ਲੁਧਿਆਣਾ: ਇੱਥੋਂ ਦੇ ਸਰਾਭਾ ਨਗਰ ਪੁਲਿਸ ਥਾਣੇ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 4 ਮੈਂਬਰਾਂ ਨੂੰ ਗਿਫ਼ਤਾਰ ਕੀਤਾ ਹੈ। ਜਿਨਾਂ ਕੋਲੋਂ ਅੱਧਾ ਦਰਜਨ ਮੋਬਾਈਲਾਂ ਦੇ ਨਾਲ ਇੱਕ ਮੋਟਰਸਾਈਕਲ ਦੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਲੁਧਿਆਣਾ ਸਰਾਭਾ ਨਗਰ ਦੀ ਐਸਐਚਓ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਵਸੀਮ ਅਕਰਮ, ਰਾਜੂ ਕੁਮਾਰ, ਹਰਦੀਪ ਸਿੰਘ ਅਤੇ ਸੁਰੇਸ਼ ਕੁਮਾਰ ਵਜੋਂ ਹੋਈ ਹੈ, ਹਰਦੀਪ ਸਿੰਘ ਅਤੇ ਰਾਜਕੁਮਾਰ ਤੇ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਮਧੂਬਾਲਾ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਆਸਾਪੁਰੀ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਮੁਲਜ਼ਮ ਚੋਰੀ ਕੀਤੇ ਮੋਬਾਇਲ ਫੋਨ ਬਾੜੇ ਵਾਲ ਵੇਚਣ ਆ ਰਹੇ ਸਨ ਤੇ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਹ ਇਲਾਕੇ 'ਚ ਕਾਫ਼ੀ ਸਰਗਰਮ ਸਨ ਅਤੇ ਜ਼ਿਆਦਾਤਰ ਇਹ ਮੁਲਜ਼ਮ ਮੋਬਾਈਲ ਫੋਨ ਆਦਿ ਲੁੱਟਦੇ ਸਨ। ਉਨ੍ਹਾਂ ਦੱਸਿਆ ਕਿ 2 ਮੁਲਜ਼ਮਾਂ 'ਤੇ ਪਹਿਲਾ ਵੀ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਸਰਾਭਾ ਨਗਰ ਇਲਾਕ਼ੇ 'ਚ ਹੀ ਜ਼ਿਆਦਾਤਰ ਮੋਬਾਈਲ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਅੱਗੇ ਦੁਕਾਨਦਾਰਾਂ ਨੂੰ ਵੇਚ ਦਿੰਦੇ ਸਨ।