ETV Bharat / state

ਲੁਧਿਆਣਾ 'ਚ ਫਿਲਹਾਲ ਇੱਕੋ ਹੀ ਮਾਮਲਾ ਮੁੱਢਲੀ ਸਟੇਜ 'ਤੇ ਪਾਜ਼ੀਟਿਵ: ਡੀਸੀ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ 'ਚ ਹੁਣ ਤੱਕ 45 ਲੋਕਾਂ ਦੇ ਸੈਂਪਲ ਭਰੇ ਗਏ ਹਨ ਜਿਨ੍ਹਾਂ 'ਚ ਹੁਣ ਤੱਕ 33 ਨੈਗੇਟਿਵ ਹਨ ਅਤੇ 12 ਅਜੇ ਪੈਂਡਿੰਗ ਹਨ।

ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ
ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ
author img

By

Published : Mar 26, 2020, 9:38 AM IST

ਲੁਧਿਆਣਾ: ਮੀਡੀਆ ਵਿੱਚ ਲਗਾਤਾਰ ਕੁਝ ਲੋਕਾਂ ਵੱਲੋਂ ਇਹ ਖ਼ਬਰਾਂ ਨਸ਼ਰ ਕੀਤੀ ਜਾ ਰਹੀਆਂ ਸਨ ਕਿ ਡੀਐੱਮਸੀ 'ਚ ਇੱਕ ਮਹਿਲਾ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਈ ਗਈ ਹੈ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮਹਿਲਾ ਦੇ ਟੈਸਟ ਮੁੱਢਲੀ ਸਟੇਜ 'ਤੇ ਹੀ ਪਾਜ਼ੀਟਿਵ ਪਾਏ ਗਏ ਹਨ ਅਤੇ ਉਸ ਦੇ ਸੈਂਪਲ ਪੁਣੇ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੇ ਕੋਰੋਨਾ ਵਾਇਰਸ ਪੀੜਤ ਹੋਣ ਦੀ ਪੁਸ਼ਟੀ ਹੋਵੇਗੀ। ਡੀਸੀ ਨੇ ਦੱਸਿਆ ਕਿ ਲੁਧਿਆਣਾ 'ਚ ਹੁਣ ਤੱਕ 45 ਲੋਕਾਂ ਦੇ ਸੈਂਪਲ ਭਰੇ ਗਏ ਹਨ ਜਿਨ੍ਹਾਂ 'ਚ ਹੁਣ ਤੱਕ 33 ਨੈਗੇਟਿਵ ਹਨ ਅਤੇ 12 ਅਜੇ ਪੈਂਡਿੰਗ ਹਨ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਝੂਠੀਆਂ ਅਫਵਾਹਾਂ ਅਤੇ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਉਨ੍ਹਾਂ ਦੀ ਸਲਾਹ ਵੀ ਹੈ ਅਤੇ ਚੇਤਾਵਨੀ ਹੈ ਕਿ ਉਹ ਬਿਨ੍ਹਾਂ ਅਧਿਕਾਰਿਕ ਪੁਸ਼ਟੀ ਤੋਂ ਕੁੱਝ ਵੀ ਅਜਿਹਾ ਨਾ ਦਿਖਾਉਣ। ਡੀਸੀ ਪ੍ਰਦੀਪ ਅਗਰਵਾਲ ਨੇ ਵੀ ਕਿਹਾ ਕਿ ਕਰਫਿਊ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਆਇਤ ਹਾਲੇ ਨਹੀਂ ਦਿੱਤੀ ਗਈ ਹੈ, ਪਰ ਲੋਕ ਕੁਝ ਘਰਾਂ ਤੋਂ ਬਾਹਰ ਨਿਕਲ ਰਹੇ ਨੇ, ਜਿਨ੍ਹਾਂ ਨੂੰ ਇਹ ਜਾਨਣਾ ਜ਼ਰੂਰੀ ਹੈ।

ਲੁਧਿਆਣਾ 'ਚ ਫਿਲਹਾਲ ਇੱਕੋ ਹੀ ਮਾਮਲਾ ਮੁੱਢਲੀ ਸਟੇਜ 'ਤੇ ਪਾਜ਼ੀਟਿਵ: ਡੀਸੀ

ਇਹ ਵੀ ਪੜ੍ਹੋ: ਕਰਫਿਊ ਪ੍ਰਬੰਧਨ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਮੁੱਖ ਮੰਤਰੀ ਨੇ ਨਵੇਂ ਹੁਕਮ ਕੀਤੇ ਜਾਰੀ

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਦੁਕਾਨ ਜਾਂ ਮੰਡੀ ਆਦਿ ਜਾ ਕੇ ਸਾਮਾਨ ਲੈਣ ਦੀ ਵੀ ਕੋਈ ਆਗਿਆ ਨਹੀਂ ਹੈ। ਉਨ੍ਹਾਂ ਨੂੰ ਘਰਾਂ 'ਚ ਹੀ ਦੁੱਧ ਸਬਜ਼ੀਆਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਘਰੇਲੂ ਵਰਤੋਂ ਦੀਆਂ ਚੀਜ਼ਾਂ 'ਤੇ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੋਕ ਅਫ਼ਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਦਾ ਸਾਥ ਦੇਵੇ। ਉਨ੍ਹਾਂ ਕਿਹਾ ਕਿ ਜ਼ੋਮੈਟੋ ਅਤੇ ਸਵਿਗੀ ਨਾਲ ਵੀ ਰਾਸ਼ਨ ਸਪਲਾਈ ਕਰਨ ਦੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.