ਲੁਧਿਆਣਾ: ਹਾਸਰਸ ਕਲਾਕਾਰ ਟੀਟੂ ਬਾਣੀਆ (Akali Dal leader comedian Titu Bania) ਵੱਲੋਂ ਨਸ਼ੇ ਦਾ ਰਾਵਣ ਦੁਸਹਿਰੇ ਤੋਂ ਪਹਿਲਾਂ ਹੀ ਫੂਕ ਦਿੱਤਾ ਗਿਆ। ਇਸ ਦੌਰਾਨ ਟੀਟੂ ਬਾਣੀਆ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਮੈਡੀਕਲ ਨਸ਼ਿਆਂ ਅਤੇ ਚਿੱਟੇ ਦੀ ਲਪੇਟ ਵਿਚ ਤਬਾਹ ਹੁੰਦੀ ਜਾ ਰਹੀ ਹੈ। ਜਿਸ ਨੂੰ ਸਾਂਭਣ ਦੀ ਬੇਹੱਦ ਲੋੜ ਹੈ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਿਵੇਂ ਪੰਜਾਬ ਦੇ ਵਿੱਚ ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ।
ਉਸੇ ਤਰ੍ਹਾਂ ਭੁੱਕੀ ਅਤੇ ਅਫ਼ੀਮ ਦੇ ਠੇਕੇ ਵੀ ਖੋਲ੍ਹ ਦੇਣ ਉਹਨਾਂ ਰਵਾਇਤੀ ਨਸ਼ੇ ਦਾ ਸਮਰਥਨ ਕੀਤਾ। ਮੈਡੀਕਲ ਅਤੇ ਚਿੱਟੇ ਦਾ ਵਿਰੋਧ ਕਰਦੇ ਕਿਹਾ ਕਿ ਪੰਜਾਬ ਵਿੱਚ ਜੇਕਰ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਇਹ ਨਸ਼ੇ ਨੂੰ ਖ਼ਤਮ ਕਰਨਾ ਪਵੇਗਾ।
ਟੀਟੂ ਬਾਣੀਆ (Titu Bania) ਨੇ ਆਪਣੇ ਸਮਰਥਕਾਂ ਨਾਲ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਸ਼ਿਆਂ ਦਾ ਰਾਵਣ ਬਣਾ ਕੇ ਉਸ ਨੂੰ ਅੱਗ ਲਾ ਕੇ ਦਹਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਨੌਜਵਾਨ ਹੀ ਨਸ਼ੇ ਕਰਦੇ ਸਨ ਹੁਣ ਤਾਂ ਬੱਚੇ ਬੱਚੇ ਅਤੇ ਕੁੜੀਆਂ ਵੀ ਨਸ਼ੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਹਨ। ਇਸ ਕਰਕੇ ਇਸ ਵਾਰ ਦੀਵਾਲੀ ਵੀ ਖਾਲੀ ਹੀ ਰਹੇਗੀ ਕਿਉਂਕਿ ਦੀਵਾਲੀ ਮੌਕੇ ਖੁਸ਼ੀਆਂ ਹੀ ਖ਼ਤਮ ਹੋ ਗਈਆਂ ਹਨ।
ਇਹ ਵੀ ਪੜ੍ਹੋ: 1.8 ਲੱਖ ਦਾ ਗਾਊਨ ਪਹਿਣ ਅਵਾਰਡ ਗਾਲਾ ਵਿੱਚ ਸ਼ਾਮਲ ਹੋਈ ਆਲੀਆ ਭੱਟ, ਦੇਖੋ ਤਸਵੀਰਾਂ