ETV Bharat / state

ਕੋਹਿਨੂਰ ਸਬੰਧੀ RTI 'ਚ ਵੱਡੇ ਖੁਲਾਸੇ, ਕੀ ਭਾਰਤ ਲਿਆਂਦਾ ਜਾ ਸਕਦਾ ਹੈ ਬੇਸ਼ਕੀਮਤੀ ਹੀਰਾ?

author img

By

Published : Nov 13, 2021, 7:27 AM IST

ਕੋਹਿਨੂਰ ਹੀਰਾ (Kohinoor Diamond) ਮਹਾਰਾਜਾ ਦਲੀਪ ਸਿੰਘ (Maharaja Duleep Singh) ਕੋਲੋਂ ਇਹ ਕਹਿ ਕੇ ਅੰਗਰੇਜ਼ਾਂ ਨੇ ਲਿਆ ਸੀ ਕਿ ਉਨ੍ਹਾਂ ਨੇ ਇਹ ਤੋਹਫਾ ਦਿੱਤਾ ਹੈ, ਪਰ ਉਸ ਵੇਲੇ ਮਹਾਰਾਜਾ ਦਲੀਪ ਸਿੰਘ (Maharaja Duleep Singh) ਦੀ ਉਮਰ ਬਹੁਤ ਘੱਟ ਸੀ ਅਜਿਹੇ ‘ਚ ਇੱਕ ਛੋਟੇ ਬੱਚੇ ਤੋਂ ਹੀਰਾ ਤੋਹਫ਼ੇ ਵਜੋਂ ਲੈ ਲੈਣਾ ਇਹ ਧੋਖੇ ਵੱਲ ਇਸ਼ਾਰਾ ਕਰਦਾ ਹੈ।

ਭਾਰਤ ਆ ਸਕਦਾ ਹੈ ਕੋਹਿਨੂਰ
ਭਾਰਤ ਆ ਸਕਦਾ ਹੈ ਕੋਹਿਨੂਰ

ਲੁਧਿਆਣਾ: ਜ਼ਿਲ੍ਹੇ ਦੇ ਮਸ਼ਹੂਰ ਆਰਟੀਆਈ ਐਕਟੀਵਿਸਟ (RTI activists) ਰੋਹਿਤ ਸਭਰਵਾਲ ਵੱਲੋਂ ਪਾਈ ਗਈ ਆਰਟੀਆਈ ‘ਚ ਖੁਲਾਸਾ ਹੋਇਆ ਹੈ ਕਿ ਕੋਹਿਨੂਰ ਹੀਰਾ (Kohinoor Diamond) ਜੋ ਕਿ ਦੇਸ਼ ਦੀ ਧਰੋਹਰ ਹੈ ਅਤੇ ਜੋ ਬੇਸ਼ਕੀਮਤੀ ਹੈ ਉਸ ਨੂੰ ਅੰਗਰੇਜ਼ੀ ਹਕੂਮਤ ਹੁਣ ਤਕ ਮਹਾਰਾਜਾ ਦਲੀਪ ਸਿੰਘ (Maharaja Duleep Singh) ਕੋਲੋਂ ਤੋਹਫ਼ੇ ਵਜੋਂ ਲੈ ਜਾਣ ਦੀ ਜੋ ਦਾਅਵੇ ਕਰਦੀ ਰਹੀ ਉਸ ਵਿੱਚ ਕਈ ਅਹਿਮ ਪੱਖ ਨਿਕਲ ਕੇ ਸਾਹਮਣੇ ਆਏ ਹਨ।

ਇਹ ਵੀ ਪੜੋ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਭਾਰਤ ਸਰਕਾਰ (Government of India) ਦੇ ਆਰਕੋਲੋਜੀ ਰਿਸਰਚ ਵਿਭਾਗ (Department of Archeology Research) ਵੱਲੋਂ ਦਿੱਤੀ ਗਈ ਜਾਣਕਾਰੀ ‘ਚ ਇਹ ਖੁਲਾਸਾ ਹੋਇਆ ਕਿ ਕੋਹਿਨੂਰ ਹੀਰਾ (Kohinoor Diamond) ਮਹਾਰਾਜਾ ਦਲੀਪ ਸਿੰਘ (Maharaja Duleep Singh) ਕੋਲੋਂ ਇਹ ਕਹਿ ਕੇ ਅੰਗਰੇਜ਼ਾਂ ਨੇ ਲਿਆ ਸੀ ਕਿ ਉਨ੍ਹਾਂ ਨੇ ਇਹ ਤੋਹਫਾ ਦਿੱਤਾ ਹੈ, ਪਰ ਉਸ ਵੇਲੇ ਮਹਾਰਾਜਾ ਦਲੀਪ ਸਿੰਘ (Maharaja Duleep Singh) ਦੀ ਉਮਰ ਬਹੁਤ ਘੱਟ ਸੀ ਅਜਿਹੇ ‘ਚ ਇੱਕ ਛੋਟੇ ਬੱਚੇ ਤੋਂ ਹੀਰਾ ਤੋਹਫ਼ੇ ਵਜੋਂ ਲੈ ਲੈਣਾ ਇਹ ਧੋਖੇ ਵੱਲ ਇਸ਼ਾਰਾ ਕਰਦਾ ਹੈ।

RTI ‘ਚ ਹੋਏ ਵੱਡੇ ਖੁਲਾਸੇ
RTI ‘ਚ ਹੋਏ ਵੱਡੇ ਖੁਲਾਸੇ

ਰੋਹਿਤ ਸਭਰਵਾਲ ਨੇ ਕਿਹਾ ਹੈ ਕਿ ਭਾਰਤ ਸਰਕਾਰ (Government of India) ਨੂੰ ਆਪਣੀ ਵਿਰਾਸਤ ਵਾਪਿਸ ਲੈਣ ਲਈ ਇੰਟਰਨੈਸ਼ਨਲ ਕੁ ਦਰੁਸਤ ਕਰਨਾ ਚਾਹੀਦਾ ਹੈ। ਆਰਟੀਆਈ ਇੱਕ ਸਬੂਤ ਵਜੋਂ ਦਿੱਤੀ ਜਾ ਸਕਦੀ ਹੈ, ਜਿਸ ਵਿੱਚ ਇਹ ਸਾਫ ਲਿਖਿਆ ਹੈ ਕਿ 1849 ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ (Maharaja Duleep Singh) ਦੇ ਨਾਲ ਅੰਗਰੇਜ਼ਾਂ ਵੱਲੋਂ ਸੰਧੀ ਕੀਤੀ ਗਈ ਸੀ ਤਾਂ ਉਦੋਂ ਇਹ ਹੀਰਾ ਤੋਹਫ਼ੇ ਵਜੋਂ ਦਿੱਤਾ ਗਿਆ ਸੀ, ਪਰ ਮਹਾਰਾਜਾ ਦਲੀਪ ਸਿੰਘ (Maharaja Duleep Singh) ਦਾ ਜਨਮ 1838 ਹੋਇਆ ਸੀ।

ਅਜਿਹੇ ‘ਚ ਉਨ੍ਹਾਂ ਦੀ ਉਮਰ ਉਸ ਵੇਲੇ 11 ਸਾਲ ਦੀ ਸੀ ਅਤੇ ਇਕ ਬੱਚੇ ਤੋਂ ਕੋਈ ਕਿਵੇਂ ਬੇਸ਼ਕੀਮਤੀ ਹੀਰਾ ਜਿਸ ਦਾ ਇਤਿਹਾਸ ਭਾਰਤ ਨਾਲ ਜੁੜਿਆ ਹੋਇਆ, ਉਸ ਨੂੰ ਤੋਹਫੇ ਵਜੋਂ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਮਹਾਰਾਣੀ ਜਿੰਦਾਂ (Queen Jindan) ਜਿਊਂਦੀ ਸੀ ਅਤੇ ਜੇਕਰ ਤੋਹਫ਼ਾ ਹੁੰਦਾ ਤਾਂ ਅੰਗਰੇਜ਼ ਉਨ੍ਹਾਂ ਨੂੰ ਪਹਿਲਾਂ ਹੀ ਨੇਪਾਲ ਨਾ ਭੇਜਦੇ।

ਇਹ ਵੀ ਪੜੋ: World Kindness Day 2021: ਇਸ ਦਿਨ ਕੀ ਕਰੀਏ ਵਿਸ਼ੇਸ਼!

ਉਨ੍ਹਾਂ ਕਿਹਾ ਕਿ ਇਹ ਧੋਖੇ ਨਾਲ ਅੰਗਰੇਜ਼ਾਂ ਵੱਲੋਂ ਲੁੱਟਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ ਇਹੀ ਨਹੀਂ ਜਦੋਂ 2017 ਭਾਰਤ ਵਿੱਚ ਉਹ ਲੰਡਨ ਬ੍ਰਿਜ ਮਿਊਜ਼ੀਅਮ (London Bridge Museum) ਵੇਖਣ ਗਏ ਸਨ ਤਾਂ ਭਾਰਤ ਨਾਲ ਸਬੰਧਤ ਅਜਿਹੀਆਂ ਕਈ ਬੇਸ਼ਕੀਮਤੀ ਚੀਜ਼ਾਂ ਉਥੇ ਰੱਖੀਆਂ ਗਈਆਂ ਨੇ ਜਿਸ ‘ਤੇ ਭਾਰਤੀਆਂ ਦਾ ਹੱਕ ਹੈ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਇੱਕ ਨਵੀਂ ਆਰਟੀਆਈ ਪਾਉਣਗੇ ਅਤੇ ਉਨ੍ਹਾਂ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ ਕਿ ਆਖਰਕਾਰ ਉਨ੍ਹਾਂ ਨੇ ਹੁਣ ਤੱਕ ਆਪਣਾ ਹੀਰਾ ਵਾਪਸ ਲਿਆਉਣ ਲਈ ਕੀ ਕੁਝ ਯਤਨ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.