ETV Bharat / state

ਲੁਧਿਆਣਾ ਦੇ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ - ਲੰਘੀ ਮਿਤੀ ਦੀਆਂ ਦਵਾਈਆਂ ਦੀ ਵੱਡੀ ਖੇਪ

ਸਿਵਲ ਹਸਪਤਾਲ ਲੁਧਿਆਣਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਮਾਰਤ ਦੀ ਸਫ਼ਾਈ ਦੌਰਾਨ ਦਵਾਈਆਂ ਦੀ ਵੱਡੀ ਖੇਪ ਦਾ ਹੈ। ਜਿਸ ਵਿੱਚ ਸਫ਼ਾਈ ਦੌਰਾਨ ਲੰਘੀ ਮਿਤੀ ਦੀਆਂ ਦਵਾਈਆਂ ਦੀ ਵੱਡੀ ਖੇਪ ਮਿਲੀ ਹੈ। ਵੱਡੀ ਗਿਣਤੀ ਵਿੱਚ ਖਾਲੀ ਸਰਿੰਜਾਂ ਇੰਜੈਕਸ਼ਨ ਦਵਾਈਆਂ ਦੇ ਡੱਬੇ ਕਚਰੇ ਦੇ ਢੇਰ ਵਿੱਚੋਂ ਬਰਾਮਦ ਹੋਏ ਹਨ।

Ludhiana Civil Hospital exposed gross negligence

author img

By

Published : Jul 23, 2021, 5:00 PM IST

Updated : Jul 23, 2021, 6:45 PM IST

ਲੁਧਿਆਣਾ: ਸਿਵਲ ਹਸਪਤਾਲ ਲੁਧਿਆਣਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਮਾਰਤ ਦੀ ਸਫ਼ਾਈ ਦੌਰਾਨ ਦਵਾਈਆਂ ਦੀ ਵੱਡੀ ਖੇਪ ਦਾ ਹੈ। ਜਿਸ ਵਿੱਚ ਸਫ਼ਾਈ ਦੌਰਾਨ ਲੰਘੀ ਮਿਤੀ ਦੀਆਂ ਦਵਾਈਆਂ ਦੀ ਵੱਡੀ ਖੇਪ ਮਿਲੀ ਹੈ। ਵੱਡੀ ਗਿਣਤੀ ਵਿੱਚ ਖਾਲੀ ਸਰਿੰਜਾਂ ਇੰਜੈਕਸ਼ਨ ਦਵਾਈਆਂ ਦੇ ਡੱਬੇ ਕਚਰੇ ਦੇ ਢੇਰ ਵਿੱਚੋਂ ਬਰਾਮਦ ਹੋਏ ਹਨ।ਇਹ ਦਵਾਈਆਂ ਪੰਜਾਬ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਸਮੇਂ-ਸਮੇਂ ਸਿਰ ਸਟਾਕ ਦੇ ਰੂਪ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

Ludhiana Civil Hospital exposed gross negligence

ਜਿਸ ਦਾ ਪੂਰਾ ਵੇਰਵਾ ਸੰਬੰਧਿਤ ਹਸਪਤਾਲ ਨੂੰ ਦੇਣਾ ਪੈਂਦਾ ਹੈ ਪਰ ਹਸਪਤਾਲ ਨੇ ਇਹ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਤਾਂ ਨਹੀਂ ਵੰਡੀਆਂ ਪਰ ਹੁਣ ਕਚਰੇ ਦੇ ਢੇਰ ਵਿੱਚ ਜ਼ਰੂਰ ਸੁੱਟ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਦੀ ਮਿਤੀ ਲੰਘ ਚੁੱਕੀ ਹੈ, ਇਹ ਦਵਾਈਆਂ 5-5 ਛੇ-ਛੇ ਸਾਲ ਪੁਰਾਣੀਆਂ ਹਨ। ਜਿਸ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲੋੜਵੰਦਾਂ ਨੂੰ ਹਸਪਤਾਲ ਅੰਦਰੋਂ ਮੁਫ਼ਤ ਦਵਾਈਆਂ ਨਹੀਂ ਮਿਲਦੀਆਂ ਜ਼ਿਆਦਾਤਰ ਮਰੀਜ਼ਾਂ ਨੂੰ ਦਵਾਈਆਂ ਬਾਹਰੋਂ ਹੀ ਲਿਖੀਆਂ ਜਾਂਦੀਆਂ ਹਨ। ਜਦੋਂ ਕਿ ਸਿਹਤ ਮਹਿਕਮੇ ਵੱਲੋਂ ਜੋ ਦਵਾਈਆਂ ਦਾ ਸਟਾਕ ਦਿੱਤਾ ਜਾਂਦਾ ਹੈ। ਉਸਨੂੰ ਹਸਪਤਾਲ ਦੇ ਅੰਦਰ ਹੀ ਜਮਾਂ ਰੱਖਿਆ ਜਾਂਦਾ ਹੈ ਅਤੇ ਨਾ ਵਰਤਣ ਕਰਕੇ ਉਨ੍ਹਾਂ ਦੀਆਂ ਮਿਤੀਆਂ ਲੰਘ ਜਾਂਦੀਆਂ ਹਨ ਜਿਸ ਤੋਂ ਬਾਅਦ ਉਹ ਕੂੜੇ ਚ ਸੁੱਟ ਦਿੱਤੀਆਂ ਜਾਂਦੀਆਂ ਹਨ।

ਇਹ ਇੱਕ ਵੱਡਾ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਹਨਾਂ ਬਾਰੇ ਸਿਹਤ ਮਹਿਕਮੇ ਨੂੰ ਕਿਉਂ ਨਹੀਂ ਦੱਸਿਆ ਗਿਆ ਨਾਲ ਹੀ ਇਹ ਦਵਾਈਆਂ ਮੁਫ਼ਤ ਮਰੀਜ਼ਾਂ ਨੂੰ ਕਿਉਂ ਨਹੀਂ ਵੰਡੀਆਂ ਗਈਆਂ ਕਿਉਂ ਇਨ੍ਹਾਂ ਦੀ ਮਿਤੀ ਲੰਘ ਚੁੱਕੀ ਹੈ ਅਤੇ ਕੋਈ ਰਿਕਾਰਡ ਨਹੀਂ ਇਹੀ ਇੱਕ ਵੱਡਾ ਸਵਾਲ ਹੈ। ਜਦਕਿ ਇਸ ਮਾਮਲੇ ਦੇ SMO ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕਰਵਾਈ ਜਾਵੇਗੀ।

ਇਹ ਵੀ ਪੜੋ: ਖਹਿਰਾ ਤੋਂ ਸੁਣੋਂ ਕਿਵੇਂ ਸੁਲਝੇਗਾ ਸਿੱਧੂ-ਕੈਪਟਨ ਦਾ ਮਸਲਾ...?

Last Updated : Jul 23, 2021, 6:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.