ETV Bharat / state

ਲੁਧਿਆਣਾ 'ਚ ਪੁਲਿਸ ਕਮਿਸ਼ਨਰ ਨੇ ਫਿਲਮੀ ਅੰਦਾਜ਼ 'ਚ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ, ਦੇਸੀ ਕੱਟਾ ਬਰਾਮਦ

ਲੁਧਿਆਣਾ 'ਚ ਉਸ ਵੇਲੇ ਮਾਹੌਲ ਸਹਿਮ ਗਿਆ ਜਦੋਂ ਭਾਰਤ ਨਗਰ ਚੌਕ ਤੋਂ ਕਾਰ ਸਵਾਰਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਰੋਕੇ ਜਾਣ ਤੇ ਵੀ ਉਹ ਨਹੀਂ ਰੁਕੇ ਅਤੇ ਕਾਰ ਭਜਾ ਕੇ ਲੈ ਗਏ।

ਫ਼ੋਟੋ
ਫ਼ੋਟੋ
author img

By

Published : May 16, 2020, 7:46 PM IST

ਲੁਧਿਆਣਾ: ਸਥਾਨਕ ਸ਼ਹਿਰ 'ਚ ਉਸ ਵੇਲੇ ਮਾਹੌਲ ਸਹਿਮ ਗਿਆ ਜਦੋਂ ਭਾਰਤ ਨਗਰ ਚੌਕ ਤੋਂ ਕਾਰ ਸਵਾਰਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਰੋਕੇ ਜਾਣ ਤੇ ਵੀ ਉਹ ਨਹੀਂ ਰੁਕੇ ਅਤੇ ਕਾਰ ਭਜਾ ਕੇ ਲੈ ਗਏ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਖ਼ੁਦ ਉਸ ਦਾ ਪਿੱਛਾ ਕੀਤਾ ਗਿਆ ਤੇ ਲੁਧਿਆਣਾ ਦੇ ਟੋਲ ਪਲਾਜ਼ਾ ਲਾਡੂਵਾਲ ਖੁੱਲਵਾ ਕੇ ਪੁਲਿਸ ਵੱਲੋਂ ਕਾਰ ਨੂੰ ਘੇਰਿਆ ਗਿਆ।

ਵੀਡੀਓ

ਇਸ ਤੋਂ ਬਾਅਦ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਫਾਇਰਿੰਗ ਵੀ ਹੋਈ ਜਿਸ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਕੀਤੀ ਫਾਇਰਿੰਗ 'ਚ ਇੱਕ ਮੁਲਜ਼ਮ ਜ਼ਖਮੀ ਵੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਦੁਪਹਿਰ ਵੇਲੇ ਇਹ ਘਟਨਾ ਵਾਪਰੀ ਹੈ ਜਦੋਂ ਇੱਕ ਕਾਰ ਵੱਲੋਂ ਨਾਕੇ ਦੌਰਾਨ ਉਨ੍ਹਾਂ ਨੂੰ ਕੁਝ ਗੜਬੜ ਲੱਗੀ। ਜਿਸ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਕੋਲ ਜਾ ਕੇ ਜਦੋਂ ਕਾਰ ਦੇ ਟਾਇਰ 'ਚ ਫਾਇਰ ਕੀਤਾ ਗਿਆ ਤਾਂ ਟਾਇਰ ਫੱਟ ਗਿਆ। ਮੁਲਜ਼ਮਾਂ ਨੇ ਹੇਠਾ ਉੱਤਰ ਕੇ ਟ੍ਰੈਫਿਕ ਐੱਸਐਚਓ 'ਤੇ ਫਾਇਰ ਕਰ ਦਿੱਤਾ ਅਤੇ ਇਸ ਦਾ ਜਵਾਬ ਦਿੰਦਿਆਂ ਪੁਲਿਸ ਨੇ ਮੁਲਜ਼ਮ ਦੇ ਪੈਰ ਤੇ ਗੋਲੀ ਮਾਰੀ ਅਤੇ ਉਸ ਨੂੰ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਕਾਰ ਵਿਚ ਦੋ ਲੋਕ ਸਵਾਰ ਸਨ ਇੱਕ ਦੀ ਸ਼ਨਾਖਤ ਸੁਖਵਿੰਦਰ ਵਜੋਂ ਹੋਈ ਹੈ। ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਇੱਕ ਦੇਸੀ ਕੱਟਾ ਅਤੇ ਕੁਝ ਨਸ਼ਾ ਵੀ ਬਰਾਮਦ ਕੀਤਾ ਗਿਆ ਅਤੇ ਇਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.