ਲੁਧਿਆਣਾ : ਸਾਊਥ ਸਿਟੀ ਚ ਵਾਪਰੇ ਵੱਡੇ ਹਾਦਸਾ ਵਿਚ 3 ਲੋਕਾਂ ਦੀ ਮੌਤ ਹੋ ਗਈ। ਦਰਅਸਲ ਇਕ ਕਾਰ ਬੇਕਾਬੂ ਹੋ ਕੇ ਨਹਿਰ ਚ ਡਿਗਣ ਗਈ। ਕਾਰ ਵਿਚ 4 ਜਣੇ ਸਵਾਰ ਸਨ। ਮਰਨ ਵਾਲਿਆਂ ਵਿਚ 2 ਲੜਕੇ ਅਤੇ 1 ਕੁੜੀ ਸ਼ਾਮਲ ਹੈ।
ਇਹ ਸਾਰੇ ਗੁਰਦਾਸਪੁਰ ਤੋਂ ਲੁਧਿਆਣਾ ਆ ਰਹੇ ਸਨ। ਲੋਕਾਂ ਇਕ ਜਣੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ।