ਲੁਧਿਆਣਾ: ਨਗਰ ਨਿਗਮ ਦੇ ਨੱਕ ਹੇਠ 4 ਕੰਡਮ ਟਰੈਕਟਰ ਵਿੱਚ ਡੀਜ਼ਲ ਪਵਾਉਣ ਦੇ ਨਾਂ 'ਤੇ ਕਈ ਸਾਲਾਂ ਤੋਂ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ 3 ਇੰਸਪੈਕਟਰ ਸਣੇ 1 ਡਰਾਈਵਰ 'ਤੇ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਹੈ। ਨਗਰ ਨਿਗਮ ਨੇ ਡਰੈਵਰ ਨੂੰ ਡਿਸਮਿਸ ਕਰ ਦਿੱਤਾ ਹੈ ਅਤੇ ਇਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸਮਾਜ ਸੇਵੀ ਕੁਮਾਰ ਗੌਰਵ ਨੇ ਲੁਧਿਆਣਾ ਨਗਰ ਨਿਗਮ ਦਫ਼ਤਰ ਦੇ ਬਾਹਰ ਵਿਰੋਧ ਕੀਤਾ ਗਿਆ ਅਤੇ ਸਸਪੈਂਡ ਕੀਤੇ ਇਸ ਇੰਸੈਕਟਰਾਂ ਨੂੰ ਵੀ ਡਿਸਮਿਸ ਕਰਨ ਲਈ ਕਿਹਾ। ਉਨ੍ਹਾਂ ਤੋਂ ਡੀਜ਼ਲ ਦੇ ਕੀਤੇ ਗਏ ਕਪੜੇ ਬਦਲੇ ਪੈਸੇ ਲੈਣ ਦੀ ਮੰਗ ਕੀਤੀ ਗਈ।
ਇਸ ਸਬੰਧੀ ਸਮਾਜ ਸੇਵੀ ਕੁਮਾਰ ਗੌਰਵ ਉਰਫ ਬੱਚਾ ਯਾਦਵ ਨੇ ਕਿਹਾ ਕਿ ਨਗਰ ਨਿਗਮ ਦੇ ਨੱਕ ਦੇ ਹੇਠ ਡੀਜ਼ਲ ਦਾ ਵੱਡਾ ਘਪਲਾ ਹੋਇਆ ਜਿਸ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਦੇ ਨਾਂਅ 'ਤੇ ਇੰਸਪੈਕਟਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੋ ਕਿ ਨਾਕਾਫੀ ਹੈ। ਉਨ੍ਹਾਂ ਕਿਹਾ ਕਿ 1 ਕੱਚੇ ਡਰੈਵਰ ਨੂੰ ਡਿਸਮਿਸ ਕੀਤਾ ਗਿਆ ਹੈ ਜਦਕਿ ਉਸ ਨੇ ਇਸ ਤਰਾਂ ਦੇ ਕਹਿਣ ਤੇ ਹੀ ਇਸ ਪੂਰੇ ਘਪਲੇ ਵਿੱਚ ਹਿੱਸਾ ਪਾਇਆ।
ਉਨ੍ਹਾਂ ਕਿਹਾ ਕਿ ਇਸ ਇੰਸੈਕਟਰਾਂ ਨੂੰ ਨਾ ਸਿਰਫ਼ ਡਿਸਮਿਸ ਕੀਤਾ ਜਾਵੇ ਸਗੋਂ ਉਨ੍ਹਾਂ ਤੋਂ ਗਬਨ ਕੀਤੇ ਗਏ ਪੈਸਿਆਂ ਦਾ ਹਿਸਾਬ ਲੈ ਕੇ ਵੀ ਉਨ੍ਹਾਂ ਦੀ ਰਿਕਵਰੀ ਕੀਤੀ ਜਾਵੇ। ਬੱਚਾ ਯਾਦਵ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਲੁਧਿਆਣਾ ਦੇ ਵਿਕਾਸ ਕਾਰਜ ਬੰਦ ਪਏ ਹਨ, ਪਰ ਨਗਰ ਨਿਗਮ ਤਰਕ ਦਿੰਦੀ ਹੈ ਕਿ ਉਨ੍ਹਾਂ ਕੋਲ ਪੈਸਾ ਨਹੀਂ ਜਦੋਂ ਕਿ ਪੈਸਾ ਕੰਮ ਲਈ ਪਹੁੰਚਣ ਹੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਲੀਡਰ ਆਪਣੀ ਮਰਜ਼ੀ ਨਾਲ ਗੈਰਕਨੂੰਨੀ ਕਲੋਨੀਆਂ ਪਾਸ ਕਰਵਾਉਂਦੇ ਨੇ ਅਤੇ ਨਗਰ ਨਿਗਮ ਨੂੰ ਕੋਈ ਵੀ ਰੈਵੀਨਿਊ ਨਹੀਂ ਆ ਰਿਹਾ।