ਲੁਧਿਆਣਾ: ਲੁਧਿਆਣਾ ਦਾ ਪਾਵਰ ਲਿਫਟਰ ਗੁਰਪ੍ਰੀਤ ਸਿੰਘ ਸੋਨੀ ਇਨੀਂ ਦਿਨੀਂ ਗ਼ਰੀਬ ਘਰਾਂ ਦੇ ਬੱਚਿਆਂ ਨੂੰ ਪਾਵਰ ਲਿਫਟਿੰਗ ਦੀ ਮੁਫ਼ਤ ਵਿੱਚ ਟ੍ਰੇਨਿੰਗ ਦੇ ਰਿਹਾ ਹੈ, ਉਹ ਬੀਤੇ 7 ਸਾਲ ਤੋਂ ਵਿਦਿਆਰਥੀਆਂ ਨੂੰ ਤਿਆਰ ਕਰ ਰਿਹਾ ਹੈ ਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰ ਰਿਹਾ ਹੈ। ਪਰ ਦੂਜੇ ਪਾਸੇ ਗੁਰਪ੍ਰੀਤ ਖ਼ੁਦ ਪਾਵਰ ਲਿਫਟਿੰਗ 'ਚ 5 ਵਾਰ ਇੰਟਰਨੈਸ਼ਨਲ ਟੂਰਨਾਮੈਂਟ ਖੇਡ ਕੇ 3 ਗੋਲਡ ਇਕ ਸਿਲਵਰ ਅਤੇ ਇੱਕ ਬਰੌਂਜ਼ ਮੈਡਲ ਜਿੱਤ ਚੁੱਕਾ ਹੈ।
ਦੱਸ ਦਈਏ ਕਿ ਗੁਰਪ੍ਰੀਤ ਲੁਧਿਆਣਾ ਦੇ ਗਿੱਲ ਰੋਡ 'ਤੇ ਇਕ ਛੋਟਾ ਜਿਹਾ ਜਿੰਮ ਚਲਾ ਰਿਹਾ ਹੈ, ਜਿੱਥੇ ਉਹ ਇਨ੍ਹਾਂ ਖਿਡਾਰੀਆਂ ਨੂੰ ਤਿਆਰ ਕਰ ਰਿਹਾ ਹੈ। ਗੁਰਪ੍ਰੀਤ ਖ਼ੁਦ ਆਰਥਿਕ ਮੰਦਹਾਲੀ ਕਰਕੇ ਆਪਣੀ ਗੇਮ ਨੂੰ ਬਹੁਤਾ ਉੱਪਰ ਨਹੀਂ ਲਿਜਾ ਸਕਿਆ ਤੇ ਪਰਿਵਾਰਕ ਮਜਬੂਰੀਆਂ ਕਰਕੇ ਉਸ ਨੂੰ ਕੰਮ ਸ਼ੁਰੂ ਕਰਨਾ ਪਿਆ।
ਪਰ ਹੁਣ ਉਹ ਆਪਣਾ ਸੁਪਨਾ ਆਪਣੇ ਵਿਦਿਆਰਥੀਆਂ ਦੇ ਵਿੱਚ ਪੂਰਾ ਕਰ ਰਿਹਾ ਹੈ, ਆਪਣੇ ਕੋਲੋਂ ਹੋ ਵਿਦਿਆਰਥੀਆਂ ਨੂੰ ਡਾਈਟ ਲਈ ਖਰਚਾ ਵੀ ਦਿੰਦਾ ਹੈ ਅਤੇ ਟ੍ਰੇਨਿੰਗ ਦੇਣ ਤੋਂ ਉਹ ਬੱਚਿਆ ਦੀ ਬਕਾਇਦਾ ਕੌਂਸਲਿੰਗ ਕਰਦਾ ਹੈ। ਉਨ੍ਹਾਂ ਦੀ ਖੇਡ ਪ੍ਰਤੀ ਜਜ਼ਬੇ ਨੂੰ ਸਮਝਦਾ ਹੈ, ਉਸ ਤੋਂ ਬਾਅਦ ਹੀ ਉਹ ਉਸ ਨੂੰ ਸਿਖਲਾਈ ਦੇਣੀ ਸ਼ੁਰੂ ਕਰਦਾ ਹੈ।
ਕਿੰਨੇ ਖਿਡਾਰੀ ਕੀਤੇ ਤਿਆਰ ? ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਹ 30 ਇਸ ਤੋਂ ਵੱਧ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰ ਚੁੱਕਾ ਹੈ। ਇਨ੍ਹਾਂ ਵਿੱਚੋਂ 5 ਲੜਕੀਆਂ ਇੰਟਰਨੈਸ਼ਨਲ 3 ਨੈਸ਼ਨਲ 3 ਲੜਕੀਆਂ ਸਟੇਟ 10 ਲੜਕੇ ਨੈਸ਼ਨਲ ਤੇ 11 ਲੜਕੇ ਸਟੇਟ ਪੱਧਰ 'ਤੇ ਤਿਆਰ ਕੀਤੇ ਹਨ। ਉਸ ਵੱਲੋਂ ਤਿਆਰ ਕੀਤੀ ਗਈ ਖਿਡਾਰੀਆਂ ਵਜੋਂ ਜਸਪ੍ਰੀਤ ਕਾਮਨਵੈਲਥ ਖੇਡਾਂ ਵਿੱਚ ਦੂਜੀ ਪੁਜੀਸ਼ਨ ਹਾਸਲ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਰੁਪਿੰਦਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੂਜੇ ਨੰਬਰ ਤੇ ਮਮਤਾ ਰਾਣਾ ਏਸ਼ੀਆ ਮੈਡਲਿਸਟ ਹੈ, ਗੁਰਸਿਮਰਨ 4 ਵਾਰ ਸਟਰੋਂਗ ਵਿਮੈਨ ਆਫ਼ ਇੰਡੀਆ ਬਣ ਚੁੱਕੀ ਹੈ। ਇਸ ਤੋਂ ਇਲਾਵਾ ਪਾਵਰ ਲਿਫਟਰ ਰਾਘਵ ਨੈਸ਼ਨਲ ਵਿੱਚ 2 ਵਾਰ ਸਟਰੌਂਗਮੈਨ ਦੀਪਕ ਯਾਦਵ ਸਬ ਜੂਨੀਅਰ ਵਿੱਚ ਸਟ੍ਰੋਮੈਨ ਰਾਮ ਮੁਹੰਮਦ ਲਵ ਪੱਲਾ ਅਤੁਲ ਰਾਜਵੀਰ ਗੁਰਚਰਨ ਮਾਸਟਰ ਕੈਟੇਗਰੀ ਵਿੱਚ ਇੰਟਰਨੈਸ਼ਨਲ ਪਾਵਰਲਿਫਟਿੰਗ ਵਿੱਚ ਖੇਡ ਚੁੱਕੇ ਹਨ।
ਉਸ ਦੇ ਪਿਤਾ ਇੱਕ ਛੋਟਾ ਜਿਹਾ ਢਾਬਾ ਚਲਾਉਂਦੇ ਨੇ ਅਤੇ ਦੀਪਕ ਟ੍ਰੇਨਿੰਗ ਲੈਣ ਤੋਂ ਪਹਿਲਾਂ ਆਪਣੇ ਪਿਤਾ ਦੇ ਨਾਲ ਢਾਬੇ ਦੇ ਹੱਥ ਵਟਾਉਂਦਾ ਹੈ। ਮੰਡੀ ਤੋਂ ਉਨ੍ਹਾਂ ਨੂੰ ਸਬਜ਼ੀਆਂ ਲਿਆ ਕੇ ਦਿੰਦਾ ਹੈ ਤੇ ਬੇਹੱਦ ਮਿਹਨਤ ਕਰਨ ਤੋਂ ਬਾਅਦ ਜਿੰਮ ਵਿੱਚ ਆ ਕੇ ਪਸੀਨਾ ਵਹਾਉਂਦਾ ਹੈ। ਇਸੇ ਤਰ੍ਹਾਂ ਪਾਵਰ ਲਿਫਟਰ ਰਾਘਵ ਵੀ ਆਰਥਿਕ ਪੱਖੋਂ ਕਾਫ਼ੀ ਕਮਜ਼ੋਰ ਹੈ, ਉਹ ਨੈਸ਼ਨਲ ਵਿੱਚ 2 ਵਾਰ ਸਟਰੌਗ ਮੈਨ ਬਣ ਚੁੱਕਾ ਹੈ ਤੇ ਇਕ ਜਿਮ ਦੇ ਵਿੱਚ ਬਤੌਰ ਟਰੇਨਰ 8 ਹਜ਼ਾਰ ਰੁਪਏ ਦੀ ਨੌਕਰੀ ਵੀ ਕਰਦਾ ਹੈ।
ਇਸੇ ਤਰ੍ਹਾਂ ਧਾਂਦਰਾ ਦੀ ਰਹਿਣ ਵਾਲੀ ਗੁਰਸਿਮਰਨ 4 ਵਾਰ ਸਟ੍ਰੌਂਗ ਵੂਮੈਨ ਆਫ਼ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਹੈ, ਉਹ ਵੀ ਇਕ ਆਮ ਕਰਕੇ ਸਬੰਧਿਤ ਹੈ। ਇਨ੍ਹਾਂ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਚ ਨਾ ਸਿਰਫ ਉਨ੍ਹਾਂ ਨੂੰ ਤਕਨੀਕ ਬਾਰੇ ਦੱਸਦੇ ਨੇ ਸਗੋਂ ਡਾਈਟ ਦਾ ਵੀ ਪੂਰਾ ਧਿਆਨ ਰੱਖਦੇ ਹਨ। ਆਪਣੇ ਕੋਲੋਂ ਪੈਸੇ ਦਿੰਦੇ ਸਨ ਅਤੇ ਅੱਜ ਤੱਕ ਉਨ੍ਹਾਂ ਨੇ ਟਰੇਨਿੰਗ ਲਈ ਉਨ੍ਹਾਂ ਤੋਂ ਕਦੇ ਵੀ ਕੋਈ ਪੈਸਾ ਨਹੀਂ ਲਿਆ।
ਉਨ੍ਹਾਂ ਕਿਹਾ ਕੌਮਾਂਤਰੀ ਖਿਡਾਰੀਆਂ ਨੂੰ ਵੀ ਨੌਕਰੀ ਤੱਕ ਨਹੀਂ ਮਿਲਦੀ, ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਕਰਕੇ ਟੈਲੇਂਟ ਛੁਪਿਆ ਰਹਿ ਜਾਂਦਾ ਹੈ। ਉਨ੍ਹਾਂ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਹ ਖੁਦ ਇੰਟਰ ਯੂਨੀਵਰਸਿਟੀ ਚੈਂਪੀਅਨ ਰਹਿ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਕਾਫ਼ੀ ਵਾਰ ਉਨ੍ਹਾਂ ਵੱਲੋਂ ਇਸ ਸਬੰਧੀ ਅਰਜ਼ੀਆਂ ਵੀ ਲਿਖੀਆਂ ਗਈਆਂ, ਪਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪਾਂਸ ਨਹੀਂ ਮਿਲਿਆ। ਇਸ ਤੋਂ ਬਾਅਦ ਮਾਂ ਨੇ ਸਿਲਾਈ ਮਸ਼ੀਨ ਦਾ ਕੰਮ ਸ਼ੁਰੂ ਕੀਤਾ।
ਇਹ ਵੀ ਪੜੋ:- ਬਟਵਾਰੇ ਦਾ ਦਰਦ: 74 ਸਾਲਾਂ ਬਾਅਦ ਨਾਨਕੇ ਪਿੰਡ ਪਰਤਿਆ ਮੁਹੰਮਦ ਸਦੀਕ