ETV Bharat / state

ਕੀ ਬੈਂਸ ਭਰਾਵਾਂ ਦੀ ਡੁੱਬਦੀ ਬੇੜੀ ਨੂੰ ਪਾਰ ਲਗਾ ਸਕੇਗੀ ਬੀਜੇਪੀ? ਬੈਂਸ ਨੇ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਦਾ ਕੀਤਾ ਐਲਾਨ, LIP ਦਾ ਸਿਆਸੀ ਭਵਿੱਖ ਬਚਾਉਣ ਦਾ ਆਖ਼ਰੀ ਦਾਅ !

ਸਿਮਰਜੀਤ ਸਿੰਘ ਬੈਂਸ ਨੇ ਬਤੌਰ ਲੋਕ ਇਨਸਾਫ਼ ਪਾਰਟੀ ਮੁਖੀ ਭਾਜਪਾ ਨਾਲ ਰਲੇਵਾਂ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਬਿਨ੍ਹਾਂ ਸ਼ਰਤ ਜਲੰਧਰ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਸਿਮਰਜੀਤ ਬੈਂਸ ਦੇ ਭਾਜਪਾ ਨਾਲ ਗਠਜੋੜ ਕਰਨ ਤੋਂ ਬਾਅਦ ਹੁਣ ਉਹ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ।

Lok Insaf Party has formed an alliance with BJP !
ਕੀ ਬੈਂਸ ਭਰਾਵਾਂ ਦੀ ਡੁੱਬਦੀ ਬੇੜੀ ਨੂੰ ਪਾਰ ਲਗਾ ਸਕੇਗੀ ਬੀਜੇਪੀ ? ਬੈਂਸ ਨੇ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਦਾ ਕੀਤਾ ਐਲਾਨ, LIP ਦਾ ਸਿਆਸੀ ਭਵਿੱਖ ਬਚਾਉਣ ਦਾ ਆਖ਼ਰੀ ਦਾਅ !
author img

By

Published : May 1, 2023, 7:47 PM IST

ਕੀ ਬੈਂਸ ਭਰਾਵਾਂ ਦੀ ਡੁੱਬਦੀ ਬੇੜੀ ਨੂੰ ਪਾਰ ਲਗਾ ਸਕੇਗੀ ਬੀਜੇਪੀ ? ਬੈਂਸ ਨੇ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਦਾ ਕੀਤਾ ਐਲਾਨ, LIP ਦਾ ਸਿਆਸੀ ਭਵਿੱਖ ਬਚਾਉਣ ਦਾ ਆਖ਼ਰੀ ਦਾਅ !

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਦੋ ਵਾਰ ਆਤਮ ਨਗਰ ਤੋਂ ਐਮ ਐਲ ਏ ਰਹਿ ਚੁੱਕੇ ਸਿਮਰਜੀਤ ਬੈਂਸ ਨੇ ਆਖਰਕਾਰ ਮੀਡੀਆ ਰਿਪੋਰਟਾਂ ਉੱਤੇ ਮੋਹਰ ਲਾਉਂਦਿਆਂ ਭਾਜਪਾ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਨੂੰ ਆਪਣਾ ਸਮਰਥਨ ਬਿਨਾਂ ਸ਼ਰਤ ਦੇਣ ਦਾ ਐਲਾਨ ਕਰ ਦਿੱਤਾ ਹੈ। ਬੈਂਸ ਭਰਾਵਾਂ ਦੇ ਬੀਤੇ ਕਈ ਦਿਨਾਂ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਚੱਲ ਰਹੀਆਂ ਸਨ, ਸਿਮਰਜੀਤ ਬੈਂਸ ਨੇ ਆਖਰਕਾਰ ਜਲੰਧਰ ਦੇ ਵਿੱਚ ਇਸ ਗੱਲ ਦਾ ਐਲਾਨ ਕੀਤਾ। ਪ੍ਰੈਸ ਕਾਨਫਰੰਸ ਦੇ ਦੌਰਾਨ ਸਿਮਰਜੀਤ ਸਿੰਘ ਬੈਂਸ ਭਾਜਪਾ ਦੇ ਆਗੂਆਂ ਅਤੇ ਪਾਰਟੀ ਦੀ ਤਰੀਫ਼ ਕਰਦੇ ਵੀ ਵਿਖਾਈ ਦਿੱਤੇ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਸੱਦਾ ਨਹੀਂ ਆਇਆ ਮੈਂ ਖੁਦ ਆਪਣੀ ਮਰਜ਼ੀ ਨਾਲ ਇਹ ਫ਼ੈਸਲਾ ਲੈ ਰਿਹਾ ਹਾਂ। ਜਦੋਂ ਰਾਮ ਨਾਥ ਕੋਵਿੰਦ ਨੂੰ ਦੇਸ਼ ਦਾ ਰਾਸ਼ਟਰਪਤੀ ਬਣਿਆ ਜਾਣਾ ਸੀ ਉਸ ਵੇਲੇ ਵੀ ਭਾਜਪਾ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਸੀ।

ਪਹਿਲਾਂ ਵੀ ਕਰ ਚੁੱਕੇ ਗਠਜੋੜ: 28 ਅਕਤੂਬਰ 2016 ਵਿੱਚ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਵੱਲੋਂ ਲੋਕ ਇਨਸਾਫ ਪਾਰਟੀ ਦਾ ਗਠਨ ਕੀਤਾ ਗਿਆ, ਇਸ ਤੋਂ ਪਹਿਲਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਕੇ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਤੋਂ ਵਿਧਾਇਕ ਬਣੇ ਸਨ। 2016 ਤੋਂ ਲੈ ਕੇ 2018 ਤੱਕ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲੀ ਵਾਰ ਆਈ ਤਾਂ ਬੈਂਸ ਭਰਾਵਾਂ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕੀਤਾ ਗਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਵੀ ਉਹਨਾ ਦਾ ਗਠਜੋੜ ਆਮ ਆਦਮੀ ਪਾਰਟੀ ਦੇ ਨਾਲ ਸੀ ਪਰ ਇਸ ਤੋਂ ਬਾਅਦ ਸਾਲ 2018 ਦੇ ਵਿੱਚ ਉਹਨਾਂ ਨੇ ਆਪਣਾ ਗੱਠਜੋੜ ਆਮ ਆਦਮੀ ਪਾਰਟੀ ਨਾਲ ਤੋੜ ਕੇ ਪੀ ਡੀ ਏ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਨਾਲ਼ ਹੱਥ ਮਿਲਾ ਲਿਆ। ਜਿਸ ਵਿੱਚ ਸੁਖਪਾਲ ਖਹਿਰਾ ਅਤੇ ਹੋਰ ਆਗੂ ਸ਼ਾਮਲ ਸਨ, ਪਰ 2022 ਦੇ ਵਿੱਚ ਉਨ੍ਹਾਂ ਵੱਲੋਂ ਇਹ ਗਠਜੋੜ ਵੀ ਤੋੜ ਦਿੱਤਾ ਗਿਆ। 2017 ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਤੋਂ ਬਾਅਦ ਬੈਂਸ ਭਰਾਵਾਂ ਨੂੰ ਪੰਜ ਵਿੱਚ ਦੋ ਸੀਟਾਂ ਉੱਤੇ ਜਿੱਤ ਪ੍ਰਾਪਤ ਹੋਈ ਸੀ। 2019 ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਨਾਲ ਉਨ੍ਹਾਂ ਵੱਲੋਂ ਗਠਜੋੜ ਕੀਤਾ ਗਿਆ ਸੀ ਪਰ ਬੈਂਸ ਖੁਦ ਲੋਕ ਸਭਾ ਸੀਟ ਹਾਰ ਗਏ। ਇੰਨਾ ਹੀ ਨਹੀਂ 2007 ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਬੈਂਸ ਭਰਾਵਾਂ ਦੇ ਅਕਾਲੀ ਦਲ ਦੇ ਨਾਲ ਵੀ ਗਠਜੋੜ ਰਿਹਾ ਹੈ।

ਭਾਜਪਾ ਨਾਲ ਗਠਜੋੜ ਦੇ ਮਾਇਨੇ: ਫਿਲਹਾਲ ਸਿਮਰਜੀਤ ਬੈਂਸ ਨੇ ਬਿਨਾਂ ਸ਼ਰਤ ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਿਮਰਜੀਤ ਬੈਂਸ ਨੇ ਇਹ ਐਲਾਨ ਕੀਤਾ, ਇਸ ਦੌਰਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਮੈਂ ਖੁਦ ਭਾਜਪਾ ਦੇ ਨਾਲ ਅਪਰੋਚ ਕਰਕੇ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਿਮਰਜੀਤ ਬੈਂਸ ਲੋਕ ਇਨਸਾਫ ਪਾਰਟੀ ਦੇ ਮੁਖੀ ਹਨ। 2022 ਵਿਧਾਨ ਸਭਾ ਚੋਣਾਂ ਵਿੱਚ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਬੈਂਸ ਅਤੇ ਹੋਰ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ, ਚੋਣਾਂ ਤੋਂ ਬਾਅਦ ਸਿਮਰਜੀਤ ਬੈਂਸ ਉੱਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਅਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਨੂੰ ਹਾਈ ਕੋਰਟ ਵੱਲੋਂ ਰਾਹਤ ਦਿੱਤੀ ਗਈ ਹੈ, ਪਰ ਕੌਮੀ ਪਾਰਟੀ ਭਾਜਪਾ ਦੇ ਨਾਲ ਜੁੜਨ ਨਾਲ ਉਨ੍ਹਾਂ ਦੇ ਸਿਆਸੀ ਭਵਿੱਖ ਜੋ ਕਿ ਹੁਣ ਖਤਰੇ ਦੇ ਵਿੱਚ ਵਿਖਾਈ ਦੇ ਰਿਹਾ ਸੀ ਉਸ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲ ਸਕਦੀ ਹੈ। ਬੈਂਸ ਉੱਤੇ ਬਲਾਤਕਾਰ ਦੇ ਇਲਜਾਮ ਲੱਗਣ ਤੋਂ ਬਾਅਦ ਉਨ੍ਹਾਂ ਦਾ ਅਕਸ ਖ਼ਰਾਬ ਹੋ ਗਿਆ ਸੀ, ਅਕਸਰ ਹੀ ਆਪਣੀ ਬੇਬਾਕੀ ਕਰਕੇ ਜਾਣੇ ਜਾਂਦੇ ਸਿਮਰਜੀਤ ਬੈਂਸ ਜੇਲ੍ਹ ਤੋਂ ਬਾਅਦ ਸਮਾਜ ਵਿੱਚ ਬਹੁਤਾ ਨਹੀਂ ਵਿਚਰ ਰਹੇ ਸਨ।

ਸਾਬਕਾ ਐੱਲਆਈਪੀ ਆਗੂਆਂ ਦੇ ਸਵਾਲ: ਸਿਮਰਜੀਤ ਬੈਂਸ ਦੇ ਜ਼ਿਆਦਾਤਰ ਸਾਥੀ ਉਨ੍ਹਾਂ ਦਾ ਸਾਥ ਛੱਡ ਕੇ ਭਾਜਪਾ ਦੇ ਵਿੱਚ ਜਾਂ ਫਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ। ਮਨਵਿੰਦਰ ਸਿੰਘ ਗਿਆਸਪੁਰਾ ਮੌਜੂਦਾ ਸਮੇਂ ਵਿੱਚ ਵਿਧਾਨ ਸਭਾ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਉਹ ਕਿਸੇ ਸਮੇਂ ਸਿਮਰਜੀਤ ਬੈਂਸ ਦੇ ਖਾਸ ਮੰਨੇ ਜਾਂਦੇ ਰਹੇ ਨੇ। ਗਿਆਸਪੁਰਾ ਵੱਲੋੋਂ ਲੋਕ ਇਨਸਾਫ ਪਾਰਟੀ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਗਿਆਸਪੁਰਾ ਨੇ ਸਿਮਰਜੀਤ ਬੈਂਸ ਉੱਤੇ ਕਰੜੀ ਟਿੱਪਣੀ ਕਰਦਿਆਂ ਕਿਹਾ ਕਿ ਸ਼ਾਇਦ ਹੁਣ ਭਾਜਪਾ ਹੀ ਰਹਿ ਗਈ ਸੀ ਜਿਸ ਨਾਲ ਬੈਂਸ ਦਾ ਕੋਈ ਗਠਜੋੜ ਨਹੀਂ ਸੀ ਅਤੇ ਹੁਣ ਉਸ ਨਾਲ ਵੀ ਗਠਜੋੜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਦੇ ਨਾਲ ਉਹ ਪਹਿਲਾਂ ਹੀ ਗਠਜੋੜ ਕਰਕੇ ਤੋੜ ਚੁੱਕੇ ਨੇ। ਗਿਆਸਪੁਰਾ ਨੇ ਕਿਹਾ ਕਿ ਉਹੀ ਬੈਂਸ ਹਨ ਜੋ ਪਾਣੀਆ ਦੇ ਮੁੱਦੇ ਦੀ ਗੱਲ ਕਰਦੇ ਸਨ, ਕਿਸਾਨੀ ਅੰਦੋਲਨ ਦੇ ਦੌਰਾਨ ਭਾਜਪਾ ਦਾ ਵਿਰੋਧ ਕਰ ਰਹੇ ਸਨ ਅਤੇ ਹੁਣ ਖੁਦ ਭਾਜਪਾ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਦਾ ਕੋਈ ਸਟੈਂਡ ਨਹੀਂ ਹੈ ਅਕਸਰ ਹੀ ਸਿਆਸੀ ਆਗੂ ਅਜਿਹਾ ਕਰਦੇ ਹੁੰਦੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਲਜੀਤ ਸਿੰਘ ਭੋਲਾ ਗਰੇਵਾਲ ਨੂੰ ਜਦੋਂ ਬੈਂਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਕੀ ਕਹਾਂ ਗਏ ਉਹਨਾਂ ਦਾ ਆਪਣਾ ਫੈਸਲਾ ਹੈ ਸਾਡਾ ਕੰਮ ਕਰਨ ਉੱਤੇ ਜੋਰ ਹੈ ਅਤੇ ਅਸੀਂ ਵਿਕਾਸ ਵੱਲ ਧਿਆਨ ਦੇ ਰਹੇ ਹਾਂ। ਉੱਧਰ ਦੂਜੇ ਪਾਸੇ ਫੋਨ ਉੱਤੇ ਗੱਲਬਾਤ ਰਾਹੀਂ ਗੱਲ ਕਰਦੇ ਹੋਏ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਬੈਂਸ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਸਭ ਹਥਕੰਡੇ ਅਪਣਾ ਰਹੇ ਨੇ ਪਰ ਲੋਕ ਉਨ੍ਹਾਂ ਦੇ ਅਸਲੀ ਚਿਹਰੇ ਤੋਂ ਜਾਣੂ ਹੋ ਚੁੱਕੇ ਨੇ। ਉਨ੍ਹਾਂ ਕਿਹਾ ਕਿ ਹੁਣ ਬੈਂਸ ਭਰਾ ਜਿਹੜੀ ਮਰਜ਼ੀ ਪਾਰਟੀ ਦਾ ਪੱਲਾ ਫੜ ਲੈਣ ਉਨ੍ਹਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ।

ਇਹ ਵੀ ਪੜ੍ਹੋ: ਕਾਰ ਉੱਤੇ ਗੋਲੀਆਂ ਚਲਾਉਣ ਵਾਲੇ ਨਿਕਲੇ ਗੈਂਗਸਟਰ ਲੰਡਾ ਦੇ ਗੁਰਗੇ, ਸੀਆਈਏ ਸਟਾਫ਼ ਨੇ ਕੀਤੇ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.