ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵੱਖ-ਵੱਖ ਫੈਕਟਰੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਹਿਚਾਣ, ਹੈਦਰ ਅਲੀ, ਸਲੀਮ ਬੱਗੜ, ਅਤੇ ਸਤਨਾਮ ਸਿੰਘ ਉਰਫ ਸਨੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਸਿਰਫ ਥਾਣਾ ਮਿਹਰਬਾਨ ਦੇ ਇਲਾਕੇ ਵਿੱਚ ਹੀ ਮੁਲਜ਼ਮਾਂ ਨੇ 7 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਖ-ਵੱਖ ਫੈਕਟਰੀਆਂ ਵਿੱਚੋਂ ਮਹਿੰਗਾ ਧਾਗਾ, ਸਪੇਅਰ ਪਾਰਟ ਸਮੇਤ ਹੋਰ ਸਮਾਨ ਚੋਰੀ ਕਰਕੇ ਵੇਚਦੇ ਸਨ।
ਜੇਲ੍ਹ ਵਿੱਚ ਬਣਿਆ ਗਰੁੱਪ: ਡੀਸੀਪੀ ਨੇ ਅੱਗੇ ਦੱਸਿਆ ਕਿ ਗਿਰੋਹ ਦੇ ਸਰਗਨਾ ਹੈਦਰ ਅਲੀ ਉੱਤੇ ਹੁਣ ਤੱਕ 27 ਮੁੱਕਦਮੇ ਦਰਜ਼ ਹਨ, ਸਲੀਮ ਬੱਗੜ ਉੱਤੇ 21 ਮੁੱਕਦਮੇ ਦਰਜ਼ ਹਨ ਅਤੇ ਸਤਨਾਮ ਸਿੰਘ ਤੇ 13 ਮੁੱਕਦਮੇ ਹੁਣ ਤੱਕ ਦਰਜ ਨੇ। ਜਸਕਿਰਨ ਸਿੰਘ ਤੇਜਾ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਜੇਲ੍ਹ ਵਿੱਚ ਆਪਣਾ ਗਿਰੋਹ ਤਿਆਰ ਕੀਤਾ ਅਤੇ ਜ਼ਮਾਨਤ ਉੱਤੇ ਬਾਹਰ ਆਕੇ ਇਨ੍ਹਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ।
- ਸ਼ਾਰਜਾਹ 'ਚ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾਕਟਰ ਓਬਰਾਏ, ਇੱਕ ਭਾਰਤੀ ਅਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਰਿਹਾਈ ਸਬੰਧੀ ਜਾਗੀ ਉਮੀਦ
- VK Singh can be new Principal Secretary: ਮੁੱਖ ਮੰਤਰੀ ਪੰਜਾਬ ਦੇ ਨਵੇਂ ਪ੍ਰਿੰਸੀਪਲ ਸਕੱਤਰ ਬਣ ਸਕਦੇ ਨੇ ਸੀਨੀਅਰ ਅਧਿਕਾਰੀ ਆਈਏਐੱਸ ਵੀਕੇ ਸਿੰਘ
- ਕੜਾਕੇ ਦੀ ਠੰਡ 'ਚ ਬੀਐਸਐਫ ਅਤੇ ਪੁਲਿਸ ਨਾਕਿਆਂ 'ਤੇ ਜਵਾਨਾਂ ਦਾ ਹੌਂਸਲਾ ਵਧਾਉਣ ਪਹੁੰਚੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ
ਟ੍ਰੈਪ ਲਗਾਕੇ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ: ਤਾਜ਼ਾ ਮਾਮਲੇ ਵਿੱਚ ਇੱਕ ਫੈਕਟਰੀ ਦੇ ਸਿਕਿਓਰਿਟੀ ਗਾਰਡ ਅਤੇ ਵਰਕਰਾਂ ਨੂੰ ਬੰਧਕ ਬਣਾਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਸਲੇ ਨੂੰ ਹੱਲ ਕਰਦਿਆਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਟ੍ਰੈਪ ਲਗਾਕੇ ਕਿੰਗ ਪਿੰਨ ਸਮੇਤ ਪੂਰੇ ਗਿਰੋਹ ਨੂੰ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਸ ਕਾਰ ਵਿੱਚ ਇਹ ਸਾਰੇ ਮੁਲਜ਼ਮ ਯੋਜਨਾਬੱਧ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਉਹ ਕਾਰ ਇਨ੍ਹਾਂ ਮੁਲਜ਼ਮਾਂ ਨੇ ਜਲੰਧਰ ਦੀ ਰਾਮਾ ਮੰਡੀ ਤੋਂ ਚੋਰੀ ਕੀਤੀ ਸੀ।
ਪੁਲਿਸ ਡੀਸੀਪੀ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਪਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਲੁਧਿਆਣਾ ਤੋਂ ਇਲਾਵਾ ਇਸ ਚੋਰ ਗਿਰੋਹ ਨੇ ਕਿਸੇ ਹੋਰ ਜ਼ਿਲ੍ਹੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੇ ਪਿਛਲੀਆਂ ਕੁੱਝ ਵਾਰਦਾਤਾਂ ਦੌਰਾਨ ਜੀ ਵੀ ਵਾਹਨ ਅਤੇ ਸਮਾਨ ਚੋਰੀ ਕੀਤਾ ਸੀ ਉਹ ਬਰਾਮਦ ਕਰ ਲਿਆ ਗਿਆ ਹੈ।