ਲੁਧਿਆਣਾ: ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਜੋ ਕਿ ਦੇਸ਼ ਭਰ ਦੇ ਵਿੱਚ ਬੜੇ ਹੀ ਉਤਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਲੁਧਿਆਣਾ ਦੇ ਪ੍ਰਾਚੀਨ ਦਰੇਸੀ ਦੁਸਹਿਰਾ ਗਰਾਊਂਡ ਦੇ ਵਿੱਚ ਵੀ ਅੱਜ 120 ਫੁੱਟ ਦਾ ਰਾਵਣ ਸਾੜਿਆ ਜਾਵੇਗਾ। ਇਸ ਮੌਕੇ ਅੱਜ ਸਵੇਰ ਤੋਂ ਹੀ ਲੋਕ ਰਾਵਣ ਦੀ ਪੂਜਾ ਕਰਨ ਲਈ ਉਥੇ ਪੁੱਜ ਰਹੇ ਹਨ ਕਿਉਂਕਿ ਰਾਵਣ ਨੂੰ ਵੱਡਾ ਗਿਆਨੀ ਵੀ ਮੰਨਿਆ ਜਾਂਦਾ ਰਿਹਾ ਹੈ। ਅੱਜ ਸ਼ਾਮ ਨੂੰ ਰਾਵਣ ਦਹਿਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੇਲੇ ਵਿਚ ਲੱਗੇ ਝੂਲੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਆਣ ਜਾਣ ਵਾਲਿਆਂ ਲਈ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਦਰੇਸੀ ਦੁਸਹਿਰਾ ਗਰਾਉਂਡ ਦੇ ਨੇੜੇ ਟਰੈਫਿਕ ਨੂੰ ਡਾਈਵਰਟ ਕੀਤਾ ਹੈ ਤਾਂ ਕਿ ਸ਼ਾਮ ਵੇਲੇ ਇੱਥੇ ਜਾਮ ਨਾ ਲੱਗੇ। ਇਨਾਂ ਹੀ ਨਹੀਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। (Largest 120 ft. Effigy Ravana)
ਪੁਲਿਸ ਵਲੋਂ ਸੁਰੱਖਿਆ ਪ੍ਰਬੰਧ: ਇਸ ਸਬੰਧੀ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਹੁੱਲੜਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਫਾਰਮ ਦੇ ਨਾਲ-ਨਾਲ ਸਿਵਿਲ ਵਰਦੀ ਵਿੱਚ ਵੀ ਪੁਲਿਸ ਦੇ ਕਰਮੀ ਤਾਇਨਾਤ ਰਹਿਣਗੇ। ਏਡੀਸੀਪੀ ਸਰਾਂ ਨੇ ਕਿਹਾ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਹੈਲਪਲਾਈਨ ਨੰਬਰ ਦੇ ਜਰੀਏ ਸੰਪਰਕ ਕਰ ਸਕਦੇ ਹਨ। ਉਹਨਾਂ ਨੇ ਲੋਕਾਂ ਨੂੰ ਵੀ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਲੋਕ ਕਰ ਰਹੇ ਰਾਵਣ ਦੀ ਪੂਜਾ: ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਰਾਵਣ ਦੀ ਪੂਜਾ ਕਰਨ ਪਹੁੰਚੇ ਲੋਕਾਂ ਨੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਦਰੇਸੀ ਗਰਾਊਂਡ ਦੇ ਵਿੱਚ ਉਹ ਹਰ ਸਾਲ ਦੁਸਹਿਰੇ ਦੇ ਮੌਕੇ ਰਾਵਣ ਦੀ ਪੂਜਾ ਕਰਨ ਆਉਂਦੇ ਹਨ ਕਿਉਂਕਿ ਰਾਵਣ ਗਿਆਨ ਦਾ ਵੱਡਾ ਸਰੋਤ ਸੀ ਅਤੇ ਉਸਨੂੰ ਵੇਦਾਂ ਅਤੇ ਸ਼ਾਸਤਰਾਂ ਦਾ ਚੰਗਾ ਗਿਆਨ ਸੀ, ਇਸ ਕਰਕੇ ਉਸਦੀ ਪੂਜਾ ਵੀ ਕੀਤੀ ਜਾਂਦੀ ਹੈ। ਲੋਕਾਂ ਨੇ ਕਿਹਾ ਕਿ ਉਹ ਦਰੇਸੀ ਦੁਸਹਿਰਾ ਗਰਾਊਂਡ ਦੇ ਵਿੱਚ ਹਰ ਸਾਲ ਰਾਵਣ ਦਹਿਣ ਸਮਾਗਮ ਵੇਖਣ ਆਉਂਦੇ ਹਨ। ਇਹ ਪ੍ਰਾਚੀਨ ਮੰਦਰ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਇਹ ਰਵਾਇਤ ਚੱਲਦੀ ਆ ਰਹੀ ਹੈ। ਦਰੇਸੀ ਗਰਾਊਂਡ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਰਾਵਣ ਦਹਿਣ ਕੀਤਾ ਜਾਂਦਾ ਹੈ। ਇਸ ਵਾਰ 120 ਫੁੱਟ ਦਾ ਰਾਵਣ ਤਿਆਰ ਕੀਤਾ ਗਿਆ। ਇਸ ਮੌਕੇ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਵੀ ਸ਼ਾਮ ਨੂੰ ਪਹੁੰਚਣਗੇ ਅਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
- Barnala Policeman Murder Update: ਚਾਰੇ ਮੁਲਜ਼ਮ ਕਾਬੂ, ਇੱਕ ਦੇ ਲੱਗੀ ਗੋਲੀ, ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ
- Heroin recovered: ਤਰਨ ਤਾਰਨ ਦੇ ਪਿੰਡ ਮਸਤਗੜ੍ਹ ਤੋਂ ਐਨਰਜੀ ਡਰਿੰਕ ਦੀ ਬੋਤਲ 'ਚੋਂ ਬਰਾਮਦ ਹੋਈ ਹੈਰੋਇਨ, ਸਰਹੱਦ ਪਾਰੋਂ ਸਪਲਾਈ ਦਾ ਖ਼ਦਸ਼ਾ
- Ravana Puja In Punjab: ਪੰਜਾਬ ਦੇ ਇਸ ਸ਼ਹਿਰ 'ਚ ਹੁੰਦੀ ਹੈ ਰਾਵਣ ਦਾ ਪੂਜਾ, ਖੂਨ ਦਾ ਟਿੱਕਾ ਲਾਇਆ ਜਾਂਦਾ ਤੇ ਸ਼ਰਾਬ ਵੀ ਚੜਾਈ ਜਾਂਦੀ
ਇਨ੍ਹਾਂ ਚੀਜ਼ਾਂ ਨਾਲ ਤਿਆਰ ਕੀਤਾ ਗਿਆ ਰਾਵਣ: ਰਾਵਣ ਦੇ ਪੁਤਲੇ ਲਈ ਵਿਸ਼ੇਸ਼ ਤੌਰ ਉੱਤੇ ਵਿਦੇਸ਼ ਤੋਂ ਵਾਟਰ ਪਰੂਫ਼ ਕਾਗਜ਼ ਮੰਗਵਾਇਆ ਗਿਆ ਹੈ। 120 ਫੁੱਟ ਦਾ ਇਹ ਰਾਵਣ ਦਾ ਪੁਤਲਾ ਪੂਰੀ ਤਰਾਂ ਆਟੋਮੈਟਿਕ ਹੋਵੇਗਾ ਅਤੇ ਇਸ ਨੂੰ ਬਟਨ ਦਬਾਉਣ ਨਾਲ ਹੀ ਅੱਗ ਲੱਗੇਗੀ। ਰਾਵਣ ਦੇ ਇਸ ਅਲੌਕਿਕ ਪੁਤਲੇ ਦੀ ਤਿਆਰੀ ਦੁਸਹਿਰੇ ਦੇ ਤਿਉਹਾਰ ਤੋਂ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਰਾਜਸਥਾਨ ਵਿੱਚ ਆਪਣੇ ਘਰ ਵਿੱਚ ਅਤੇ ਫਿਰ 40 ਦਿਨ ਪਹਿਲਾਂ ਇਹ ਜਿੱਥੇ-ਜਿੱਥੇ ਆਰਡਰ ਮਿਲਦੇ ਹਨ, ਉੱਥੇ ਰਾਵਣ ਦੇ ਪੁਤਲੇ ਨੂੰ ਫਾਈਨਲ ਆਕਾਰ ਦੇਣ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਆਦਾ ਤਰ ਰਾਵਣ ਦੇ ਪੁਤਲੇ (Largest 120 ft. Effigy Ravana) 'ਚ ਬਾਂਸ, ਤਾਟ, ਪਰਾਲੀ, ਕਾਗਜ਼ ਅਤੇ ਆਟੇ ਦੇ ਲੇਪ ਦੀ ਵਰਤੋਂ ਕੀਤੀ ਜਾਂਦੀ ਹੈ। ਪੂਰਾ ਪੁਤਲਾ ਤਿਆਰ ਕਰਨ ਤੋਂ ਬਾਅਦ ਦਸਹਿਰੇ ਦੇ ਤਿਉਹਾਰ ਤੋਂ 2 ਦਿਨ ਪਹਿਲਾਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ। ਮੁਸਲਿਮ ਪਰਿਵਾਰ ਹਿੰਦੂ ਕਾਰੀਗਰਾਂ ਦੇ ਨਾਲ ਮਿਲ ਕੇ ਹੀ ਇਹ ਪੁਤਲੇ ਤਿਆਰ ਕਰਦੇ ਹਨ।