ਲੁਧਿਆਣਾ : ਪੰਜਾਬ ਵਿੱਚ ਬੀਤੇ ਦਿਨੀਂ ਆਏ ਹੜ੍ਹਾਂ ਨੇ ਲੱਖਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਝ ਅਜਿਹਾ ਹੀ ਹਾਲ ਹੈ ਸੌਰਵ ਸ਼ਰਮਾ ਦੇ ਪਰਿਵਾਰ ਦਾ, ਜਿਸ ਦੇ ਪਿਤਾ ਦੀ 6 ਮਹੀਨੇ ਪਹਿਲਾਂ ਮੌਤ ਹੋਈ ਸੀ। ਮੌਤ ਤੋਂ ਪਹਿਲਾਂ ਉਨ੍ਹਾ ਨੇ ਬਹੁਤ ਮਿਹਨਤ ਕਰ ਕੇ ਘਰ ਦਾ ਸਮਾਨ ਬਣਾਇਆ ਸੀ, ਪਰ ਬੀਤੇ ਦਿਨੀਂ ਬੁੱਢੇ ਨਾਲੇ ਦੇ ਵਿੱਚ ਓਵਰਫਲੋ ਹੋਣ ਕਾਰਨ ਉਨ੍ਹਾਂ ਦੇ ਘਰ ਅੰਦਰ ਪਾਣੀ ਜੋ ਦਾਖਲ ਹੋਇਆ ਉਸ ਨੇ ਘਰ ਦੀ ਪੂਰੀ ਬਰਬਾਦੀ ਕਰ ਦਿੱਤੀ। ਘਰ ਦਾ ਸਾਰਾ ਸਮਾਨ ਖਰਾਬ ਹੋ ਗਿਆ। ਘਰ ਦੇ ਬੈੱਡ, ਅਲਮਾਰੀਆਂ, ਫਰਿੱਜ, ਕਪੜੇ ਧੋਣ ਵਾਲੀ ਮਸ਼ੀਨ ਦੇ ਨਾਲ ਹੋਰ ਸਾਰਾ ਸਮਾਨ ਖਰਾਬ ਹੋ ਚੁੱਕਾ ਹੈ।
ਧਰਮਪੁਰਾ ਇਲਾਕੇ ਦੇ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ : ਧਰਮਪੁਰਾ ਦੇ ਸਿਰਫ਼ ਇੱਕ ਘਰ ਦਾ ਨਹੀਂ ਸਗੋਂ ਸਾਰੇ ਹੀ ਇਲਾਕੇ ਦਾ ਇਹੀ ਹਾਲ ਹੈ। ਖਾਸ ਕਰਕੇ ਜ਼ਿਆਦਾ ਨੁਕਸਾਨ ਇੱਕ ਨੰਬਰ ਗਲੀ ਵਿੱਚ ਹੋਇਆ ਹੈ। ਧਰਮਪੁਰਾ ਦੇ ਨਾਲ ਲੱਗਦੇ ਢੋਕਾ ਮਹੱਲਾ ਦੇ ਵਿੱਚ ਵੀ ਪਾਣੀ ਦੀ ਮਾਰ ਪਈ ਹੈ। ਇਲਾਕੇ ਵਿੱਚ ਹਾਲ ਬਦ ਤੋਂ ਬਦਤਰ ਹੋ ਚੁੱਕੇ ਹਨ। ਮਿਊਂਸੀਪਲ ਕਾਰਪੋਰੇਸ਼ਨ ਦੀਆਂ ਸਫਾਈ ਕਰਨ ਵਾਲੀਆਂ ਗੱਡੀਆਂ ਅੱਜ ਵੀ ਇਲਾਕੇ ਦੇ ਵਿੱਚ ਸਫਾਈ ਕਰ ਰਹੀਆਂ ਹਨ, ਕਿਉਂਕਿ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਗਿਆ ਸੀ। ਇਹੀ ਹਾਲ ਹਰ ਘਰ ਦਾ ਹੈ, ਜਿਨ੍ਹਾਂ ਨੇ ਹੜ੍ਹ ਦੀ ਮਾਰ ਕਰਕੇ ਆਪਣਾ ਨੁਕਸਾਨ ਕਰਵਾਇਆ ਹੈ।
- Ferozepur News: ਇਨਸਾਨੀਅਤ ਸ਼ਰਮਸਾਰ ! ਪਾਣੀ ਵਿੱਚ ਰੁੜ੍ਹਦੇ ਵਿਅਕਤੀ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਂਦੇ ਰਹੇ ਲੋਕ
- ਹੜ੍ਹਾਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਪ੍ਰਾਈਵੇਟ ਟਰਾਂਸਪੋਰਟ, ਝੱਲਣਾ ਪੈ ਰਿਹਾ ਲੱਖਾਂ ਦਾ ਨੁਕਸਾਨ, ਪੜ੍ਹੋ ਖਾਸ ਰਿਪੋਰਟ...
- Floods in Punjab: ਹੜ੍ਹਾਂ ਦੀ ਮਾਰ ਕਾਰਨ ਬਿਜਲੀ ਸਪਲਾਈ ਠੱਪ, ਪਾਵਰਕੌਮ ਦੇ ਦਰਜਣਾਂ ਗਰਿੱਡ ਖਰਾਬ, ਘਾਟੇ 'ਚ ਗਿਆ ਪਾਵਰਕੌਮ
ਪਰਿਵਾਰ ਦਾ ਡੇਢ ਤੋਂ ਦੋ ਲੱਖ ਰੁਪਏ ਦਾ ਹੋਇਆ ਨੁਕਸਾਨ : ਸੌਰਵ ਨੇ ਕਿਹਾ ਕਿ ਉਨ੍ਹਾਂ ਦਾ ਘੱਟੋ-ਘੱਟ ਡੇਢ ਤੋਂ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਦੇ ਪਿਤਾ ਦੀ ਲਿਫਾਫਿਆਂ ਦੀ ਦੁਕਾਨ ਸੀ, ਜਦੋਂ ਲਿਫਾਫੇ ਬੰਦ ਕੀਤੇ ਗਏ ਤਾਂ ਉਹਨਾਂ ਦਾ ਕੰਮਕਾਰ ਵੀ ਪੂਰੀ ਤਰਾਂ ਖਤਮ ਹੋ ਗਿਆ। ਉਹਨਾਂ ਦੇ ਪਿਤਾ ਦੀ ਇਸ ਸਦਮੇ ਦੇ ਵਿੱਚ ਮੌਤ ਹੋ ਗਈ। ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਉਤੇ ਪਈ, ਉਹ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ ਪਰ ਪਿਤਾ ਨੇ ਸਖਤ ਮਿਹਨਤ ਦੇ ਨਾਲ ਜੋ ਘਰ ਦਾ ਸਮਾਨ ਬਣਾਇਆ ਸੀ ਉਹ ਸਾਰਾ ਖਰਾਬ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਪਿਤਾ ਦੀ ਨਿਸ਼ਾਨੀ ਸੀ। ਉਹਨਾਂ ਨੇ ਬੜੀ ਮਿਹਨਤ ਦੇ ਨਾਲ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਇਹ ਸਾਮਾਨ ਮੁੜ ਤੋਂ ਨਹੀਂ ਬਣਾ ਸਕਦੇ। ਬਜ਼ੁਰਗ ਮਾਤਾ ਅਤੇ ਪਰਿਵਾਰ ਹੋਰਨਾਂ ਮੈਂਬਰਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਪਾਣੀ ਵੜਨ ਤੋਂ ਬਾਅਦ ਹਾਲਾਤ ਖ਼ਰਾਬ ਹੋ ਗਏ ਸਨ।
ਉੱਥੇ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਦੇ ਲਈ ਕੈਂਪ ਵੀ ਤਿਆਰ ਕੀਤੇ ਗਏ ਸਨ, ਪਰ ਸਰਕਾਰੀ ਅਧਿਕਾਰੀਆਂ ਦੇ ਮੁਤਾਬਕ ਉਨ੍ਹਾਂ ਦੀ ਲੋੜ ਹੀ ਨਹੀਂ ਪਈ, ਕਿਉਂਕਿ ਹੜ੍ਹ ਤੋਂ ਪਹਿਲਾਂ ਸਕੂਲਾਂ ਵਿੱਚ ਰਾਹਤ ਕੈਂਪ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਲੁਧਿਆਣਾ ਵਿੱਚ ਤਿੰਨ ਕੈਂਪ ਬਣਾਏ ਜਾਣੇ ਸਨ, ਤਾਜਪੁਰ ਰੋਡ ਉਤੇ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋਣ ਤੋਂ ਬਾਅਦ ਕਈ ਝੁੱਗੀਆਂ ਲਪੇਟ ਵਿੱਚ ਆ ਗਈਆਂ ਸਨ, ਜਿਨ੍ਹਾਂ ਦੇ ਵਾਸੀਆਂ ਵੱਲੋਂ ਕੈਂਪ ਦੇ ਅੰਦਰ ਇੱਕ ਦਿਨ ਰਹਿਣ ਤੋਂ ਬਾਅਦ ਕੈਂਪ ਦੀ ਜ਼ਿਆਦਾ ਲੋੜ ਨਹੀਂ ਪਈ।