ਲੁਧਿਆਣਾ:ਬੁੱਢਾ ਦਰਿਆ ਜਿਸ ਨੂੰ ਅੱਜ ਕੱਲ ਬੁੱਢੇ ਨਾਲੇ ਨਾਲ ਜਾਣਿਆ ਜਾਂਦਾ ਹੈ। 1992-93 ਦੇ ਦੌਰਾਨ ਬੁੱਢੇ ਦਰਿਆ ਦਾ ਪਾਣੀ ਸ਼ੀਸੇ ਵਾਂਗ ਚਮਕਦਾ ਹੋਇਆ ਸਾਫ਼ ਹੁੰਦਾ ਸੀ ਪਰ ਜਿਵੇ ਹੀ ਲੁਧਿਆਣਾ ਵਿਚ ਇੰਡਸਟਰੀ ਵੱਧਦੀ ਗਈ ਉਵੇ ਬੁੱਢਾ ਦਰਿਆ ਵਿਚ ਫੈਕਟਰੀਆਂ ਦਾ ਪਾਣੀ ਮਿਲਣ ਕਰਕੇ ਇਸ ਪਾਣੀ ਜ਼ਹਿਰੀਲੀ ਹੋ ਗਿਆ।ਬੁੱਢੇ ਦਰਿਆ ਦੇ ਕਿਨਾਰੇ ਉਤੇ ਲੱਗੀਆਂ ਫੈਕਟਰੀਆਂ ਦਾ ਗੰਦੀ ਪਾਣੀ ਮਿਲਣ ਕਰਕੇ ਇਸਦਾ ਨਾਂ ਵੀ ਬੁੱਢੇ ਦਰਿਆਂ ਤੋਂ ਬੁੱਢਾ ਨਾਲਾ (Budha Nalla) ਹੋ ਗਿਆ।ਹੁਣ ਇਸ ਦਾ ਪਾਣੀ ਇੰਨਾ ਕੁ ਗੰਧਲਾ ਹੋ ਗਿਆ ਕਿ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗ ਗਏ।
ਗੰਦਾ ਪਾਣੀ ਬੁੱਢੇ ਨਾਲੇ ਵਿਚ ਸੁੱਟਿਆ ਜਾਂਦਾ
ਲੁਧਿਆਣਾ ਦਾ ਗੰਦਾ ਪਾਣੀ ਜਦੋਂ ਬਿਨ੍ਹਾਂ ਟਰੀਟਮੈਂਟ ਤੋਂ ਸਿੱਧਾ ਬੁੱਢੇ ਨਾਲੇ ਵਿਚ ਸੁੱਟਿਆ ਜਾਂਦਾ ਹੈ ਤਾਂ ਇਸ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਨਗਰ ਨਿਗਮ ਵੱਲੋਂ ਲਾਏ ਗਏ ਟਿਊਬਵੈੱਲਾਂ ਦਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੈ ਜੋ ਪੀਣ ਲਾਇਕ ਨਹੀਂ ਹੈ।ਲੁਧਿਆਣਾ ਵਾਸੀਆਂ ਅਤੇ ਲੰਮੇ ਸਮੇਂ ਤੋਂ ਬੁੱਢੇ ਨਾਲੇ ਦੇ ਸੁੰਦਰੀਕਰਨ ਦੀ ਲੜਾਈ ਲੜ ਰਹੇ ਆਰਟੀਆਈ ਐਕਟੀਵਿਸਟ ਕੀਮਤੀ ਰਾਵਤ ਨੇ ਦੱਸਿਆ ਕਿ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ
ਉੱਧਰ ਦੂਜੇ ਪਾਸੇ ਲੁਧਿਆਣਾ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਇਸ ਨੂੰ ਵੱਡੀ ਸਮੱਸਿਆ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦਾ ਪਾਣੀ ਬਿਨਾਂ ਟਰੀਟ ਕੀਤੇ ਸਿੱਧਾ ਸਤਲੁਜ ਵਿਚ ਪੈ ਜਾਂਦਾ ਹੈ। ਜੋ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਰਾਜਸਥਾਨ ਤੱਕ ਜਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾਉਂਦਾ ਹੈ।
ਕਦੋਂ ਤੱਕ ਹੋਵੇਗਾ ਬੁੱਢੇ ਨਾਲੇ ਦਾ ਪਾਣੀ ਸਾਫ਼
ਹਾਲਾਂਕਿ ਬੁੱਢੇ ਨਾਲੇ ਦੀ ਸਫ਼ਾਈ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਉਪਰਾਲੇ ਗਏ ਅਤੇ ਪੰਜਾਬ ਸਰਕਾਰ ਵੱਲੋਂ ਵੀ ਹੁਣ ਸਾਢੇ ਛੇ ਸੌ ਕਰੋੜ ਦਾ ਪ੍ਰੋਜੈਕਟ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ ਪਾਸ ਕੀਤਾ ਗਿਆ।ਜਿਸ ਨਾਲ ਨੇੜੇ- ਤੇੜੇ ਦੇ ਰਹਿਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਨਾਲ ਹੀ ਨਹਿਰੀ ਪਾਣੀ ਲੋਕਾਂ ਦੇ ਘਰਾਂ ਤਕ ਪੁੱਜੇਗਾ।ਜਿਸ ਨਾਲ ਉਹ ਸਾਫ਼ ਸੁਥਰਾ ਪਾਣੀ ਵੀ ਸਕਣਗੇ।