ETV Bharat / state

Khedan Wattan Punjab Diya: ਖੇਡਾਂ ਵਤਨ ਪੰਜਾਬ ਦੀਆਂ 'ਚ ਘੋੜਸਵਾਰੀ ਅੰਦਰ ਲੁਧਿਆਣਾ ਦਾ ਚਮਕਿਆ ਨਾਮ, ਹਾਸਿਲ ਕੀਤਾ ਕਾਂਸੀ ਦਾ ਤਗਮਾ

author img

By ETV Bharat Punjabi Team

Published : Nov 2, 2023, 4:14 PM IST

ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 'ਚ ਲੁਧਿਆਣਾ ਦੇ ਨਿੱਜੀ ਘੋੜਸਵਾਰੀ ਕੇਂਦਰ ਦੇ ਦੋ ਵਿਦਿਆਰਥੀਆਂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਕਾਬਿਲੇਗੌਰ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਨਿੱਜੀ ਕੇਂਦਰ ਦੇ ਬੱਚਿਆਂ ਨੇ ਸੂਬਾ ਪੱਧਰੀ ਮੁਕਾਬਲੇ 'ਚ ਇਹ ਮੱਲਾਂ ਮਾਰੀਆਂ ਹਨ। Khedan Wattan Punjab Diya

ਖੇਡਾਂ ਵਤਨ ਪੰਜਾਬ ਦੀਆਂ 'ਚ ਘੋੜਸਵਾਰੀ ਮੁਕਾਬਲੇ

ਮੈਡਲ ਜੇਤੂ ਖਿਡਾਰੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ 28 ਅਕਤੂਬਰ ਨੂੰ ਮੁਹਾਲੀ 'ਚ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਘੋੜ ਸਵਾਰੀ ਅੰਦਰ ਲੁਧਿਆਣਾ ਦੇ ਖਿਡਾਰੀ ਕਾਂਸੀ ਦਾ ਤਗਮਾ ਲੈਕੇ ਆਏ ਹਨ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨਿੱਜੀ ਕੇਂਦਰ ਤੋਂ ਘੋੜਸਵਾਰੀ ਹਾਸਲ ਕਰਕੇ ਇਨ੍ਹਾਂ ਖੇਡਾਂ 'ਚ ਲੁਧਿਆਣਾ ਦੇ ਖਿਡਾਰੀ ਨੇ ਮੈਡਲ ਹਾਸਿਲ ਕੀਤਾ ਹੋਵੇ। ਆਦਰਸ਼ ਮਿਸ਼ਰਾ ਅਤੇ ਨਵਜੋਤ ਸਿੰਘ ਨੇ ਟੈਂਟ ਪੇਗਿੰਗ ਅਤੇ ਅਤੇ ਸਵਾਰਡ ਈਵੈਂਟ ਚ ਇਹ ਕਾਂਸੀ ਦਾ ਮੈਡਲ ਹਾਸਿਲ ਕੀਤਾ ਹੈ। Khedan Wattan Punjab Diya, horse riding in Kheda Wattan Punjab diya

ਨੌਜਵਾਨਾਂ ਨੇ ਕਾਂਸੀ ਦਾ ਮੈਡਲ ਕੀਤਾ ਹਾਸਲ: ਇਹਨਾਂ ਨੌਜਵਾਨਾਂ ਨੇ ਦੱਸਿਆ ਕੇ ਤਕਰੀਬਨ 6 ਮਹੀਨੇ ਦੀ ਮਿਹਨਤ ਤੋਂ ਬਾਅਦ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਘੋੜ ਸਵਾਰੀ ਵਿੱਚ ਹਿੱਸਾ ਲਿਆ ਹੈ ਅਤੇ ਕਿਹਾ ਕਿ ਇਸ ਵਿੱਚ ਵੱਡੇ ਰੈਂਕ ਦੇ ਅਧਿਕਾਰੀ ਮੌਜੂਦ ਸਨ। ਜਿਨਾਂ ਦੇ ਨਾਲ ਉਹਨਾਂ ਦੇ ਮੁਕਾਬਲੇ ਹੋਏ ਨੇ ਅਤੇ ਉਹ ਸਭ ਤੋਂ ਛੋਟੀ ਉਮਰ ਦੇ ਸਨ, ਪਰ ਉਹਨਾਂ ਦੋਵਾਂ ਨੌਜਵਾਨਾਂ ਨੇ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ। ਖਿਡਾਰੀਆਂ ਨੇ ਦੱਸਿਆ ਕਿ ਟੀਮ ਈਵੈਂਟ 'ਚ ਉਨ੍ਹਾਂ ਨੇ ਇਹ ਮੈਡਲ ਜਿੱਤਿਆ ਹੈ। ਖਿਡਾਰੀਆਂ ਨੇ ਦੱਸਿਆ ਕਿ ਉਹ ਬੀਤੇ ਛੇ ਮਹੀਨੇ ਤੋਂ ਰੋਜ਼ਾਨਾ ਦੋ-ਦੋ ਘੰਟੇ ਪ੍ਰੈਕਟਿਸ ਕਰਦੇ ਹਨ ਅਤੇ ਉਹਨਾਂ ਦੇ ਮੁਕਾਬਲੇ ਡੀਐਸਪੀ ਰੈਂਕ ਦੇ ਅਫਸਰਾਂ ਦੇ ਨਾਲ ਅਤੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਦੇ ਨਾਲ ਸੂਬਾ ਪੱਧਰੀ ਹੋਏ ਸਨ, ਜਿਨਾਂ ਦੇ ਵਿੱਚ ਉਹਨਾਂ ਨੇ ਇਹ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਦਾ ਸੁਫ਼ਨਾ ਹੈ ਕਿ ਅੱਗੇ ਚੱਲ ਕੇ ਉਹ ਘੋੜਸਵਾਰੀ 'ਚ ਆਪਣੇ ਦੇਸ਼ ਲਈ ਖੇਡਣ।

ਪਹਿਲੀ ਵਾਰ ਕੇਂਦਰ ਦੇ ਸਿਖਿਆਰਥੀਆਂ ਨੇ ਲਿਆ ਸੀ ਹਿੱਸਾ: ਇਸ ਦੇ ਨਾਲ ਹੀ ਖਿਡਾਰੀਆਂ ਨੇ ਇਹ ਵੀ ਕਿਹਾ ਕਿ ਅੱਜ ਕੱਲ ਘੋੜ ਸਵਾਰੀ ਦਾ ਸ਼ੌਂਕ ਨੌਜਵਾਨ ਪੀੜੀ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ ਪਰ ਲੁਧਿਆਣਾ ਦੇ ਵਿੱਚ ਸੀਨੀਅਰ ਵਕੀਲ ਉਹਨਾਂ ਨੂੰ ਘੋੜ ਸਵਾਰੀ ਸਿਖਾ ਰਹੇ ਹਨ ਅਤੇ ਵਿਸ਼ੇਸ਼ ਤੌਰ 'ਤੇ ਘੋੜਸਵਾਰੀ ਕੇਂਦਰ ਖੋਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਇਸ ਕੇਂਦਰ ਦੇ ਵਿੱਚ ਕਿਸੇ ਵਿਦਿਆਰਥੀ ਵੱਲੋਂ ਸੂਬਾ ਪੱਧਰੀ ਖੇਡਾਂ ਦੇ ਵਿੱਚ ਘੋੜ ਸਵਾਰੀ ਅੰਦਰ ਹਿੱਸਾ ਲਿਆ ਸੀ ਅਤੇ ਪਹਿਲੀ ਵਾਰ 'ਚ ਹੀ ਉਹਨਾਂ ਨੇ ਕਾਂਸੀ ਦਾ ਮੈਡਲ ਜਿੱਤਿਆ ਹੈ, ਜਿਸ ਕਰਕੇ ਉਹ ਕਾਫੀ ਖੁਸ਼ ਹਨ।

ਡੀਐਸਪੀ ਰੈਂਕ ਦੇ ਅਫਸਰਾਂ ਦੇ ਨਾਲ ਮੁਕਾਬਲੇ: ਵਿਦਿਆਰਥੀਆ ਨੇ ਕਿਹਾ ਕਿ ਇਹ ਮੈਡਲ ਜਿੱਤਣ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣੇ ਹਨ, ਕਿਉਂਕਿ ਜਿਨਾਂ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਸੀ, ਉਹ ਸਾਰੇ ਹੀ ਲਗਭਗ 30 ਸਾਲ ਤੋਂ ਵਧੇਰੀ ਉਮਰ ਦੇ ਸਨ ਜਦੋਂ ਕਿ ਉਹ ਹਾਲੇ 21 ਸਾਲ ਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਖੇਡਾਂ ਨੂੰ ਪ੍ਰਫੁਲਿਤ ਕੀਤਾ ਜਾ ਰਿਹਾ ਹੈ ਅਤੇ ਸਾਡਾ ਰਵਾਇਤੀ ਸ਼ੌਂਕ ਅਤੇ ਸਮਾਜ ਦਾ ਹਿੱਸਾ ਰਹੀ ਘੋੜ ਸਵਾਰੀ ਵੀ ਹੁਣ ਕਾਫੀ ਪ੍ਰਫੁੱਲਿਤ ਹੋ ਰਹੀ ਹੈ, ਇਸੇ ਕਰਕੇ ਬੱਚੇ ਵੱਡੇ ਪੱਧਰ 'ਤੇ ਘੋੜ ਸਵਾਰੀ ਸਿੱਖ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.