ETV Bharat / state

Ludhiana News: ਸਤਲੁਜ ਵਿੱਚ ਘਟਿਆ ਪਾਣੀ ਦਾ ਪੱਧਰ, ਪਰ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਹਾਲਾਤ ਤਰਸਯੋਗ

author img

By

Published : Jul 14, 2023, 4:35 PM IST

Updated : Jul 14, 2023, 5:17 PM IST

ਸਤਲੁਜ ਦਰਿਆ ਦੀ ਲਪੇਟ ਵਿੱਚ ਆਉਣ ਕਰਕੇ ਮਾਲਵੇ ਦੇ ਇਲਾਕੇ ਅੰਦਰ ਵੱਡਾ ਨੁਕਸਾਨ ਹੋਇਆ ਸੀ, ਪਰ ਹੁਣ ਸਤਲੁਜ ਵਿੱਚ ਪਾਣੀ ਦਾ ਪੱਧਰ ਫਿਲਹਾਲ 234.75 ਮੀਟਰ ਉਤੇ ਹੈ, 237.50 ਮੀਟਰ ਉਤੇ ਖਤਰੇ ਦਾ ਨਿਸ਼ਾਨ ਹੈ, ਜਿਸ ਤੋਂ ਫਿਲਹਾਲ ਸਤਲੁਜ 15 ਤੋਂ 18 ਫੁੱਟ ਹੇਠਾਂ ਚੱਲ ਰਿਹਾ ਹੈ।

Level of Sutlej reached 234.57 in Ludhiana, but the conditions of the people are pathetic
234.57 ਉਤੇ ਪੁੱਜਿਆ ਸਤਲੁਜ ਦਾ ਪੱਧਰ
ਸਤਲੁਜ ਵਿੱਚ ਘਟਿਆ ਪਾਣੀ ਦਾ ਪੱਧਰ

ਲੁਧਿਆਣਾ : ਪੰਜਾਬ ਵਿੱਚ ਬੀਤੇ ਦਿਨ ਸਤਲੁਜ, ਘੱਗਰ ਅਤੇ ਬਿਆਸ ਨੇ ਕਹਿਰ ਪਾਇਆ ਸੀ ਅਤੇ ਹੜ੍ਹ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ । ਸਤਲੁਜ ਦਰਿਆ ਦੀ ਲਪੇਟ ਵਿੱਚ ਆਉਣ ਕਰਕੇ ਮਾਲਵੇ ਦੇ ਇਲਾਕੇ ਅੰਦਰ ਵੱਡਾ ਨੁਕਸਾਨ ਹੋਇਆ ਸੀ, ਪਰ ਹੁਣ ਸਤਲੁਜ ਦਰਿਆ ਸ਼ਾਂਤ ਹੋ ਗਿਆ ਹੈ, ਜਿੱਥੇ ਪਾਣੀ ਦਾ ਵਹਾਅ ਕਾਫੀ ਹੇਠਾਂ ਚੱਲ ਰਿਹਾ ਹੈ।

15 ਤੋਂ 18 ਫੁੱਟ ਘਟਿਆ ਸਤਲੁਜ : ਉਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਲੰਘਣ ਵਾਲੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਫਿਲਹਾਲ 234.75 ਮੀਟਰ ਉਤੇ ਹੈ, 237.50 ਮੀਟਰ ਉਤੇ ਖਤਰੇ ਦਾ ਨਿਸ਼ਾਨ ਹੈ, ਜਿਸ ਤੋਂ ਫਿਲਹਾਲ ਸਤਲੁਜ 15 ਤੋਂ 18 ਫੁੱਟ ਹੇਠਾਂ ਚੱਲ ਰਿਹਾ ਹੈ। ਜੇਕਰ 9 ਤੋਂ ਲੈਕੇ 11 ਜੁਲਾਈ ਤੱਕ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਸਤਲੁਜ ਦਰਿਆ ਦਾ ਪੱਧਰ 238 ਮੀਟਰ ਉਤੇ ਪੁੱਜ ਗਿਆ ਸੀ, ਜੋਕਿ ਖਤਰੇ ਦੇ ਨਿਸ਼ਾਨ ਤੋਂ ਵੀ ਅਧਾ ਮੀਟਰ ਉੱਚਾ ਸੀ, ਇਹੀ ਕਾਰਨ ਸੀ ਕਿ ਪਾਣੀ ਆਉਣ ਕਰਕੇ ਲੋਕਾਂ ਦਾ ਨੁਕਸਾਨ ਹੋਇਆ, ਪਾਣੀ ਨੇ ਲੋਕਾਂ ਦੇ ਘਰਾਂ ਦੇ ਨਾਲ ਉਨ੍ਹਾਂ ਦੀ ਫ਼ਸਲ ਵੀ ਤਬਾਹ ਕਰ ਦਿੱਤੀ।

ਫਿਲਹਾਲ ਨਹੀਂ ਛੱਡਿਆ ਜਾਵੇਗਾ ਭਾਖੜੇ ਦਾ ਪਾਣੀ : ਫਿਲਹਾਲ ਭਾਖੜਾ ਤੋਂ ਪਾਣੀ ਛੱਡੇ ਜਾਣ ਤੋਂ ਇੰਨਕਾਰ ਕਰ ਦਿੱਤਾ ਗਿਆ ਹੈ। ਜੇਕਰ ਪਾਣੀ ਮੁੜ ਛੱਡਿਆ ਜਾਂਦਾ ਹੈ ਤਾਂ ਸਤਲੁਜ ਮੁੜ ਖਤਰੇ ਦੇ ਨਿਸ਼ਾਨ ਤੱਕ ਆ ਜਾਵੇਗਾ। ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਮੁਤਾਬਿਕ ਅੱਗੇ ਜਦੋਂ ਪਾਣੀ ਆਉਂਦਾ ਸੀ ਤਾਂ 2 ਦਿਨ ਪਾਣੀ ਚੜ੍ਹਨ ਨੂੰ ਲੱਗਦੇ ਸਨ, ਪਰ ਇਸ ਵਾਰ ਇਕਦਮ ਹੀ ਪਾਣੀ ਚੜ੍ਹ ਆਇਆ, ਜਿਸ ਕਰਕੇ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।

ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਾਲਾਤ ਮਾੜੇ : ਦੱਸ ਦਈਏ ਕਿ ਭਾਵੇਂ ਹੀ ਸਤਲੁਜ ਦਾ ਪੱਧਰ ਹੇਠਾਂ ਡਿੱਗਿਆ ਹੈ, ਪਰ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਹਾਲੇ ਵੀ ਖਰਾਬ ਨੇ, ਪਿੰਡ ਆਲੂਵਾਲ ਦੇ ਘਰਾਂ 'ਚ ਸਤਲੁਜ ਦਰਿਆ ਦਾ ਪਾਣੀ ਦਾਖਲ ਹੋਣ ਤੋਂ ਬਾਅਦ ਘਰਾਂ ਦਾ ਸਮਾਨ ਤਬਾਹ ਹੋ ਚੁੱਕਾ ਹੈ, ਲੋਕਾਂ ਕੋਲ ਖਾਣ ਲਈ ਰਾਸ਼ਣ ਤੱਕ ਉਪਲੱਬਧ ਨਹੀਂ ਹੈ। ਪੀੜਤ ਲੋਕਾਂ ਨੇ ਆਪਣਾ ਦਰਦ ਸਾਂਝਾ ਕੀਤਾ ਅਤੇ ਦੱਸਿਆ ਕਿ ਸਰਕਾਰ ਸਾਡੇ ਤੱਕ ਖਾਣਾ ਪਹੁੰਚਾ ਰਹੀ ਹੈ, ਪਰ ਸਾਡੇ ਘਰਾਂ ਦੇ ਹਾਲਾਤ ਖ਼ਰਾਬ ਹੋ ਚੁੱਕੇ ਨੇ। ਘਰਾਂ ਵਿੱਚ ਸੱਪ ਦਾਖਲ ਹੋਣੇ ਸ਼ੁਰੂ ਹੋ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2019 ਵਿੱਚ ਅਜਿਹੇ ਹਾਲਾਤ ਬਣੇ ਸਨ। ਉਹ ਹਾਲੇ 2019 ਵਿੱਚ ਪਈ ਮਾਰ ਤੋਂ ਉੱਭਰੇ ਨਹੀਂ ਸਨ ਕਿ ਹੁਣ ਮੁੜ ਤੋਂ ਪਾਣੀ ਦੀ ਮਾਰ ਨੇ ਉਹਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਸੰਭਵ ਮਦਦ ਦੀ ਅਪੀਲ ਕੀਤੀ ਹੈ।

Last Updated : Jul 14, 2023, 5:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.