ਲੁਧਿਆਣਾ: ਸ਼ਹਿਰ ਵਿੱਚ ਕਿਸੇ ਵੇਲੇ ਵੀ ਅੰਮ੍ਰਿਤਸਰ ਵਰਗਾ ਰੇਲ ਹਾਦਸਾ ਵਾਪਰ ਸਕਦਾ ਹੈ। ਕਿਉਂਕਿ ਇੱਥੇ ਨਹਿਰ 'ਚ ਵੱਡੀ ਗਿਣਤੀ 'ਚ ਬੱਚੇ ਅਤੇ ਨੌਜਵਾਨ ਸ਼ਰੇਆਮ ਨਹਾ ਰਹੇ ਹਨ। ਵੱਡੀ ਗੱਲ ਇਹ ਹੈ ਕਿ ਜਿੱਥੋਂ ਇਹ ਬੱਚੇ ਛਾਲ਼ਾਂ ਮਾਰਦੇ ਹਨ ਉੱਥੋਂ ਰੇਲ ਗੱਡੀ ਦੀ ਲਾਈਨ ਲੰਘਦੀ ਹੈ।
ਅਕਸਰ ਇਹ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਨਹਿਰ ਵਿੱਚ ਨਹਾਉਣ ਗਏ ਜਵਾਕ ਡੁੱਬ ਗਏ, ਇੱਥੇ ਨਾ ਤਾਂ ਇਨ੍ਹਾਂ ਕੋਈ ਸਥਾਨਕ ਵਾਸੀ ਰੋਕ ਰਿਹਾ ਹੈ ਅਤੇ ਨਾ ਹੀ ਕੋਈ ਪੁਲਿਸ ਅਧਿਕਾਰੀ ਇਨ੍ਹਾਂ ਨੂੰ ਰੋਕ ਰਿਹਾ ਹੈ।
ਇਸ ਸਬੰਧੀ ਰਾਹਗੀਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਹਟਾਉਣਾ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਪਰ ਉਹ ਮੂਕ ਦਰਸ਼ਕ ਬਣ ਕੇ ਸ਼ਾਇਦ ਕੋਈ ਵੱਡਾ ਹਾਦਸਾ ਵਾਪਰ ਜਾਣ ਦੀ ਉਡੀਕ ਵਿਚ ਬੈਠੇ ਹਨ ਜਿਸ ਤੋਂ ਬਾਅਦ ਹੀ ਸ਼ਾਇਦ ਕੋਈ ਕਾਰਵਾਈ ਕਰਨਗੇ।
ਲੋਕਾਂ ਨੇ ਕਿਹਾ ਕੇ ਪੁਲਿਸ ਸੁੱਤੀ ਪਈ ਹੈ। ਐਤਵਾਰ ਦਾ ਦਿਨ ਅਤੇ ਲੌਕਡਾਊਨ ਹੋਣ ਦੇ ਬਾਵਜੂਦ ਇਨ੍ਹੇ ਲੋਕ ਇਕੱਠੇ ਕਿਵੇਂ ਹੋ ਗਏ ਇਹ ਵੀ ਵੱਡਾ ਸਵਾਲ ਹੈ ਜਿਸ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ।