ਲੁਧਿਆਣਾ: ਸਨਅਤੀ ਇਲਾਕੇ ਜ਼ੋਨ ਬੀ ਦੇ 'ਚ ਇੱਕ ਲੋਹਾ ਕਾਰੋਬਾਰੀ ਦੇ ਦਫਤਰ 'ਚ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁਟੇਰਿਆਂ ਨੇ 2.5 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨਵ ਦੁਰਗਾ ਐਕਸਪੋਲਰ ਨਾਂ ਦੇ ਦਫ਼ਤਰ 'ਚ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਕਾਬਪੋਸ਼ਾਂ ਦੀ ਗਿਣਤੀ ਚਾਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਤਿੰਨ ਨਕਾਬਪੋਸ਼ਾਂ ਨੇ ਦਫ਼ਤਰ 'ਚ ਵੜ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਦ ਕਿ ਇੱਕ ਲੁਟੇਰਾ ਬਾਹਰ ਖੜ੍ਹ ਕੇ ਪਹਿਰਾ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।