ਲੁਧਿਆਣਾ: ਅੱਜ ਤੋਂ ਕੋਵੈਕਸੀਨ ਦੇ ਟੀਕੇ ਦੀ ਦੂਜੇ ਗੇੜ ਦੀ ਸ਼ੁਰੂਆਤ ਹੋ ਗਈ ਹੈ। ਇਸ ਟੀਕਾਕਰਨ ਦੀ ਸ਼ੁਰੂਆਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਕਾ ਲਗਾ ਕੇ ਕੀਤੀ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਵੀ ਦੂਜੇ ਪੜਾਅ ਦੇ ਟੀਕੇ ਲਈ ਲੋਕ ਕਤਾਰ ਵਿੱਚ ਖੜੇ ਹਨ। ਟੀਕਾਕਰਨ ਲਈ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸੁਵਿਧਾਵਾਂ ਕਿਹੋ ਜਿਹੀਆਂ ਨੇ ਇਸ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ।
ਹਸਪਤਾਲ 'ਚ ਸਮਾਜਿਕ ਦੂਰੀ ਦਾ ਉਡਾਈਆਂ ਧੱਜੀਆਂ
ਕੋਰੋਨਾ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਲਗਾਏ ਜਾ ਰਹੇ ਟੀਕੇ ਲਈ ਲੋਕ ਵੱਡੀ ਗਿਣਤੀ ਵਿੱਚ ਹਸਪਤਾਲ ਦਾ ਵਿੱਚ ਆ ਰਹੇ ਹਨ। ਹਸਪਤਾਲ ਵਿੱਚ ਆਏ ਲੋਕ ਕਤਾਰ ਵਿੱਚ ਲੱਗੇ ਹੋਏ ਹਨ। ਸਥਾਨਕ ਵਾਸੀ ਕਤਾਰ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਦੇ ਹੋਏ ਇੱਕ ਦੂਜੇ ਦੇ ਨਾਲ ਲੱਗ ਕੇ ਖੜੇ ਹੋਏ ਹਨ ਜਿਸ ਨਾਲ ਪ੍ਰਸ਼ਾਸਨ ਦੇ ਬਣਾਏ ਨੇਮਾਂ ਦੀ ਧੱਜੀਆਂ ਉੱਡ ਰਹੀਆਂ ਹਨ।
ਸਫਾਈ ਕਰਮਚਾਰੀਆਂ ਨੂੰ ਕਰਨਾ ਪੈ ਰਿਹਾ ਇੰਤਜ਼ਾਰ
ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਰੋਨਾ ਵੇਲੇ ਤਾਂ ਉਨ੍ਹਾਂ ਨੂੰ ਫੁੱਲਾਂ ਦੀ ਮਾਲਾ ਪਾ ਸਕੇ ਹਲਾਸ਼ੇਰੀ ਦਿੱਤੀ ਸੀ ਜਦੋਂ ਅੱਜ ਟੀਕਾ ਲਗਾਉਣ ਦਾ ਵਾਰੀ ਆਈ ਹੈ ਤਾਂ ਉਨ੍ਹਾਂ ਨੂੰ ਇੰਤਜ਼ਾਰ ਕਰਵਾ ਰਹੀ ਹੈ।
ਇਹ ਵੀ ਪੜ੍ਹੋ:ਸਾਈਕਲ 'ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਆਪ ਵਿਧਾਇਕ
ਸਰਕਾਰੀ 'ਚ ਮੁਫ਼ਤ ਕੋਵੈਕਸੀਨ ਟੀਕਾ
ਨਿੱਜੀ ਹਸਪਤਾਲ ਵਿੱਚ ਕੋਵੈਕਸੀਨ ਦਾ ਟੀਕਾ 250 ਰੁਪਏ ਦਾ ਲਗਾਇਆ ਜਾ ਰਿਹਾ ਹੈ ਜਦਕਿ ਸਰਕਾਰੀ ਹਸਪਤਾਲ ਵਿੱਚ ਕੋਵੈਕਸੀਨ ਦਾ ਟੀਕਾ ਮੁਫਤ ਲੱਗ ਰਿਹਾ ਹੈ। ਨਿੱਜੀ ਹਸਪਤਾਲ ਵਿੱਚ ਟੀਕਾ ਦੀ ਕੀਮਤ 150 ਰੁਪਏ ਅਤੇ 100 ਰੁਪਏ ਸਰਵਿਸ ਚਾਰਜ ਕੀਤੇ ਜਾ ਰਹੇ ਹਨ।
14 ਦੇ ਕਰੀਬ ਟੀਕਾ ਸੈਂਟਰ
ਲੁਧਿਆਣਾ ਵਿੱਚ ਕੁੱਲ 14 ਦੇ ਕਰੀਬ ਨਿੱਜੀ ਅਤੇ ਸਰਕਾਰੀ ਟੀਕਾਕਰਨ ਸੈਂਟਰ ਬਣਾਏ ਗਏ ਹਨ ਪਰ ਨਿੱਜੀ ਹਸਪਤਾਲਾਂ ਵਿੱਚ ਪੈਸੇ ਦੇ ਕੇ ਆਸਾਨੀ ਨਾਲ ਟੀਕਾ ਲੱਗ ਰਿਹਾ ਹੈ ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਵਿੱਚ ਟੀਕਾ ਲਗਵਾਉਣ ਲਈ ਲੋਕਾਂ ਨੂੰ ਉਡੀਕ ਕਰਨੀ ਪੈ ਰਹੀ ਹੈ।