ਲੁਧਿਆਣਾ: ਉੱਮਰ ਨਿੱਕੀ ਪਰ ਕਾਰਨਾਮੇ ਵੱਡੇ, ਕੁਝ ਅਜਿਹਾ ਹੀ ਪੰਜ ਸਾਲ ਦੇ ਪ੍ਰਣਵ ਨੇ ਵੀ ਕਰ ਕੇ ਵਿਖਾਇਆ ਹੈ। ਪ੍ਰਣਮ ਨੇ ਇੱਕ ਹੋਰ ਨਵਾਂ ਕੀਰਤੀਮਾਨ ਸਥਾਪਿਤ ਕਰਨ ਲਈ ਆਪਣਾ ਨਾਂਅ ਦਰਜ ਕਰਵਾ ਦਿੱਤਾ ਹੈ। ਪ੍ਰਣਵ ਨੇ ਸਕੇਟਿੰਗ ਵਿੱਚ ਐਤਵਾਰ ਨੂੰ ਲਗਾਤਾਰ 2 ਘੰਟੇ 10 ਮਿੰਟ ਵਿੱਚ 30 ਕਿਲੋਮੀਟਰ ਦੀ ਸਕੇਟਿੰਗ ਕਰਕੇ ਆਪਣਾ ਨਾਂਅ ਵਿਸ਼ਵ ਰਿਕਾਰਡ ਬਣਾਉਣ ਲਈ ਦਰਜ ਕਰਵਾਇਆ। ਇਸ ਮੌਕੇ ਪ੍ਰਣਵ ਦੀ ਹੌਂਸਲਾ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਉਸ ਦੇ ਮਾਪੇ, ਕੋਚ, ਸੀਨੀਅਰ ਡਾ. ਅਰੁਣ ਮਿੱਤਰਾ ਅਤੇ ਵੱਡੀ ਤਦਾਦ 'ਚ ਲੋਕ ਪਹੁੰਚੇ।
ਐਤਵਾਰ ਨੂੰ ਸਵੇਰੇ 9 ਵਜੇ ਤੋਂ ਪੰਜ ਸਾਲ ਦੇ ਪ੍ਰਣਵ ਨੇ ਲੁਧਿਆਣਾ ਦੇ ਲੇਜ਼ਰ ਵੈਲੀ ਸਕੇਟਿੰਗ ਟਰੈਕ ਵਿੱਚ ਸਕੇਟਿੰਗ ਕਰਨੀ ਸ਼ੁਰੂ ਕੀਤੀ ਅਤੇ ਲਗਾਤਾਰ 2 ਘੰਟੇ 10 ਮਿੰਟ ਦੇ ਵਿੱਚ 30 ਕਿਲੋਮੀਟਰ ਦੀ ਸਕੇਟਿੰਗ ਕਰਕੇ ਆਪਣਾ ਨਾਂਅ ਵਿਸ਼ਵ ਰਿਕਾਰਡ 'ਚ ਦਰਜ ਕਰਵਾਉਣ ਲਈ ਭੇਜ ਦਿੱਤਾ। ਜਿੱਥੇ ਪ੍ਰਣਵ ਦੇ ਪਿਤਾ ਨੇ ਇਸ ਮੌਕੇ ਆਪਣੇ ਬੇਟੇ ਦੀ ਇਸ ਮਿਹਨਤ 'ਤੇ ਖੁਸ਼ੀ ਜਤਾਈ ਹੈ ਅਤੇ ਹੋਰ ਸਖ਼ਤ ਮਿਹਨਤ ਕਰਨ ਦੀ ਗੱਲ ਆਖੀ ਹੈ ਉਥੇ ਹੀ ਪ੍ਰਣਵ ਦੇ ਕੋਚ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 1.30 ਘੰਟੇ ਦੇ ਵਿੱਚ 21 ਕਿਲੋਮੀਟਰ ਸਕੇਟਿੰਗ ਕਰਨੀ ਸੀ ਪਰ ਪ੍ਰਣਵ ਨੇ ਬਿਨ੍ਹਾਂ ਰੁਕੇ 2.10 ਘੰਟੇ ਵਿੱਚ 30 ਕਿਲੋਮੀਟਰ ਦੀ ਮੈਰਾਥਨ ਲਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਉਧਰ ਦੂਜੇ ਪਾਸੇ ਪ੍ਰਣਵ ਨੇ ਵੀ ਕਿਹਾ ਹੈ ਕਿ ਉਹ ਕਾਫੀ ਖੁਸ਼ ਹੈ ਅਤੇ ਬੀਤੇ ਲਗਾਤਾਰ ਦੋ ਘੰਟੇ ਭੱਜਣ ਤੋਂ ਬਾਅਦ ਤੋਂ ਕਾਫੀ ਥੱਕ ਗਿਆ।
ਇਹ ਵੀ ਪੜ੍ਹੋ: ਲੁਧਿਆਣਾ ਦੇ ਵੈਕਸ ਮਿਊਜ਼ੀਅਮ 'ਚ ਅਰਵਿੰਦ ਕੇਜਰੀਵਾਲ ਦਾ ਬੁੱਤ ਕੀਤਾ ਗਿਆ ਸਥਾਪਤ
ਇਸ ਮੌਕੇ ਪ੍ਰਣਵ ਦਾ ਹੌਂਸਲਾ ਵਧਾਉਣ ਲਈ ਪਹੁੰਚੇ ਲੁਧਿਆਣਾ ਤੋਂ ਆਈਡੀਪੀਡੀ ਦੇ ਉਪ-ਪ੍ਰਧਾਨ ਅਰੁਣ ਮਿੱਤਰਾ ਨੇ ਕਿਹਾ ਹੈ ਕਿ ਅਜਿਹੇ ਟੈਲੇਂਟ ਦੀ ਹੌਂਸਲਾ ਅਫਜ਼ਾਈ ਕਰਨ ਦੀ ਲੋੜ ਹੈ ਅਤੇ ਪ੍ਰਸ਼ਾਸਨ ਤੇ ਸਕੂਲ ਨੂੰ ਪ੍ਰਣਵ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹ ਹੋਰ ਵੀ ਨਵੇਂ ਕੀਰਤੀਮਾਨ ਸਥਾਪਿਤ ਕਰ ਸਕੇ।
ਜ਼ਿਕਰੇਖ਼ਾਸ ਹੈ ਕਿ ਪ੍ਰਣਵ ਪਹਿਲਾਂ ਵੀ ਨੇਪਾਲ ਵਿੱਚ ਵਿਸ਼ਵ ਕੀਰਤੀਮਾਨ ਆਪਣੇ ਨਾਂਅ ਕਰ ਚੁੱਕਾ ਹੈ ਅਤੇ ਹੁਣ ਮੁੜ ਤੋਂ ਉਹ ਮੈਰਾਥਨ ਲਾ ਕੇ ਆਪਣਾ ਨਾਂਅ ਵਿਸ਼ਵ ਰਿਕਾਰਡ ਦੀ ਦੌੜ 'ਚ ਦਰਜ ਕਰਵਾ ਚੁੱਕਾ ਹੈ। ਮਾਪਿਆਂ ਦੀ ਨਜ਼ਰ 'ਚ ਉਹ ਇੰਨੀ ਦੇਰ ਤੱਕ ਮੈਰਾਥਨ ਲਾ ਕੇ ਉਨ੍ਹਾਂ ਦੀਆਂ ਨਜ਼ਰਾਂ 'ਚ ਵਿਸ਼ਵ ਰਿਕਾਰਡ ਬਣਾ ਚੁੱਕਿਆ ਹੈ।