ETV Bharat / state

ਲਾਡੋਵਾਲ ਸਥਿਤ ਟੋਲ ਪਲਾਜ਼ਾ ਹੋਇਆ ਸ਼ੁਰੂ, NHAI ਨੇ ਜਾਰੀ ਕੀਤੇ ਹੁਕਮ

ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬੀਤੀ ਰਾਤ ਤੋਂ ਆਪਣੇ ਟੋਲ ਪਲਾਜ਼ਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਲਾਡੋਵਾਲ ਸਥਿਤ ਟੋਲ ਪਲਾਜ਼ਾ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ ਹੈ।

ਫ਼ੋਟੋ।
ਫ਼ੋਟੋ।
author img

By

Published : Apr 20, 2020, 2:00 PM IST

ਲੁਧਿਆਣਾ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨੇ ਕਰਫਿਊ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਸਾਫ ਇਨਕਾਰ ਕਰਦਿਆਂ ਵੱਡਾ ਫ਼ੈਸਲਾ ਲਿਆ ਉੱਥੇ ਹੀ ਦੂਜੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬੀਤੀ ਰਾਤ ਤੋਂ ਆਪਣੇ ਟੋਲ ਪਲਾਜ਼ਾ ਸ਼ੁਰੂ ਕਰ ਦਿੱਤੇ ਗਏ ਹਨ।

ਲੁਧਿਆਣਾ ਦੇ ਲਾਡੋਵਾਲ ਸਥਿਤ ਟੋਲ ਪਲਾਜ਼ਾ ਦੀ ਜੇ ਗੱਲ ਕੀਤੀ ਜਾਵੇ ਤਾਂ ਰਾਤ 12 ਵਜੇ ਤੋਂ ਬਾਅਦ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਟੋਲ ਪਲਾਜ਼ਾ ਵੱਲੋਂ ਹਰ ਆਉਣ ਜਾਣ ਵਾਲੇ ਵਾਹਨ ਨੂੰ ਟੋਲ ਲਾਇਆ ਜਾ ਰਿਹਾ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਸੂਬਾ ਸਰਕਾਰ ਦੇ ਫੈਸਲੇ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਵੇਖੋ ਵੀਡੀਓ

ਲਾਡੋਵਾਲ ਟੋਲ ਪਲਾਜ਼ਾ ਦੇ ਮੁੱਖ ਪ੍ਰਬੰਧਕ ਚੰਚਲ ਨੇ ਦੱਸਿਆ ਕਿ ਉਨ੍ਹਾਂ ਕੋਲ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਬੀਤੇ ਦਿਨ ਹੀ ਟੋਲ ਪਲਾਜ਼ਾ ਸ਼ੁਰੂ ਕਰਨ ਦੇ ਹੁਕਮ ਆ ਗਏ ਸਨ ਜਿਸ ਕਰਕੇ ਉਨ੍ਹਾਂ ਨੇ ਟੋਲ ਦੀ ਸ਼ੁਰੂਆਤ ਕਰ ਦਿੱਤੀ ਹੈ।

ਪ੍ਰਬੰਧਕ ਨੂੰ ਜਦੋਂ ਪੰਜਾਬ ਸਰਕਾਰ ਵੱਲੋਂ ਆਪਣੇ ਟੋਲ ਪਲਾਜ਼ਾ ਫਿਲਹਾਲ ਬੰਦ ਰੱਖਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਦੀਆਂ ਹਦਾਇਤਾਂ ਫੌਲੋ ਨਹੀਂ ਕਰਦੇ। ਉਨ੍ਹਾਂ ਨੂੰ ਐਨਐਚਏਆਈ ਵੱਲੋਂ ਹੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਧੀਨ ਆਉਂਦੇ ਟੋਲ ਪਲਾਜ਼ਾ ਜ਼ਰੂਰ ਹਾਲੇ ਸ਼ੁਰੂ ਨਹੀਂ ਹੋਏ ਪਰ ਉਨ੍ਹਾਂ ਨੂੰ ਹਾਈਵੇ ਉੱਤੇ ਸਥਿਤ ਟੋਲ ਪਲਾਜ਼ਾ ਸ਼ੁਰੂ ਕਰਨ ਦੇ ਹੁਕਮ ਜ਼ਰੂਰ ਮਿਲ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.