ETV Bharat / state

ਚੋਟੀ ਦੇ ਨਿਸ਼ਾਨੇਬਾਜ਼ਾਂ 'ਚ ਅਮਰਿੰਦਰ ਚੀਮਾ ਦਾ ਨਾਂ, ਨਹੀਂ ਮਿਲੀ ਸਰਕਾਰੀ ਨੌਕਰੀ ਤਾਂ ਕਰਨ ਲੱਗਾ ਇਹ ਕੰਮ - ਖੇਡ ਮੰਤਰੀ ਗੁਰਮੀਤ ਮੀਤ ਹੇਅਰ

ਲੁਧਿਆਣਾ ਦੇ ਨਿਸ਼ਾਨੇਬਾਜ਼ ਅਮਰਿੰਦਰ ਸਿੰਘ ਚੀਮਾ ਨੇ ਕੌਮੀ ਖੇਡਾਂ ਵਿੱਚ 2 ਸੋਨ ਤਗ਼ਮੇ ਜਿੱਤ ਕੇ 10 ਲੱਖ ਦਾ ਇਨਾਮ ਹਾਸਿਲ ਕੀਤਾ ਹੈ, ਪਰ ਹਾਲੇ ਵੀ ਸਰਕਾਰੀ ਨੌਕਰੀ ਤੋਂ ਵਾਂਝਾ ਹੈ। ਹੁਣ ਹੋਰ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ।

Ludhiana national level shooter Amarinder Singh Cheema
Ludhiana shooter Amarinder Singh Cheema : ਚੋਟੀ ਦੇ ਨਿਸ਼ਾਨੇਬਾਜ਼ਾਂ 'ਚ ਲੁਧਿਆਣਾ ਦੇ ਅਮਰਿੰਦਰ ਸਿੰਘ ਚੀਮਾ ਦਾ ਨਾਂ, ਨਹੀਂ ਮਿਲੀ ਸਰਕਾਰੀ ਨੌਕਰੀ ਤਾਂ ਪੈਦਾ ਕਰ ਰਿਹਾ ਆਪਣੇ ਵਰਗੇ ਖਿਡਾਰੀ
author img

By

Published : Apr 27, 2023, 1:53 PM IST

ਚੋਟੀ ਦੇ ਨਿਸ਼ਾਨੇਬਾਜ਼ਾਂ 'ਚ ਅਮਰਿੰਦਰ ਚੀਮਾ ਦਾ ਨਾਂ, ਨਹੀਂ ਮਿਲੀ ਸਰਕਾਰੀ ਨੌਕਰੀ ਤਾਂ ਕਰਨ ਲੱਗਾ ਇਹ ਕੰਮ

ਲੁਧਿਆਣਾ: ਪੰਜਾਬ ਵਿੱਚ ਨੌਜਵਾਨਾਂ ਅੰਦਰ ਹੁਨਰ ਦੀ ਕੋਈ ਕਮੀ ਨਹੀਂ ਹੈ। ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਖਿਡਾਰੀਆਂ ਵੱਲ ਨਾ ਤਾਂ ਉਚੇਚਾ ਧਿਆਨ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਬਹੁਤੀ ਤਰਜ਼ੀਹ ਦਿੱਤੀ ਗਈ। ਹਾਲ ਦੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੌਮੀ ਖੇਡਾਂ ਦੇ ਵਿੱਚ ਤਗਮੇ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਲੁਧਿਆਣਾ ਦੇ ਅਮਰਿੰਦਰ ਸਿੰਘ ਚੀਮਾ ਵੀ ਸ਼ਾਮਿਲ ਹਨ, ਜਿਨ੍ਹਾਂ ਨੇ 2 ਗੋਲਡ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਹਾਸਿਲ ਕਰਕੇ ਸਰਕਾਰ ਤੋਂ 10 ਲੱਖ ਰੁਪਏ ਦਾ ਕੈਸ਼ ਇਨਾਮ ਪ੍ਰਾਪਤ ਕੀਤਾ ਹੈ ਪਰ ਉਨ੍ਹਾਂ ਦੀਆਂ ਉਪਲਬਧੀਆਂ ਇੰਨੀਆਂ ਵੱਡੀਆਂ ਹਨ ਕਿ ਇਹ ਇਨਾਮ ਉਸ ਅੱਗੇ ਕੁਝ ਵੀ ਨਹੀਂ ਹੈ।

ਖਿਡਾਰੀਆਂ ਨੂੰ ਦੇ ਰਹੇ ਟ੍ਰੇਨਿੰਗ : ਨਿਸ਼ਾਨੇਬਾਜ਼ ਅਮਰਿੰਦਰ ਸਿੰਘ ਚੀਮਾ ਪੂਰੇ 10 ਸਾਲ ਤੱਕ ਭਾਰਤ ਦੇ ਚੋਟੀ ਦੇ ਛੇ ਨਿਸ਼ਾਨੇਬਾਜ਼ਾਂ ਦੀ ਸੂਚੀ ਦੇ ਵਿੱਚ ਰਹੇ ਹਨ। ਉਹ ਅੱਠ ਵਿਸ਼ਵ ਕੱਪ ਖੇਡ ਚੁੱਕੇ ਹਨ। ਏਸ਼ੀਆ ਖੇਡਾਂ ਵਿੱਚ ਵੀ ਉਨ੍ਹਾਂ ਦਾ ਨਾਂ ਆਇਆ ਸੀ ਪਰ ਕਰੋਨਾ ਦੀ ਲਾਗ ਫੈਲਣ ਕਰਕੇ ਖੇਡਾਂ ਰੱਦ ਹੋ ਗਈਆਂ। ਹੁਣ ਉਹ ਆਪਣੇ ਪਿੰਡ ਦੇ ਵਿਚ ਨੌਜਵਾਨਾਂ ਨੂੰ ਨਿਸ਼ਾਨੇਬਾਜ਼ੀ ਸਿਖਾ ਰਹੇ ਹਨ। ਉਹਨਾਂ ਵੱਲੋਂ ਸਿਖਾਏ ਗਏ ਤਿੰਨ ਨਿਸ਼ਾਨੇਬਾਜ਼ ਕੌਮਾਂਤਰੀ ਪੱਧਰ ਉੱਤੇ ਖੇਡ ਰਹੇ ਹਨ। ਇਸਦੇ ਨਾਲ ਹੀ ਦੋ ਖਿਡਾਰੀ ਭਾਰਤੀ ਜੂਨੀਅਰ ਹਾਕੀ ਟੀਮ ਦਾ ਹਿੱਸਾ ਹਨ।

ਅਮਰਿੰਦਰ ਸਿੰਘ ਚੀਮਾ ਨੂੰ ਬਚਪਨ ਤੋਂ ਹੀ ਨਿਸ਼ਾਨੇਬਾਜ਼ੀ ਦਾ ਸ਼ੌਂਕ ਸੀ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ 5 ਸਾਲ ਦੇ ਸਨ ਤਾਂ ਉਸ ਉਮਰ ਦੇ ਵਿੱਚ ਹੀ ਉਹ ਬੰਦੂਕ ਲੈਣ ਦੇ ਸ਼ੌਕੀਨ ਸਨ। ਬਹੁਤ ਘੱਟ ਉਮਰ ਦੇ ਵਿੱਚ ਹੀ ਉਨ੍ਹਾਂ ਨੇ ਏਅਰ ਗੰਨ ਲੈ ਲਈ ਸੀ, ਜਿਸ ਤੋਂ ਬਾਅਦ ਉਨ੍ਹਾ 2002 ਦੇ ਵਿਚ ਨਿਸ਼ਾਨੇਬਾਜ਼ੀ ਦੇ ਵਿੱਚ ਆਪਣੇ ਹੱਥ ਅਜ਼ਮਾਉਣਾ ਸ਼ੁਰੂ ਕੀਤੇ ਅਤੇ ਨਿਸ਼ਾਨੇਬਾਜ਼ੀ ਦੇ ਵਿੱਚ ਇਕ ਵੱਖਰਾ ਮੁਕਾਮ ਹਾਸਿਲ ਕਰ ਲਿਆ। ਅਮਰਿੰਦਰ ਸਿੰਘ ਚੀਮਾ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਨਾਲ ਵੀ ਕਾਫੀ ਸਮਾਂ ਖੇਡਦੇ ਰਹੇ ਹਨ। ਅਮਰਿੰਦਰ ਸਿੰਘ ਚੀਮਾ ਅੱਠ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈ ਚੁੱਕੇ ਨਹੀਂ ਅਤੇ ਏਸ਼ੀਅਨ ਗੇਮਸ ਖੇਡ ਚੁੱਕੇ ਨੇ ਇਸ ਤੋਂ ਇਲਾਵਾ ਨੈਸ਼ਨਲ ਦੇ ਵਿਚ ਕਈ ਵਾਰ ਮੈਡਲ ਹਾਸਲ ਕਰ ਚੁੱਕੇ ਨੇ, ਹਾਲੀ ਦੇ ਵਿੱਚ ਉਨ੍ਹਾਂ ਨੂੰ ਗੋਲਡ ਮੈਡਲ ਆਪਣੇ ਨਾਂ ਕੀਤੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕਟੌਤੀ ਦਾ ਮਾਮਲਾ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਸਰਕਾਰਾਂ ਨੇ ਕੀਤਾ ਨਜ਼ਰਅੰਦਾਜ਼ : 42 ਸਾਲ ਦੀ ਉਮਰ ਹੋਣ ਦੇ ਬਾਅਦ ਅਮਰਿੰਦਰ ਚੀਮਾ ਨੂੰ ਪਹਿਲੀ ਵਾਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਸਨਮਾਨ ਦਿੱਤਾ ਗਿਆ ਹੈ, ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ, ਉਹ ਆਪਣੇ ਆਪ ਦੇ ਵਿਚ ਵੀ ਇੱਕ ਅਦਾਰਾ ਹਨ ਅਤੇ ਹੁਣ ਇਸ ਅਦਾਰੇ ਦੇ ਵਿੱਚ ਨਵੀਂ ਨੌਜਵਾਨ ਸਿੱਖਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਕਦੇ ਵੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਰਕਾਰੀ ਨੌਕਰੀ ਲਈ ਹਾਮੀ ਨਹੀਂ ਭਰੀ ਗਈ ਦੇਸ਼ ਦੇ ਲਈ ਪੰਜਾਬ ਦੇ ਲਈ ਖੇਡਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਜਦੋਂ ਕਿ ਉਹ ਨਿਸ਼ਾਨੇਬਾਜ਼ੀ ਦੇ ਵਿੱਚ ਕਈ ਸਾਲਾਂ ਤੋਂ ਮੱਲਾਂ ਮਾਰਦੇ ਆ ਰਹੇ ਸਨ।

42 ਸਾਲ ਦੀ ਉਮਰ ਵਿਚ ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਉਮਰ ਦੇ ਵਿੱਚ ਹੱਲਾਸ਼ੇਰੀ ਮਿਲਣੀ ਚਾਹੀਦੀ ਸੀ ਜੇਕਰ ਇਸ ਉਮਰ ਦੇ ਵਿੱਚ ਹੱਲਾਸ਼ੇਰੀ ਮਿਲਦੀ ਤਾਂ ਉਹ ਪੰਜਾਬ ਦੇ ਲਈ ਭਾਰਤ ਦੇ ਲਈ ਓਲੰਪਿਕ ਮੈਡਲ ਲਿਆ ਸਕਦੇ ਸਨ। ਪਰ ਹਾਲੇ ਵੀ ਉਹਨਾ ਉਮੀਦ ਨਹੀਂ ਛੱਡੀ ਉਨ੍ਹਾਂ ਦੱਸਿਆ ਕਿ ਮੇਰੇ ਸਿਖਾਏ ਹੋਏ ਖਿਡਾਰੀ ਇਕ ਨਾ ਇਕ ਦਿਨ ਉਹਨਾਂ ਲਈ ਜ਼ਰੂਰ ਮੈਡਲ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਥਾਂ ਆਪਣੇ ਦੇਸ਼ ਵਿਚ ਰਹਿ ਕੇ ਵੱਡੀ ਉਪਲਬਧੀ ਹਾਸਲ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਮੈਂ ਨੌਜਵਾਨਾਂ ਨੂੰ ਨਵੇਂ ਬੱਚਿਆਂ ਨੂੰ ਸਿਖਾ ਰਿਹਾ ਹਾਂ। ਉਹਨਾਂ ਨੂੰ ਇੰਟਰਨੈਸ਼ਨਲ ਕੋਚ ਦੀ ਕੈਪ ਵੀ ਮਿਲੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.