ਲੁਧਿਆਣਾ: ਇਕ ਪਾਸੇ ਜਿੱਥੇ ਭਾਜਪਾ ਦਾ ਪਲੜਾ ਭਾਰੀ ਹੁੰਦਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਦੀ ਝੋਲੀ ਖਾਲੀ ਹੋਣੀ ਲਗਾਤਾਰ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹ ਸਿਲਸਿਲਾ 2020 ਵਿੱਚ ਸ਼ੁਰੂ ਹੋਇਆ, ਜਦੋਂ ਹਰੀਸ਼ ਰਾਵਤ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ।
ਜਿਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਫਰੰਟ ਲਾਈਨ 'ਤੇ ਲਿਆਉਣ ਲਈ ਕਾਂਗਰਸ ਨੂੰ ਹਾਸ਼ੀਏ 'ਤੇ ਲਿਜਾਇਆ ਗਿਆ, ਜਿਨ੍ਹਾਂ ਦਿੱਗਜਾਂ ਕਰਕੇ ਕਾਂਗਰਸ ਨੇ ਪੰਜਾਬ ਦੇ ਵਿੱਚ ਆਪਣਾ ਮੁੜ ਬਣਾਇਆ ਸੀ, ਹੁਣ ਉਹ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਸਿਰਫ ਪੰਜਾਬ ਹੀ ਨਹੀਂ ਸਗੋਂ ਬਾਹਰਲੇ ਸੂਬਿਆਂ ਵਿੱਚ ਵੀ ਕਾਂਗਰਸ ਛੱਡ ਕੇ ਵੱਡੇ ਲੀਡਰ ਜਾ ਰਹੇ ਨੇ, ਜਿਸ ਦਾ ਖਾਮਿਆਜ਼ਾ ਕਾਂਗਰਸ ਭੁਗਤ ਰਹੀ ਹੈ।
ਕੀ 2 ਸਾਲ 'ਚ ਬਦਲ ਗਿਆ ਕਾਂਗਰਸ ਦਾ ਪੰਜਾਬ ਵਿੱਚ ਭਵਿੱਖ ? ਦਰਅਸਲ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਚ ਸ਼ਾਮਿਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਉਨ੍ਹਾਂ ਨੂੰ ਦਰਕਿਨਾਰ ਕਰਦੇ ਰਹੇ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਚ ਕਾਬਜ਼ ਹੋਈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਰੈਂਕ ਦਿੱਤਾ ਗਿਆ।
ਪਰ ਕੈਬਨਿਟ ਮੰਤਰੀ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਨੇ ਕਦੇ ਸਵੀਕਾਰ ਹੀ ਨਹੀਂ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਦੀ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਦੌਰਾਨ ਨਵਜੋਤ ਸਿੱਧੂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ। ਪਰ ਇਹ ਸਭ ਉਦੋਂ ਬਦਲਿਆ ਜਦੋਂ 2020 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ 2 ਸਾਲ ਪਹਿਲਾਂ ਹਰੀਸ਼ ਰਾਵਤ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ, ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਤੇ ਜਿੱਤ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ।
ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਨਵਜੋਤ ਸਿੱਧੂ ਲਗਾਤਾਰ ਕਦੇ ਬਰਗਾੜੀ ਕਦੇ ਨਸ਼ੇ ਕਦੇ ਬੇਅਦਬੀਆਂ ਆਦਿ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਟਵੀਟ ਕਰਦੇ ਗਏ ਤੇ ਆਖਰਕਾਰ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਜ਼ਰੂਰ ਦਿੰਦੇ ਰਹੇ।
ਪਰ ਜਦੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਦੀ ਵਾਰੀ ਆਈ ਤਾਂ ਸੁਨੀਲ ਜਾਖੜ ਦਾ ਨਾਂ ਸਭ ਤੋਂ ਮੋਹਰੀ ਸੀ, ਪਰ ਆਪਣਿਆਂ ਦੇ ਹੀ ਵਿਰੁੱਧ ਚੱਲਦਿਆਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਗਿਆ। ਇਸ ਵਿੱਚ ਵੱਡਾ ਰੋਲ ਅੰਬਿਕਾ ਸੋਨੀ ਦਾ ਰਿਹਾ ਪਾਰਟੀ ਛੱਡਣ ਤੋਂ ਬਾਅਦ ਸੁਨੀਲ ਜਾਖੜ ਲਗਾਤਾਰ ਇਸ ਦਾ ਜ਼ਿਕਰ ਵੀ ਕਰਦੇ ਰਹੇ ਹਨ, ਜਿਸ ਕਰਕੇ ਕਾਂਗਰਸ ਦਾ ਪਤਨ ਸ਼ੁਰੂ ਹੋ ਗਿਆ।
ਟਕਸਾਲੀ ਕਾਂਗਰਸੀਆਂ ਨੇ ਛੱਡੀ ਪਾਰਟੀ:- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਕਈ ਕਾਂਗਰਸੀਆਂ ਨੇ ਜਾਂ ਤਾਂ ਪਾਰਟੀ ਛੱਡ ਦਿੱਤੀ ਜਾਂ ਫਿਰ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਬਗ਼ਾਵਤੀ ਸੁਰ ਸ਼ੁਰੂ ਕਰ ਦਿੱਤੇ ਸਨ ਤੇ ਰਹਿੰਦੀ ਖੂੰਹਦੀ ਕਸਰ ਉਦੋਂ ਨਿਕਲ ਗਈ ਜਦੋਂ ਕਈ ਪੁਰਾਣੇ ਲੀਡਰਾਂ ਅਤੇ ਟਿਕਟਾਂ ਕੱਟ ਕੇ ਨਵਿਆਂ ਨੂੰ ਦੇ ਦਿੱਤੀ ਗਈ।
ਜਿਸ ਕਾਰਨ ਪਾਰਟੀ ਦੇ ਅੰਦਰ ਕਲੇਸ਼ ਹੋਰ ਵੱਧ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਨੇ ਵੀ ਭਾਜਪਾ ਦਾ ਪੱਲਾ ਫੜ੍ਹ ਲਿਆ, ਜਿਸ ਤੋਂ ਬਾਅਦ ਰਾਣਾ ਗੁਰਜੀਤ ਨੇ ਵੀ ਟਿਕਟ ਕੱਟਣ ਨੂੰ ਲੈ ਕੇ ਬਗ਼ਾਵਤੀ ਸੁਰ ਖੜ੍ਹੇ ਕੀਤੇ। ਇਸ ਤੋਂ ਇਲਾਵਾ ਸਮਰਾਲਾ ਤੋਂ ਕਾਂਗਰਸ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਪਾਰਟੀ ਦੇ ਖਿਲਾਫ਼ ਆਜ਼ਾਦ ਚੋਣ ਲੜਨ ਲਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੀ ਪਾਰਟੀ ਤੋਂ ਕੱਢ ਦਿੱਤਾ ਗਿਆ ਤੇ ਮਲਕੀਤ ਸਿੰਘ ਦਾਖਾ ਨੇ ਵੀ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਬਗ਼ਾਵਤੀ ਸੁਰ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ ਸਾਹਨੇਵਾਲ ਦੇ ਵਿੱਚ ਬਿੱਟੀ ਨੂੰ ਟਿਕਟ ਨਹੀਂ ਮਿਲੀ।
ਉਧਰ ਸੋਨੂੰ ਸੂਦ ਦੀ ਭੈਣ ਨੂੰ ਮੋਗਾ ਤੋਂ ਟਿਕਟ ਦੇਣ ਤੋਂ ਬਾਅਦ ਕਾਂਗਰਸ ਦੇ ਹਰਜੋਤ ਬੈਂਸ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ, ਇੰਨਾ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਨੂੰ ਟਿਕਟ ਦੇਣ ਦੇ ਵਿਰੋਧ ਵਿੱਚ ਉਨ੍ਹਾਂ ਦੇ ਆਪਣੇ ਹੀ ਭਰਾ ਫਤਹਿਜੰਗ ਸਿੰਘ ਬਾਜਵਾ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ। ਅਜਿਹੇ ਦਰਜਨਾਂ ਲੀਡਰ ਸਨ, ਜਿਨ੍ਹਾਂ ਨੇ ਕਾਂਗਰਸ ਦਾ ਸਾਥ ਛੱਡ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ।
ਭਾਜਪਾ ਦੀ ਵਿਉਂਤਬੰਦੀ:- ਪੰਜਾਬ ਵਿੱਚ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਹਾਲਾਂਕਿ ਵਿਧਾਨਸਭਾ ਚੋਣਾਂ ਵਿੱਚ ਪੰਜਾਬ ਲੋਕ ਕਾਂਗਰਸ ਦੇ ਨਾਲ ਮਿਲ ਕੇ ਚੋਣ ਜ਼ਰੂਰ ਲੜਦੀ ਰਹੀ, ਹਾਲਾਂਕਿ ਭਾਜਪਾ ਚੋਣਾਂ ਦੇ ਵਿੱਚ ਤਾਂ ਬਹੁਤੀ ਕਾਮਯਾਬ ਨਹੀਂ ਹੋ ਸਕੀ, ਪਰ ਕਾਂਗਰਸ ਨੂੰ ਹਾਸ਼ੀਏ ਵਿੱਚ ਲਿਆਉਣ 'ਤੇ ਭਾਜਪਾ ਨੇਕ ਅਹਿਮ ਭੁਮਿਕਾ ਜ਼ਰੂਰ ਨਿਭਾਈ।
ਭਾਜਪਾ ਨੇ ਕਾਂਗਰਸ ਛੱਡਣ ਵਾਲੇ ਲੀਡਰਾਂ ਨੂੰ ਪਾਰਟੀ ਦੇ ਵਿੱਚ ਖੁੱਲ੍ਹਾ ਸੱਦਾ ਦਿੱਤਾ, ਕਾਂਗਰਸ ਛੱਡਣ ਤੋਂ ਦੂਜੇ ਦਿਨ ਹੀ ਜ਼ਿਆਦਾਤਰ ਲੀਡਰਾਂ ਨੇ ਭਾਜਪਾ ਦਾ ਪੱਲਾ ਫੜ ਲਿਆ। ਹਾਲਾਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ, ਪਰ ਇਸਦੇ ਬਾਵਜੂਦ ਜਿਨ੍ਹਾਂ ਨੇ ਕਾਂਗਰਸ ਛੱਡੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਭਾਜਪਾ ਦਾ ਹੀ ਪੱਲਾ ਫੜਿਆ। ਕੈਪਟਨ ਤੇ ਸੁਨੀਲ ਜਾਖੜ ਦੀ ਜੋੜੀ ਹੁਣ ਭਾਜਪਾ ਦੇ ਵਿੱਚ ਹੈ, ਭਾਜਪਾ ਲਗਾਤਾਰ ਆਪਣਾ ਪੰਜਾਬ ਦੀ ਵਿੱਚ ਕੁਨਬਾ ਵਧਾ ਰਹੀ ਹੈ, ਇਹੀ ਕਾਰਨ ਹੈ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਵਿੱਚ ਆ ਕੇ ਹੀ ਦਾਅਵੇ ਕਰ ਰਹੀ ਹੈ, ਕਿ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਭਾਜਪਾ ਨਿਭਾ ਰਹੀ ਹੈ।
ਕੀ ਅਕਾਲੀ ਦਲ ਦੀ ਰਾਹ 'ਤੇ ਤੁਰੀ ਕਾਂਗਰਸ ? ਅਕਾਲੀ ਦਲ 'ਤੇ ਲਗਾਤਾਰ ਪਰਿਵਾਰਵਾਦ ਦੇ ਇਲਜ਼ਾਮ ਲੱਗਦੇ ਰਹੇ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦਾ ਪ੍ਰਧਾਨ ਬਣੇ ਜਾਣ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਇੰਨਾ ਹੀ ਨਹੀਂ ਪੁਰਾਣੇ ਟਕਸਾਲੀ ਅਕਾਲੀਆਂ ਵੱਲੋਂ ਪਾਰਟੀ ਛੱਡ ਵੀ ਦਿੱਤੀ ਗਈ ਤੇ ਹੁਣ ਅਜਿਹਾ ਹੀ ਕੁਝ ਕਾਂਗਰਸ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ।
ਕਾਂਗਰਸ ਦੇ ਟਕਸਾਲੀ ਲੀਡਰ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ 'ਇਹ ਚਿੰਤਾ ਦਾ ਵਿਸ਼ਾ ਹੈ ਕੀ ਪੰਜਾਬ ਵਿੱਚ ਕਾਂਗਰਸ ਦੀ ਇਹ ਹਾਲਤ ਹੈ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ 57 ਮਹੀਨਿਆ ਦੀ ਸਰਕਾਰ ਨੂੰ ਭੁਲਾ ਕੇ ਜਦੋਂ ਤਿੰਨ ਮਹੀਨਿਆਂ ਦੀ ਸਰਕਾਰ ਦੇ ਕੰਮਾਂ 'ਤੇ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ, ਉਦੋਂ ਹੀ ਲੋਕਾਂ ਨੇ ਪਾਰਟੀ ਨੂੰ ਨਕਾਰਨ ਦਾ ਫ਼ੈਸਲਾ ਕਰ ਲਿਆ ਸੀ, 'ਪਾਰਟੀ ਦੇ ਵਿਚ ਪੁਰਾਣੇ ਲੀਡਰਾਂ ਦੀ ਕੋਈ ਪੁੱਛਗਿੱਛ ਨਹੀਂ ਪੈਸੇ ਦੇ ਭਾਰਤ ਨਾਲ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਵਰਕਰਾਂ ਨੂੰ ਛੱਡ ਵਿਧਾਇਕਾਂ ਦੀ ਰਾਏ ਲਈ ਜਾਂਦੀ ਰਹੀ' 'ਕਈ ਲੀਡਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਆਨੰਦ ਮਾਣਦੇ ਰਹੇ ਅਤੇ ਚੰਨੀ ਸਮੇਂ ਵੀ' ਆਨੰਦ ਮਾਣਦੇ ਰਹੇ।
ਸਿਆਸੀ ਲੀਡਰਾਂ ਨੇ ਕਿਹਾ ਕਾਂਗਰਸ ਖ਼ਤਮ ! ਕਾਂਗਰਸ ਵਿਚਕਾਰ ਚੱਲ ਰਿਹਾ ਕਲੇਸ਼ ਹੁਣ ਦਾ ਨਹੀਂ ਸਗੋਂ ਕਈ ਸਾਲ ਪੁਰਾਣਾ ਹੈ, ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿਚਕਾਰ ਵਿੱਚ ਧੜੇਬੰਦੀ ਆਪਸੀ ਖ਼ਾਨਾਜੰਗੀ ਵਰਗੀਆਂ ਸੁਰਖੀਆਂ ਅਕਸਰ ਵੇਖਣ ਨੂੰ ਮਿਲਦੀਆਂ ਰਹੀਆਂ ਹਨ। ਪੰਜਾਬ ਵਿੱਚ ਅਕਾਲੀ ਦਲ ਤੇ ਕਾਂਗਰਸ ਲੰਮਾ ਸਮਾਂ ਮੁੱਖ ਵਿਰੋਧੀ ਧਿਰ ਤੇ ਸੱਤਾ ਧਿਰ ਦੇ ਰੂਪ ਵਿੱਚ ਆਉਂਦੀਆਂ ਰਹੀਆਂ।
ਪਰ ਅਕਾਲੀ ਦਲ ਤੋਂ ਭਾਜਪਾ ਦੇ ਟੁੱਟਣ ਤੋਂ ਬਾਅਦ ਹਾਲਾਤ ਬਦਲੇ, ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਚਲਾਉਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦਾ ਨਿਰਮਾਣ ਹੋਇਆ। ਪੰਜਾਬ ਦੀ ਸਿਆਸਤ ਬਦਲੀ ਆਮ ਆਦਮੀ ਪਾਰਟੀ ਸੱਤਾ 'ਤੇ ਕਾਬਜ਼ ਹੋਈ ਤੇ ਹੁਣ ਸਿਆਸਤਦਾਨ ਲਗਾਤਾਰ ਇਹ ਬਿਆਨ ਦੇ ਰਹੇ ਨੇ ਕਿ ਹੁਣ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਵਿर्ਚ ਕਾਂਗਰਸ ਖ਼ਤਮ ਹੋ ਰਹੀ ਹੈ।
ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਦਾ ਖ਼ਾਤਮਾ ਸ਼ੁਰੂ ਹੋ ਚੁੱਕਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਕਿਹਾ ਕਿ ਹੁਣ ਕਾਂਗਰਸ ਸਿੱਖ ਡੁੱਬਦਾ ਬੇੜਾ ਹੈ, ਜਿਸ 'ਤੇ ਕੋਈ ਵੀ ਸਵਾਰ ਨਹੀਂ ਹੋਣਾ ਚਾਹੁੰਦਾ। ਉਧਰ ਦੂਜੇ ਪਾਸੇ ਅਕਾਲੀ ਦਲ ਦੇ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਚੱਲਦੀ ਗੱਡੀ ਤੋਂ ਡਰਾਈਵਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਗੱਡੀ ਚੋਂ ਲਾਹ ਦਿੱਤਾ ਹੁਣ ਐਕਸੀਡੈਂਟ ਤੇ ਐਕਸੀਡੈਂਟ ਹੋ ਰਹੇ ਹਨ।
ਕੇਂਦਰੀ ਲੀਡਰਸ਼ਿਪ ਦਾ ਰੋਲ:- ਭਾਜਪਾ ਦੇ ਪੰਜਾਬ ਤੋਂ ਬੁਲਾਰੇ ਅਨਿਲ ਸਰੀਨ ਦਾ ਕਹਿਣਾ ਹੈ ਕਿ ਕਾਂਗਰਸ ਦੇ ਪਤਨ ਦਾ ਇੱਕ ਵੱਡਾ ਕਾਰਨ ਕੇਂਦਰ ਦੀ ਲੀਡਰਸ਼ਿਪ ਵੀ ਹੈ, ਪੁੱਤਰ ਮੂੰਹ ਦੇ ਵਿੱਚ ਰਾਹੁਲ ਗਾਂਧੀ ਨੂੰ ਪਾਰਟੀ ਦਾ ਮੁੱਖ ਚਿਹਰਾ ਤਾਂ ਬਣਾ ਦਿੱਤਾ। ਪਰ ਲੋਕਾਂ ਨੇ ਉਨ੍ਹਾਂ ਨੂੰ ਸਵੀਕਾਰ ਹੀ ਨਹੀਂ ਕੀਤਾ ਅਨਿਲ ਸਰੀਨ ਨੇ ਕਿਹਾ ਕਿ ਲੋਕਤੰਤਰ ਵਿਚ ਇਕ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੇਹੱਦ ਜ਼ਰੂਰੀ ਹੈ।
ਪਰ ਪੰਜਾਬ ਵਿੱਚ ਤੇ ਕੇਂਦਰ ਵਿੱਚ ਕਾਂਗਰਸ ਦੇ ਹਾਲਾਤ ਨੇ ਉਹ ਆਪਣੇ ਹੀ ਤਾਣੇ ਬਾਣੇ ਵਿੱਚ ਉਲਝ ਕੇ ਰਹਿ ਗਈ ਹੈ। ਉਧਰ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਾਰਦਿਕ ਪਟੇਲ ਨੇ ਕਾਂਗਰਸ ਛੱਡ ਦਿੱਤੀ ਹੈ, ਤਿੰਨ ਸਾਲ ਪਹਿਲਾਂ ਹਾਰਦਿਕ ਪਟੇਲ ਵੱਲੋਂ ਕਾਂਗਰਸ ਜੁਆਇਨ ਕੀਤੀ ਗਈ ਸੀ। ਪਰ ਠੀਕ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਦੇਣਾ ਕਾਂਗਰਸ ਲਈ ਗੁਜਰਾਤ ਵਿੱਚ ਵੀ ਵੱਡੀ ਸੰਨ੍ਹ ਹੈ। ਹਾਲਾਂਕਿ ਬੀਤੇ ਦਿਨੀਂ ਕਾਂਗਰਸ ਵੱਲੋਂ ਇਕ ਚਿੰਤਨ ਸ਼ਿਵਰ ਦਾ ਪ੍ਰਬੰਧ ਵੀ ਕੀਤਾ ਗਿਆ, ਪਰ ਇਸ ਦੇ ਬਾਵਜੂਦ ਕਾਂਗਰਸ ਦੇ ਲੀਡਰ ਕਾਂਗਰਸ ਨੂੰ ਅਲਵਿਦਾ ਲਗਾਤਾਰ ਰੱਖ ਰਹੇ ਹਨ।
ਨਵਜੋਤ ਸਿੱਧੂ ਦਾ ਰੋਲ:- ਨਵਜੋਤ ਸਿੰਘ ਸਿੱਧੂ ਨੂੰ ਬੀਤੇ ਦਿਨੀਂ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਪਟਿਆਲਾ ਜੇਲ੍ਹ ਚ ਸਿੱਧੂ ਨੂੰ ਭੇਜ ਦਿੱਤਾ ਗਿਆ ਹੈ। ਪਰ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਹਾਈ ਕਮਾਨ ਵੱਲੋਂ ਵਿਸ਼ਵਾਸ ਜਤਾਉਣ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵਰਗੇ ਆਗੂਆਂ ਨੂੰ ਕਾਂਗਰਸ ਨੂੰ ਹੱਥ ਧੋਣਾ ਪਿਆ।
ਇਸ ਗੱਲ ਵਿੱਚ ਕੋਈ ਦੋਰਾਏ ਨਹੀਂ ਹੈ, ਕਿ ਹਾਲਾਂਕਿ ਰਾਜਾ ਵੜਿੰਗ ਸਾਬਕਾ ਸੂਬਾ ਪ੍ਰਧਾਨ ਦੇ ਨਾਲ ਖੜ੍ਹੇ ਹੋਣ ਦੇ ਦਾਅਵੇ ਜ਼ਰੂਰ ਕਰ ਰਹੇ ਹਨ। ਪਰ ਪਾਰਟੀ ਦੇ ਵਿਧਾਇਕ ਗੁਰਜੀਤ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨ ਨੂੰ AK 47 ਦੀ ਗੋਲੀਆਂ ਨਾਲੋਂ ਵੀ ਤੇਜ਼ ਚੱਲਣ ਦੀ ਗੱਲ ਕਹੀ ਗਈ।
ਇਹ ਨਹੀਂ ਸਾਬਕਾ ਉਪ ਮੁੱਖ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਿੱਧੂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਜੰਮ੍ਹ ਕੇ ਤੰਜ਼ ਕੱਸੇ ਤੇ ਪਟਿਆਲਾ ਵਿੱਚ ਵੀ ਕੁੱਝ ਹੀ ਕਾਂਗਰਸੀ ਲੀਡਰ ਸਿੱਧੂ ਦੇ ਨੇੜੇ ਤੇੜੇ ਵਿਖਾਈ ਦਿੱਤੇ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਕਾਂਗਰਸ ਦੇ ਬੁਲਾਰੇ ਕੁਲਦੀਪ ਵੈਦ ਦਾ ਕਸੂਰ ਮੰਨਣਾ ਹੈ, ਉਨ੍ਹਾਂ ਕਿਹਾ ਕਿ ਕਿਸੇ ਲੀਡਰ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਹੈ।
ਇਹ ਵੀ ਪੜੋ:- ਜਾਖੜ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਪੀਐੱਮ ਨਾਲ ਵੀ...