ਲੁਧਿਆਣਾ: ਸ਼ਹਿਰ ਦੇ ਇਕ ਆਈਸਕ੍ਰੀਮ ਪਾਰਲਰ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਆਈਸਕ੍ਰੀਮ ਪਾਰਲਰ ਉੱਤੇ ਧੱਕੇਸ਼ਾਹੀ ਅਤੇ ਇਕ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾ ਰਹੇ ਹਨ। ਵੀਡੀਓ ਵਿੱਚ ਨੌਜਵਾਨ ਪਾਰਲਰ ਤੋਂ ਹਥਿਆਰ ਆਦਿ ਕੱਢ ਕੇ ਵਿਖਾ ਰਹੇ ਹਨ, ਜੋ ਆਈਸਕ੍ਰੀਮ ਪਾਰਲਰ ਵਿੱਚ ਲੁਕੋ ਕੇ ਰੱਖੇ ਹੋਏ ਹਨ।
ਆਈਸਕ੍ਰੀਮ ਪਾਰਲਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਪੀੜਤ ਪੱਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਬੱਚਿਆ ਸਣੇ ਪਰਿਵਾਰ ਨਾਲ ਆਈਸ ਕ੍ਰੀਮ ਪਾਰਲਰ ਗਏ ਸੀ, ਪਰ ਉੱਥੇ ਮੁਲਾਜ਼ਮਾਂ ਨਾਲ ਮਾਮੂਲੀ ਗੱਲ ਉੱਤੇ ਬਹਿਸ ਹੋਣ ਤੋਂ ਬਾਅਦ ਆਈਸਕ੍ਰੀਮ ਪਾਰਲਰ ਉੱਤੇ ਮੌਜੂਦ ਕੁਝ ਬਾਊਂਸਰਾਂ ਨੇ, ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤ ਦਾ ਕਹਿਣਾ ਕਿ ਆਈਸਕ੍ਰੀਮ ਪਾਰਲਰ 'ਚ ਬਾਊਂਸਰਾਂ ਦਾ ਕੀ ਕੰਮ ਹੈ, ਇਹ ਵੱਡਾ ਸਵਾਲ ਹੈ। ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ।
ਉਧਰ ਦੂਜੇ ਪਾਸੇ, ਜਦੋਂ ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਪੁੱਛਿਆ ਗਿਆ ਤਾਂ, ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਸਭ ਨੂੰ ਹਿਦਾਇਤ ਹੈ ਕੇ ਕੋਈ ਵੀ ਦੁਕਾਨ 11:30 ਜਾਂ 12 ਵਜੇ ਤੋਂ ਬਾਅਦ ਖੁੱਲੀ ਨਹੀਂ ਰੱਖ ਸਕਦਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਸ਼ੇਖ ਫ਼ਰੀਦ ਆਗਮਨ ਪੁਰਬ: ਟਿੱਲਾ ਬਾਬਾ ਫ਼ਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਨਗਰ ਕੀਰਤਨ ਦਾ ਅੱਜ
ਹਾਲਾਂਕਿ ਇਸ ਪੂਰੇ ਮਾਮਲੇ ਉੱਤੇ ਆਈਸਕ੍ਰੀਮ ਪਾਰਲਰ ਦੇ ਮਾਲਕ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਪੀੜਤ ਪਰਿਵਾਰ ਜ਼ਰੂਰ ਘਬਰਾਇਆ ਹੋਇਆ ਹੈ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ।