ETV Bharat / state

ਮਾਨ ਸਾਬ੍ਹ!, ਇਨ੍ਹਾਂ ਵੱਲ ਵੀ ਸਵੱਲੀ ਝਾਤ ਮਾਰੋ...ਅੰਤਰਰਾਸ਼ਟਰੀ ਪੱਧਰ ਦੇ ਰਿਕਾਰਡ ਜੜਨ ਵਾਲੀ ਪਿਓ ਧੀ ਦੀ ਜੋੜੀ ਨੂੰ ਘਰ ਦੀਆਂ ਆਰਥਿਕ ਮਜ਼ਬੂਰੀਆਂ ਨੇ ਝੰਭਿਆ

ਪਿਉ-ਧੀ ਦੀ ਇਹ ਜੋੜੀ ਹੈ ਕਮਾਲ, ਦੋਵੇਂ ਕਈ ਇੰਟਰਨੈਸ਼ਨਲ ਰਿਕਾਰਡ ਬਣਾ ਚੁੱਕੇ ਹਨ। ਮਨਰਾਜ ਹੁਣ ਤੱਕ ਕਈ ਨੈਸ਼ਨਲ, ਇੰਟਰਨੈਸ਼ਨਲ ਮੈਡਲ ਆਪਣੇ ਨਾਂ ਕਰਨ ਦੇ ਬਾਵਜੂਦ ਸਾਇਕਲਾਂ ਨੂੰ ਪੈਂਚਰ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ।

ਪਿਉ ਤੇ ਧੀ ਦੀ ਇਹ ਜੋੜੀ ਹੈ ਕਮਾਲ, ਦੋਵੇਂ ਬਣਾ ਚੁੱਕੇ ਕਈ ਇੰਟਰਨੈਸ਼ਨਲ ਰਿਕਾਰਡ...

author img

By

Published : Aug 2, 2023, 8:21 PM IST

ਪਿਉ ਤੇ ਧੀ ਦੀ ਇਹ ਜੋੜੀ ਹੈ ਕਮਾਲ, ਦੋਵੇਂ ਬਣਾ ਚੁੱਕੇ ਕਈ ਇੰਟਰਨੈਸ਼ਨਲ ਰਿਕਾਰਡ...

ਲੁਧਿਆਣਾ: ਜੋੜੀਆਂ ਤਾਂ ਕਮਾਲ ਦੀਆਂ ਹੁੰਦੀਆਂ ਹਨ। ਅਜਿਹੀ ਇੱਕ ਜੋੜੀ ਲੁਧਿਆਣਾ ਦੇ ਪਿੰਡ ਰਾਏਪੁਰ ਦੇ ਮਨਰਾਜ ਸਿੰਘ ਅਤੇ ਉਨ੍ਹਾਂ ਦੀ ਲਾਡਲੀ ਧੀ ਜਸਮੀਤ ਕੌਰ ਦੀ ਜੋ ਕਿ ਪਾਵਰ ਲਿਫਟਰ ਹਨ।ਪਿਉ-ਧੀ ਦੀ ਇਹ ਜੋੜੀ ਹੈ ਕਮਾਲ, ਦੋਵੇਂ ਕਈ ਇੰਟਰਨੈਸ਼ਨਲ ਰਿਕਾਰਡ ਬਣਾ ਚੁੱਕੇ ਹਨ। ਮਨਰਾਜ ਹੁਣ ਤੱਕ ਕਈ ਨੈਸ਼ਨਲ, ਇੰਟਰਨੈਸ਼ਨਲ ਮੈਡਲ ਆਪਣੇ ਨਾਂ ਕਰਨ ਦੇ ਬਾਵਜੂਦ ਸਾਇਕਲਾਂ ਨੂੰ ਪੈਂਚਰ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ।

ਆਰਥਿਕ ਤੰਗੀ: ਮਨਰਾਜ ਅਤੇ ਉਸ ਦੀ ਬੇਟੀ ਜਸਮੀਤ ਦੀ ਚੋਣ ਆਸਟ੍ਰੇਲੀਆ ਖੇਡਣ ਲਈ ਹੋਈ ਸੀ ਪਰ ਆਰਥਿਕ ਤੰਗੀ ਕਰਕੇ ਇਹ ਦੋਵੇਂ ਹੀ ਨਹੀਂ ਜਾ ਸਕੇ। ਮਨਰਾਜ ਦੇ ਘਰ ਮੈਡਲਾਂ ਅਤੇ ਟਰਾਫੀਆਂ ਨਾਲ ਭਰਿਆ ਹੋਇਆ ਹੈ। 5 ਸਾਲ ਦੀ ਉਮਰ ਦੇ ਵਿੱਚ ਉਸ ਦਾ ਇੱਕ ਪੈਰ ਕੰਮ ਕਰਨਾ ਬੰਦ ਕਰ ਗਿਆ ਸੀ ਇਸ ਦੇ ਬਾਵਜੂਦ ਉਹ ਪੈਰਾ ਕੈਟਾਗਰੀ ਦੇ ਨਾਲ ਜਨਰਲ ਕੈਟਾਗਰੀ 'ਚ ਵੀ ਮੈਡਲ ਲਿਆਂਦਾ ਰਿਹਾ ਹੈ। ਆਪਣੇ ਘਰ ਦਾ ਗੁਜਾਰਾ ਚਲਾਉਣ ਦੇ ਲਈ ਉਹ ਸਾਇਕਲਾਂ ਦਾ ਕੰਮ ਕਰਦਾ ਹੈ। ਸਾਇਕਲਾਂ ਨੂੰ ਪੈਂਚਰ ਲਾਉਂਦਾ ਹੈ । 44 ਸਾਲ ਦੀ ਉਮਰ ਹੋ ਜਾਣ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ, ਅੱਜ ਤੱਕ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਉਸ ਦੀ ਖੇਡ ਦੀ ਸ਼ਲਾਘਾ ਨਹੀਂ ਕੀਤੀ, ਮੁਲਾਕਾਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਸਭ ਦੇ ਬਾਅਦ ਵੀ ਉਸ ਨੂੰ ਕੋਈ ਮਲਾਲ ਨਹੀਂ ਸਗੋਂ ਹੁਣ ਆਪਣੀ ਧੀ ਨੂੰ ਵੀ ਕੋਚਿੰਗ ਦੇਕੇ ਉਸ ਨੂੰ ਕੌਮਾਂਤਰੀ ਪੱਧਰ ਦਾ ਖਿਡਾਰੀ ਬਣਾ ਰਿਹਾ ਹੈ।

ਵਿਸ਼ਵ ਰਿਕਾਰਡ ਬਣਾਇਆ: ਮਨਰਾਜ ਪਾਵਰ ਲਿਫਟਿੰਗ ਦਾ ਬਾਦਸ਼ਾਹ ਹੈ। ਉਹ ਇੱਕ ਪੈਰ ਦੇ ਡੰਡ ਲਾਉਂਦਾ ਹੈ ਨਾਲ ਆਉਣੀ ਧੀ ਨੂੰ ਸਿਖਾਉਂਦਾ ਹੈ। ਉਸ ਦਾ ਸੁਪਨਾ ਹੈ ਨੇ ਜੇਕਰ ਉਸ ਦੀ ਕਿਸੇ ਸਮੇਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ ਤਾਂ ਘਟੋ ਘੱਟ ਉਸ ਦੀ ਧੀ ਨੂੰ ਚੰਗੀ ਖੇਡ ਕਈ ਸਰਕਾਰ ਨੂੰ ਜ਼ਰੂਰ ਉਤਸ਼ਾਹਿਤ ਕਰ ਸਕੇ। ਉਸ ਦੀ ਬੇਟੀ ਨੇ ਹਾਲ ਹੀ ਦੇ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ। ਇਨ੍ਹੀਂ ਘੱਟ ਉਮਰ 'ਚ 102 ਕਿਲੋ ਦੀ ਡੇਡ ਲਿਫਟ ਲਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।ਜਸਮੀਤ ਵਜ਼ਨ ਚੁੱਕਣ ਵਾਲੀ ਵਿਸ਼ਵ ਦੀ ਇਕਲੌਤੀ ਖਿਡਾਰਣ ਬਣ ਗਈ ਹੈ। ਉਹ ਆਪਣੇ ਨਾਲ ਮੁਕਾਬਲੇ 'ਚ ਆਈਆਂ ਬੱਚੀਆਂ ਤੋਂ ਦੁੱਗਣਾ ਵਜ਼ਨ ਚੁੱਕਣ 'ਚ ਸਮਰੱਥ ਹੈ। ਜਸਮੀਤ ਮੁਤਾਬਿਕ ਸਰਕਾਰ ਉਨ੍ਹਾਂ ਦੀ ਖੇਡ ਨੂੰ ਹੋਰ ਅੱਗੇ ਲਿਜਾਣ ਲਈ ਪ੍ਰਫੁੱਲਿਤ ਕਰੇ।

ਸਰਕਾਰ ਨੂੰ ਅਪੀਲ: ਦਸੰਬਰ 2022 ਦੇ ਵਿੱਚ ਮਨਰਾਜ 'ਤੇ ਸਭ ਤੋਂ ਮਨਹੂਸ ਸਮਾਂ ਸੀ ਜਦੋਂ ਉਸ ਦੀ ਮਿਹਨਤ ਨਾਲ ਬਣਾਈ ਹੋਈ ਦੁਕਾਨ ਸੜ ਕੇ ਸਵਾਹ ਹੋ ਗਈ। ਉਸ ਨੂੰ ਵੱਡਾ ਨੁਕਸਾਨ ਹੋਇਆ ਪਰ ਇਸ ਦੇ ਬਾਵਜੂਦ ਉਸ ਨੇ ਹੌਂਸਲਾ ਨਹੀਂ ਹਾਰਿਆ। ਸਗੋਂ ਦੋਵੇਂ ਪਿਓ ਅਤੇ ਧੀ ਇਕ ਦੂਜੇ ਦਾ ਸਹਾਰਾ ਬਣ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਨਾਲ ਖੜੇ ਰਹੇ। ਹੁਣ ਦੋਵੇਂ ਇਕੱਠੇ ਹੀ ਖੇਡਦੇ ਅਤੇ ਪ੍ਰੈਕਟਿਸ ਕਰਦੇ ਹਨ। ਮੁਸ਼ਕਿਲਾਂ ਨਾਲ ਭਰੀ ਜਿੰਦਗੀ 'ਚ ਦੋਵੇਂ ਖੁਸ਼ੀਆਂ ਲੱਭਦੇ ਅਤੇ ਜਦੋਂ ਕਿਤੋਂ ਦੋਵੇਂ ਮੈਡਲ ਜਾਂ ਟਰਾਫੀ ਜਿੱਤ ਕੇ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਹੋਰ ਮਿਹਨਤ ਕਰਨ ਦਾ ਜਜ਼ਬਾ ਦਿੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.