ਲੁਧਿਆਣਾ: ਅੱਜ 13 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕਰਵਾ ਚੌਥ ਦਾ ਤਿਉਹਾਰ(Karwa Chauth 2022 in ludhiana) ਮਨਾਇਆ ਜਾ ਰਿਹਾ ਹੈ, ਭਾਰਤੀ ਸੁਹਾਗਣਾਂ ਖਾਸ ਤੌਰ 'ਤੇ ਹਿੰਦੂ ਧਰਮ ਨਾਲ ਸਬੰਧਿਤ ਮਹਿਲਾਵਾਂ ਵੱਲੋਂ ਆਪਣੀ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਜਾਂਦਾ ਹੈ।
ਲੁਧਿਆਣਾ ਵਿੱਚ ਲੱਗੀਆਂ ਰੌਣਕਾਂ: ਵਰਤ ਨੂੰ ਲੈ ਕੇ ਲੁਧਿਆਣਾ ਦੇ ਬਾਜ਼ਾਰਾਂ ਦੇ ਵਿੱਚ ਬੀਤੀ ਰਾਤ ਤੋਂ ਹੀ ਰੌਣਕਾਂ ਲੱਗੀਆਂ ਹੋਈਆਂ ਹਨ, ਖਾਸਤੌਰ ਉਤੇ ਮਹਿਲਾਵਾਂ ਸ਼ਿੰਗਾਰ ਕਰਦੀਆਂ ਹਨ ਅਤੇ ਮਹਿੰਦੀ ਲਗਵਾਉਂਦੀਆਂ ਹਨ। ਅੱਜ ਦੇ ਦਿਨ ਸ਼ਾਮ ਨੂੰ ਕਥਾ ਸੁਣਾਈ ਜਾਂਦੀ ਹੈ ਸਾਰੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਕਥਾ ਸੁਣਦੀਆਂ ਹਨ, ਫਿਰ ਜਦੋਂ ਦੇਰ ਸ਼ਾਮ ਨੂੰ ਚੰਦਰਮਾ ਨਿਕਲਦਾ ਹੈ ਤਾਂ ਉਹ ਚੰਦਰਮਾ ਨੂੰ ਪਾਣੀ ਅਰਪਿਤ ਕਰਕੇ ਆਪਣਾ ਵਰਤ ਤੋੜਦੀਆ ਹਨ।
ਪੰਡਿਤ ਅਤੇ ਸੁਹਾਗਣਾ ਨੇ ਸਾਂਝੀਆਂ ਕੀਤੀਆਂ ਖਾਸ ਗੱਲਾਂ: ਵਰਤ ਸੁਹਾਗਣਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਤੀ ਦੀ ਲੰਮੀ ਉਮਰ ਲਈ ਉਨ੍ਹਾਂ ਵੱਲੋਂ ਇਹ ਵਰਤ ਰੱਖੇ ਜਾਂਦੇ ਹਨ, ਹਰ ਸੁਹਾਗਣ ਆਪਣੇ ਪਤੀ ਦੀ ਲੰਮੀ ਉਮਰ ਲਈ ਅੱਜ ਭੁੱਖੀ ਪਿਆਸੀ ਰਹਿੰਦੀ ਹੈ ਅਤੇ ਫਿਰ ਰਸਮਾਂ ਰਿਵਾਜ ਪੂਰੀ ਕਰਦੀਆਂ ਹਨ।
ਉਥੇ ਹੀ ਪੰਡਿਤ ਨੇ ਕਿਹਾ ਕਿ ਕਵਾਰੀ ਕੁੜੀਆਂ ਇਹ ਵਰਤ ਨਹੀਂ ਰੱਖਦੀਆਂ ਅਤੇ ਨਾ ਹੀ ਉਨ੍ਹਾਂ ਨੂੰ ਰੱਖਣਾ ਚਾਹੀਦਾ ਹੈ, ਉਨ੍ਹਾਂ ਕਿਹਾ 4 ਵਜੇ ਕਥਾ ਹੁੰਦੀ ਹੈ, ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੀ ਸੁਹਾਗਣਾ ਨੂੰ ਅੰਨ ਗ੍ਰਹਿਣ ਕਰਨਾ ਪੈਂਦਾ ਹੈ ਅਤੇ ਫਿਰ ਪੂਰਾ ਦਿਨ ਉਹ ਨਾ ਅੰਨ ਅਤੇ ਨੇ ਹੀ ਪਾਣੀ ਗ੍ਰਹਿਣ ਕਰ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਹਾਲਾਂਕਿ ਸਮਾਂ ਬਦਲਣ ਨਾਲ ਮਹਿਲਾਵਾਂ ਆਪਣੇ ਢੰਗ ਨਾਲ ਇਹ ਰਸਮਾਂ ਕਰਦਿਆਂ ਹਨ ਪਰ ਅਸਲ ਤਾਂ ਹੀ ਹੁੰਦਾ ਹੈ ਜੇਕਰ ਉਹ ਪੂਰੀਆਂ ਰਸਮਾਂ ਰਿਵਾਜਾਂ ਦੇ ਨਾਲ ਇਸ ਪ੍ਰਕਿਰਿਆ ਨੂੰ ਕਰਨ। ਉਨ੍ਹਾਂ ਦੱਸਿਆ ਕਿ ਇਸ ਵਿਚ ਕਥਾ ਸੁਣਨੀ ਵੀ ਬਹੁਤ ਜ਼ਰੂਰੀ ਹੈ ਜੋ ਮਹਿਲਾਵਾਂ ਨੂੰ ਸਿੱਖਿਆ ਦਿੰਦੀ ਹੈ।
ਇਹ ਵੀ ਪੜ੍ਹੋ:PM ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, ਬਲਕ ਡਰੱਗ ਪਾਰਕ ਦਾ ਰੱਖਿਆ ਨੀਂਹ ਪੱਥਰ