ਲੁਧਿਆਣਾ: ਪਿਛਲੇ ਦਿਨੀਂ ਨੂਰ ਵਾਲਾ ਰੋਡ ਦੇ ਇੱਕ ਘਰ 'ਚ ਚੋਰੀ ਹੋਈ ਸੀ ਜਿਸ ਨੂੰ ਪੁਲਿਸ ਨੇ ਅੱਜ ਸੁਲਝਾ ਲਿਆ ਹੈ। ਇਸ ਚੋਰੀ ਦੇ ਮਾਮਲੇ 'ਚ ਚੋਰਾਂ ਨੇ ਚੋਰੀ ਨੂੰ ਅੰਜਾਮ ਨਹੀਂ ਦਿੱਤਾ ਸੀ ਉਸ ਘਰ ਦੀ ਹੀ ਨੂੰਹ ਨੇ ਚੋਰੀ ਦਾ ਡਰਾਮਾ ਰਚਿਆ ਸੀ।
ਪੁਲਿਸ ਨੇ ਦੱਸਿਆ ਕਿ 15 ਜੂਨ ਨੂੰ ਜੋਧੇਵਾਲ ਥਾਣੇ 'ਚ ਚੋਰੀ ਦੀ ਇੱਕ ਐਫਆਈਆਰ ਦਰਜ ਹੋਈ ਸੀ ਜੋ ਕਿ ਗੁਰਦੇਵ ਸਿੰਘ ਨਾਂਅ ਦੇ ਵਿਅਕਤੀ ਨੇ ਦਰਜ ਕਰਵਾਈ ਸੀ। ਇਸ ਐਫਆਈਆਰ 'ਚ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਰਸ਼ਮੀਤ ਕੌਰ ਜਦੋਂ ਘਰ 'ਚ ਇਕੱਲੀ ਸੀ ਉਸ ਸਮੇਂ ਕੁਝ ਔਰਤਾਂ ਨੇ ਉਸ 'ਤੇ ਹਮਲਾ ਕਰਕੇ ਉਨ੍ਹਾਂ ਦੇ ਘਰ ਚੋਂ 5 ਲੱਖ ਰੁਪਏ ਤੇ ਸੋਣੇ ਦੇ ਗਹਿਣੇ ਦੀ ਚੋਰੀ ਕਰ ਲਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ।
ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਸਬੰਧ 'ਚ ਰਸ਼ਮੀਤ ਕੌਰ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਦੁਬਾਰਾ ਪੁਲਿਸ ਨੇ ਦਬਕੇ ਨਾਲ ਉਸ ਨੂੰ ਪੁੱਛਿਆ ਤਾਂ ਰਸ਼ਮੀਤ ਕੌਰ ਨੇ ਆਪਣਾ ਸਾਰਾ ਜੁਰਮ ਹੀ ਕਬੂਲ ਲਿਆ। ਰਸ਼ਮੀਤ ਕੌਰ ਨੇ ਦੱਸਿਆ ਕਿ ਉਸ ਦੇ ਪੇਕੇ ਪਰਿਵਾਰ ਨੂੰ ਪੈਸੇ ਦੀ ਜ਼ਰੂਰਤ ਸੀ ਇਸ ਲਈ ਉਸ ਨੇ ਇਹ ਸਾਰਾ ਡਰਾਮਾ ਰਚਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਰਸ਼ਮੀਤ ਕੌਰ ਤੋਂ ਪੈਸੇ ਤੇ ਗਹਿਣ ਲੈ ਲਏ ਹਨ ਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ:ਅਜਨਾਲਾ ਦੇ ਨੌਜਵਾਨ ਕਿਸਾਨ ਨੇ ਮਾਨਸਿਕ ਤਣਾਅ 'ਚ ਕੀਤੀ ਖੁਦਕੁਸ਼