ਲੁਧਿਆਣਾ: STF ਲੁਧਿਆਣਾ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਅਧਾਰ ਉਪਰ 2 ਐਕਟਿਵਾ ਸਵਾਰ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਅਤੇ ਉਹਨਾਂ ਕੋਲੋਂ 4 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। STF arrested drug addiction center employee.
ਇਸ ਦੌਰਾਨ ਟੀਮ ਨੂੰ ਪਤਾ ਲੱਗਾ ਕਿ ਉਹ ਨਸ਼ਾ ਛਡਾਊ ਕੇਂਦਰ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਇਕ ਹੋਰ ਕੋਠੀ ਕਿਰਾਏ ਤੇ ਲਈ ਗਈ ਹੈ। ਜਿੱਥੇ ਤਲਾਸ਼ੀ ਲੈਣ ਉਪਰੰਤ ਟੀਮ ਨੂੰ 23000 ਹਜ਼ਾਰ ਗੋਲੀਆਂ ਹੋਰ ਬਰਾਮਦ ਹੋਈਆਂ ਹਨ ਜੋ ਕੁੱਲ 27 ਹਜ਼ਾਰ ਨਸ਼ੇ ਦੀਆਂ ਗੋਲੀਆਂ ਦੋਵਾਂ ਤੋਂ ਬਰਾਮਦ ਹੋਈਆਂ ਇਹ ਦੋਵੇਂ ਹੀ ਨਸ਼ੇ ਦੀਆਂ ਗੋਲੀਆਂ ਅੱਗੇ ਸਪਲਾਈ ਕਰਦੇ ਹਨ।
ਜਾਣਕਾਰੀ ਦਿੰਦੇ ਹੋਏ STF ਅਧਿਕਾਰੀ ਨੇ ਦੱਸਿਆ ਕਿ ਇੱਕ ਸੂਚਨਾ ਦੇ ਅਧਾਰ ਉੱਪਰ ਨਾਕਾਬੰਦੀ ਕਰ 2 ਐਕਟਿਵਾ ਸਵਾਰ ਵਿਅਕਤੀਆਂ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲੈਣ ਉਪਰੰਤ 4000 ਨਸ਼ੀਲੀਆਂ ਬਰਾਮਦ ਕੀਤੀ ਗਈਆਂ ਅਤੇ ਇਹਨਾਂ ਦੀ ਨਿਸ਼ਾਨ ਦੇਹੀ ਉਪਰ 23000 ਹੋਰ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁੱਢਲੀ ਜਾਣਕਾਰੀ ਵਿੱਚ ਪਤਾ ਲੱਗਾ ਹੈ ਕਿ ਦੋਵੇਂ ਆਰੋਪੀ ਨਸ਼ਾ ਛੁਡਾਊ ਕੇਂਦਰ ਵਿਚ ਕੰਮ ਕਰਦੇ ਹਨ ਅਤੇ ਪਿਛਲੇ 6 ਮਹੀਨਿਆਂ ਤੋਂ ਇਸ ਕਾਰੋਬਾਰ ਵਿੱਚ ਲਿਪਤ ਹਨ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।Ludhiana latest news in Punjabi.
ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਝੂਲਾ ਝੂਟਦੇ ਨੌਜਵਾਨ ਦੀ ਹੋਈ ਮੌਤ,ਕਰੰਟ ਲੱਗਣ ਨਾਲ ਮੌਤ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ