ ਇਹ ਸਿੱਖਿਆ ਦੇਵੇਗੀ ਕਿ ਗੇਮਾਂ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿੱਖਿਅਤ ਕਰ ਸਕਦੇ ਹਾਂ।
ਇਹ ਸੰਸਥਾ ਹਰ ਸਾਲ ਸੰਮੇਲਨ ਕਰਵਾਉਂਦੀ ਹੈ, ਜਿਸ 'ਚ ਵਿਸ਼ਵ ਭਰ ਦੇ ਅਧਿਆਪਕ ਆਉਂਦੇ ਹਨ ਅਤੇ ਬੱਚਿਆਂ ਨੂੰ ਦੇਣ ਵਾਲੀ ਸਿੱਖਿਆ 'ਤੇ ਚਰਚਾ ਕੀਤੀ ਜਾਂਦੀ ਹੈ। ਮੈਂ ਦੇਸ਼ ਤੋਂ ਪਹਿਲੀ ਅਜਿਹੀ ਵਿਦਿਆਰਥਣ ਹੋਵਾਂਗੀ, ਜਿਸ ਨੂੰ ਇਸ ਬੈਟ ਸੰਮੇਲਨ 'ਚ ਜਾ ਕੇ ਵਿਸ਼ਵ ਦੇ ਅਧਿਆਪਕਾਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲੇਗਾ। ਨਮਿਆ, ਵਿਦਿਆਰਥਣ
ਵੱਡੀ ਹੋ ਕੇ ਨੌਕਰੀ ਦੇਣ ਵਾਲੀ ਬਣਨਾ ਚਾਹੁੰਦੀ: ਨਮਿਆ ਹਾਲਾਂਕਿ ਅਧਿਆਪਕ ਦੇ ਕਿੱਤੇ ਤੋਂ ਕਾਫੀ ਪ੍ਰਭਾਵਿਤ ਹੈ ਪਰ ਉਹ ਖੁਦ ਵੱਡੀ ਹੋਕੇ ਨੌਕਰੀ ਲੈਣ ਵਾਲੀ ਨਹੀਂ ਸਗੋਂ ਨੌਕਰੀ ਦੇਣ ਵਾਲੀ ਇੰਟਰਪ੍ਰੀਨੋਰ ਬਣਨਾ ਚਾਹੁੰਦੀ ਹੈ ਤੇ ਅਪਣਾ ਬਿਜ਼ਨੇਸ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਉਹ ਗੇਮਿੰਗ ਜ਼ੋਨ ਦੇ ਵਿੱਚ ਪੜਾਈ ਨੂੰ ਹੋਰ ਸੌਖਾ ਬਣਾਉਣ ਦੇ ਲਈ ਬੱਚਿਆਂ ਦੇ ਲਈ ਅਜਿਹੀ ਐਪ, ਅਜਿਹੀ ਗੇਮਸ ਦੇ ਮਾਇਨ ਕ੍ਰਾਫਟ ਦੇ ਰਾਹੀਂ ਵਿਕਸਿਤ ਕਰੇ ਜੋ ਕਿ ਬੱਚਿਆਂ ਨੂੰ ਭਵਿੱਖ ਦੇ ਵਿੱਚ ਚੰਗੀ ਜਾਣਕਾਰੀ ਮੁਹਈਆ ਕਰਵਾਏ ਅਤੇ ਉਹਨਾਂ ਨੂੰ ਤਕਨੀਕੀ ਸਿੱਖਿਆ ਦੇ ਨਾਲ ਵੱਧ ਤੋਂ ਵੱਧ ਜੋੜੇ।
- Asia Cup 2023 Final: ਏਸ਼ੀਆ ਕੱਪ 'ਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਫਾਇਨਲ ਮਹਾਂ ਮੁਕਾਬਲਾ ਅੱਜ, ਭਾਰਤ ਕੋਲ ਪੰਜ ਸਾਲ ਬਾਅਦ ਖਿਤਾਬ ਜਿੱਤਣ ਦਾ ਮੌਕਾ
- Lawrence Jail Video Viral: ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਜੇਲ੍ਹ ਤੋਂ ਵੀਡੀਓ ਕਾਲ, ਨੂਹ ਹਿੰਸਾ ਦੇ ਮੁਲਜ਼ਮ ਮੋਨੂੰ ਮਾਨੇਸਰ ਨਾਲ ਕਰ ਰਿਹਾ ਗੱਲਾਂ
- Pakistani Drone in Tarn Taran: ਪੁਲਿਸ ਤੇ BSF ਦੇ ਸਾਂਝੇ ਸਰਚ ਅਭਿਆਨ ਦੌਰਾਨ ਭਾਰਤੀ ਸਰਹੱਦ 'ਚ ਮਿਲਿਆ ਪਾਕਿਸਤਾਨੀ ਡਰੋਨ
ਵੱਖ-ਵੱਖ ਦੇਸ਼ਾਂ ਦੇ ਅਧਿਆਪਕਾਂ ਨੂੰ ਕਰੇਗੀ ਸੰਬੋਧਨ: ਇੰਗਲੈਂਡ 'ਚ 24 ਤੋਂ 26 ਜਨਵਰੀ ਤੱਕ ਹੋਣ ਵਾਲੇ ਇਸ ਸੰਮੇਲਨ ਨੂੰ ਬੈਟ ਨਾਂ ਦੀ ਸੰਸਥਾ ਕਰਵਾਉਣ ਜਾ ਰਹੀ ਹੈ। ਇਸ ਸੰਸਥਾ ਦੇ ਨਾਲ 30 ਹਜ਼ਾਰ ਦੇ ਕਰੀਬ ਅਧਿਆਪਕ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਨਾਲ ਜੁੜੇ ਹੋਏ ਹਨ। ਇਸ ਸੰਮੇਲਨ ਦੌਰਾਨ ਸਿੱਖਿਆ 'ਚ ਕੀ ਕੁਝ ਆਧੁਨਿਕ ਚੱਲ ਰਿਹਾ ਹੈ, ਕਿਸ ਕਿਸ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਪੜ੍ਹਨਾ ਜ਼ਰੂਰੀ ਹੈ, ਆਉਣ ਵਾਲੇ ਭਵਿੱਖ ਦੀਆਂ ਯੋਜਨਾਵਾਂ ਤੇ ਇਹ ਅਧਿਆਪਕ ਰਿਸਰਚ ਕਰਦੇ ਹਨ ਅਤੇ ਫਿਰ ਉਸ ਸਬੰਧਤ ਹੀ ਵਿਦਿਆਰਥੀਆਂ ਨੂੰ ਅੱਗੇ ਸਿੱਖਿਆ ਦਿੰਦੇ ਹਨ। ਇਹ ਵਿਸ਼ਵ ਦੇ ਪ੍ਰਸਿੱਧ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਚੱਲਦੀ ਹੈ ਅਤੇ ਨੋਬਲ ਪੁਰਸਕਾਰ ਜੇਤੂ ਅਧਿਆਪਕ ਹੀ ਇਸ ਸੰਸਥਾ ਦਾ ਹਿੱਸਾ ਹਨ। ਇਸ ਸੰਮੇਲਨ 'ਚ ਨਮਿਆ 2 ਦਿਨ ਭਾਵ 25 ਅਤੇ 26 ਜਨਵਰੀ ਨੂੰ ਸੰਬੋਧਿਤ ਕਰੇਗੀ, ਜਿਸ 'ਚ 25 ਜਨਵਰੀ ਨੂੰ ਉਹ ਗੇਮ ਅਧਾਰਿਤ ਪੜ੍ਹਾਈ ਸਬੰਧੀ ਅਤੇ 26 ਨੂੰ ਈ ਗੇਮਿੰਗ ਬਾਰੇ ਚਰਚਾ ਕਰੇਗੀ, ਜਿਸ ਸਬੰਧੀ ਉਸ ਵੱਲੋਂ ਭਾਸ਼ਣ ਤਿਆਰ ਕੀਤਾ ਜਾ ਰਿਹਾ ਹੈ।