ETV Bharat / state

ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਬਾਜ ਨਹੀਂ ਆ ਰਹੇ ਲੋਕ, ਚਾਈਨਾ ਡੋਰ ਦੇ ਗੱਟੂਆਂ ਨਾਲ ਇਕ ਕਾਬੂ

author img

By ETV Bharat Punjabi Team

Published : Jan 12, 2024, 12:35 PM IST

China door recovered: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ 330 ਚਾਈਨਾ ਡੋਰ ਦੇ ਗੱਟੂਆਂ ਨਾਲ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

330 ਗੱਟੂ ਚਾਈਨਾ ਡੋਰ ਸਮੇਤ ਇਕ ਮੁਲਜ਼ਮ ਕਾਬੂ
330 ਗੱਟੂ ਚਾਈਨਾ ਡੋਰ ਸਮੇਤ ਇਕ ਮੁਲਜ਼ਮ ਕਾਬੂ
ਪੁਲਿਸ ਅਧਿਕਾਰੀ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ ਚਲਾਈ ਮੁਹਿੰਮ ਤਹਿਤ ਦਰੇਸੀ ਬਾਜ਼ਾਰ ਸਥਿਤ ਇੱਕ ਦੁਕਾਨ 'ਤੇ ਛਾਪੇਮਾਰੀ ਦੌਰਾਨ 30 ਗੱਟੂ ਬਰਾਮਦ ਕੀਤੇ ਹਨ। ਜਿਸ ਦੇ ਚੱਲਦਿਆਂ ਪੁਲਿਸ ਨੇ ਫੜੇ ਗਏ ਮੁਲਜ਼ਮ ਨੌਜਵਾਨ ਕੁਨਾਲ ਦੇ ਘਰ ਵਿੱਚ ਛਾਪੇਮਾਰੀ ਕੀਤੀ ਤਾਂ ਉਥੋਂ ਵੀ 300 ਗੱਟੂ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮੁਲਜ਼ਮ ਕੁਨਾਲ ਅਰੋੜਾ ਨੂੰ ਕਾਬੂ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਅਫਸਰ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਬਸਤੀ ਜੋਧੇਵਾਲ ਨੇੜੇ ਮੁਲਜ਼ਮ ਦੇ ਘਰ ਦੇ ਵਿੱਚੋਂ ਇਹ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ ਗਈ।

ਮੁਲਜ਼ਮ ਦੇ ਘਰੋਂ ਵੀ ਚਾਈਨਾ ਡੋਰ ਬਰਾਮਦ: ਇਸ ਸਬੰਧ ਚ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਚਾਈਨਾ ਡੋਰ ਖਿਲਾਫ ਪੁਲਿਸ ਕਮਿਸ਼ਨਰ ਦੇ ਹੁਕਮਾਂ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸਦੇ ਚੱਲਦਿਆਂ ਛਾਪੇਮਾਰੀ ਦੌਰਾਨ 330 ਗੱਟੂ ਪਾਬੰਦੀਸ਼ੁਧਾ ਚਾਈਨਾ ਡੋਰ ਬਰਾਮਦ ਕੀਤੀ ਹੈ। ਉਹਨਾਂ ਕਿਹਾ ਕਿ ਮੁਲਜ਼ਮ ਖਿਲਾਫ ਥਾਣਾ ਡਿਵੀਜ਼ਨ ਨੰਬਰ ਚਾਰ ਵਿੱਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਕਦੋਂ ਤੋਂ ਇਹ ਚਾਈਨਾ ਡੋਰ ਵੇਚ ਰਿਹਾ ਸੀ ਅਤੇ ਉਹ ਕਿੱਥੋਂ ਇਹ ਚਾਈਨਾ ਡੋਰ ਲਿਆ ਰਿਹਾ ਸੀ, ਇਸ ਦੀ ਵੀ ਪੁਲਿਸ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਡੋਰ ਪਬੰਦੀਸ਼ੁਦਾ ਹੈ, ਇਸ ਨਾਲ ਪੰਛੀਆਂ ਦਾ ਨੁਕਸਾਨ ਹੁੰਦਾ ਹੈ, ਇਸ ਨਾਲ ਗਲੇ ਕੱਟੇ ਜਾਂਦੇ ਹਨ ਅਤੇ ਕਈ ਵਾਰ ਮਨੁੱਖੀ ਜਾਨਾਂ ਵੀ ਚੱਲ ਜਾਂਦੀਆਂ ਹਨ, ਇਸ ਕਰਕੇ ਇਸ ਡੋਰ 'ਤੇ ਸਖ਼ਤ ਪਾਬੰਦੀ ਹੈ।

ਲੋਕਾਂ ਨੂੰ ਪੁਲਿਸ ਕਰ ਰਹੀ ਅਪੀਲ: ਇਸ ਦੌਰਾਨ ਏਡੀਸੀਪੀ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਇਸ ਦੀ ਵਰਤੋਂ ਕਰਨਗੇ, ਉਹਨਾਂ 'ਤੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਾਡੇ ਸੀਨੀਅਰ ਪੁਲਿਸ ਅਫਸਰ ਵੱਲੋਂ ਇਸ ਮਾਮਲੇ ਦੇ ਵਿੱਚ ਇੰਨ ਬਿੰਨ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਚਾਈਨਾ ਡੋਰ ਸਬੰਧੀ ਇਸਤੇਮਾਲ 'ਤੇ ਕਾਰਵਾਈ ਸਖ਼ਤ ਤੋਂ ਸਖ਼ਤ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਲਗਾਤਾਰ ਇਹ ਅਪੀਲ ਵੀ ਕਰ ਰਹੇ ਹਾਂ ਕਿ ਚਾਈਨਾ ਡੋਰ ਨਾ ਵਰਤੀ ਜਾਵੇ ਅਤੇ ਨਾ ਹੀ ਖਰੀਦੀ ਜਾਵੇ। ਏਡੀਸੀਪੀ ਨੇ ਕਿਹਾ ਕਿ ਜਿਹੜੀ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ, ਉਹ ਕੁਝ ਹੀ ਸਮੇਂ ਪਹਿਲਾਂ ਬਣਾਈ ਗਈ ਸੀ। ਇਸ ਨੂੰ ਸਟੋਕ ਕਰਕੇ ਰੱਖਿਆ ਗਿਆ ਸੀ ਤਾਂ ਜੋ ਅੱਗੇ ਲੋਹੜੀ ਦੇ ਦਿਨਾਂ ਦੇ ਵਿੱਚ ਇਸ ਨੂੰ ਵੇਚਿਆ ਜਾ ਸਕੇ। ਉਹਨਾਂ ਕਿਹਾ ਕਿ ਮੁਲਜ਼ਮ ਚੰਗੀ ਤਰ੍ਹਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਗ੍ਰਾਹਕ ਨੂੰ ਅੱਗੇ ਇਹ ਚਾਈਨਾ ਡੋਰ ਵੇਚਦਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.