ਲੁਧਿਆਣਾ : ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹਾ ਅਦਾਲਤ 'ਚ ਹੋਏ ਬੰਬ ਧਮਾਕਾ ਮਾਮਲੇ ਦੇ ਵਿੱਚ ਗਗਨਦੀਪ ਸਿੰਘ ਹੀ ਮੁੱਖ ਮੁਲਜ਼ਮ ਸੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਡੀਜੀਪੀ ਪੰਜਾਬ ਵੱਲੋਂ ਵੀ ਇਸ 'ਤੇ ਹੁਣ ਮੋਹਰ ਲਗਾ ਦਿੱਤੀ ਗਈ ਹੈ। 2019 ਹਾਦਸੇ ਵਿੱਚ ਗਗਨਦੀਪ ਸਿੰਘ 'ਤੇ ਐੱਨਡੀਪੀਐੱਸ ਐਕਟ ਤਹਿਤ ਪਰਚਾ (Leaflet under the NDPS Act) ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਹੀ ਉਸ ਦੇ ਟਰਾਇਲ ਚੱਲ ਰਹੇ ਸਨ।
ਉਸ ਦੇ ਕੇਸ ਦੀ ਸੁਣਵਾਈ ਜਿਸ ਵਕੀਲ ਵੱਲੋਂ ਕੀਤੀ ਜਾ ਰਹੀ ਸੀ, ਉਸ ਨੇ ਕਿਹਾ ਕਿ ਗਗਨਦੀਪ ਨੂੰ ਸਤੰਬਰ ਮਹੀਨੇ 'ਚ ਹੀ ਜ਼ਮਾਨਤ ਮਿਲੀ ਸੀ ਅਤੇ ਉਹ ਅਜਿਹਾ ਕਰ ਸਕਦਾ ਹੈ, ਇਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਤੱਕ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਇਹ ਤਾਂ ਉਹ ਹੀ ਜਾਣਦਾ ਹੈ।
ਇਹ ਵੀ ਪੜ੍ਹੋ : Assembly Election 2022: ਕਿਸਾਨਾਂ ਦੀ ਚੋਣਾਂ ’ਚ ਉਤਰਨ ਦੀ ਤਿਆਰੀ, ਅੱਜ ਹੋ ਸਕਦੈ ਵੱਡਾ ਐਲਾਨ
ਗਗਨਦੀਪ ਦੇ ਵਕੀਲ ਨੇ ਦੱਸਿਆ ਕਿ ਉਸ ਦਾ ਕੋਈ ਵੀ ਪਰਿਵਾਰਕ ਮੈਂਬਰ ਅੱਜ ਤੱਕ ਜ਼ਿਲ੍ਹਾ ਕਚਹਿਰੀ 'ਚ ਉਸਦੇ ਨਾਲ ਨਹੀਂ ਆਇਆ ਅਤੇ ਨਾ ਹੀ ਉਸ ਨੇ ਕਦੇ ਪਰਿਵਾਰ ਬਾਰੇ ਕੋਈ ਗੱਲ ਕੀਤੀ ਸੀ। ਗਗਨ ਦੇ ਵਕੀਲ ਨੇ ਦੱਸਿਆ ਕਿ ਇਹ ਮੰਦਭਾਗੀ ਗੱਲ ਹੈ ਕਿ ਜੋ ਪੁਲੀਸ ਨਸ਼ਾ ਖਾਣ ਅਤੇ ਵੇਚਣ ਤੋਂ ਰੋਕਣ ਦਾ ਕੰਮ ਕਰਦੀ ਹੈ, ਉਹ ਹੀ ਨਸ਼ਾ ਵੇਚਣ ਜਾ ਕਰਨ ਲੱਗ ਜਾਵੇ।
ਉਨ੍ਹਾਂ ਕਿਹਾ ਕਿ ਫੈਸਲਾ ਸਣਾਉਣਾ ਤਾਂ ਜੱਜ ਦਾ ਕੰਮ ਸੀ ਪਰ ਉਹ ਅਦਾਲਤ 'ਚ ਧਮਾਕਾ ਕਿਉਂ ਕਰਨ ਆਇਆ ਸੀ, ਉਸ ਦੇ ਮਨ ਵਿੱਚ ਕੀ ਸੀ ਇਹ ਕਹਿਣਾ ਬੜਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅਦਾਲਤ 'ਤੇ ਯਕੀਨ ਰੱਖਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਬਲਾਸਟ ਤੇ ਬੇਅਦਬੀ ਦੀਆਂ ਘਟਨਾਵਾਂ ’ਤੇ ਡੀਜੀਪੀ ਦਾ ਵੱਡਾ ਬਿਆਨ