ETV Bharat / state

ਹੜ੍ਹਾਂ ਨਾਲ ਨੁਕਸਾਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਕੋਟਲੀ - ਮੁੱਖ ਮੰਤਰੀ ਭਗਵੰਤ ਮਾਨ

21 ਜੂਨ ਨੂੰ ਅਲਰਟ ਤੋਂ ਬਾਅਦ ਵੀ ਨਹਿਰਾਂ, ਰਜਵਾਹਿਆਂ ਅਤੇ ਨਾਲਿਆਂ ਦੀ ਸਫਾਈ ਨਹੀਂ ਕੀਤੀ ਗਈ। ਸਰਕਾਰ ਹੜ੍ਹਾਂ ਨੂੰ ਰੋਕਣ ਚ ਨਾਕਾਮ ਰਹੀ ਅਤੇ ਇਸ ਦਾ ਨਤੀਜਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੜ੍ਹੋ ਪੂਰੀ ਖਬਰ...

ਹੜ੍ਹਾਂ ਨਾਲ ਨੁਕਸਾਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਕੋਟਲੀ

author img

By

Published : Jul 14, 2023, 6:15 PM IST

ਹੜ੍ਹਾਂ ਨਾਲ ਨੁਕਸਾਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਕੋਟਲੀ

ਲੁਧਿਆਣਾ: ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸੂਬੇ ਅੰਦਰ ਹੜ੍ਹਾਂ ਨੂੰ ਲੈ ਕੇ ਸਰਕਾਰ ਉਪਰ ਸਵਾਲ ਚੁੱਕੇ। ਖੰਨਾ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕੋਟਲੀ ਨੇ ਸਰਕਾਰੀ ਵਿਭਾਗ ਦੀ ਇੱਕ ਚਿੱਠੀ ਦਿਖਾਈ, ਜਿਸ ਦਾ ਹਵਾਲਾ ਦੇ ਕੇ ਕਿਹਾ ਗਿਆ ਕਿ 21 ਜੂਨ ਨੂੰ ਅਲਰਟ ਤੋਂ ਬਾਅਦ ਵੀ ਨਹਿਰਾਂ, ਰਜਵਾਹਿਆਂ ਅਤੇ ਨਾਲਿਆਂ ਦੀ ਸਫਾਈ ਨਹੀਂ ਕੀਤੀ ਗਈ। ਸਰਕਾਰ ਹੜ੍ਹਾਂ ਨੂੰ ਰੋਕਣ ਚ ਨਾਕਾਮ ਰਹੀ ਅਤੇ ਇਸ ਦਾ ਨਤੀਜਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਸਰਕਾਰ ਉਪਰ ਸਵਾਲ: ਸਰਕਾਰ ਨੇ ਹਾਲੇ ਤੱਕ ਕੋਈ ਰਾਹਤ ਪੈਕੇਜ ਤੱਕ ਜਾਰੀ ਨਹੀਂ ਕੀਤਾ। ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਚਾਹੀਦਾ। ਸਾਬਕਾ ਮੰਤਰੀ ਕੋਟਲੀ ਨੇ ਕਿਹਾ ਕਿ ਕਾਂਗਰਸ ਪੰਜਾਬ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਹੜ੍ਹਾਂ ਨਾਲ ਜਿੰਨਾ ਵੀ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਲਈ ਰਾਹਤ ਪੈਕੇਜ ਜਾਰੀ ਹੋਣਾ ਚਾਹੀਦਾ ਹੈ। ਇਸ ਦੀ ਬਹੁਤ ਦੇਰੀ ਹੋ ਰਹੀ ਹੈ। ਉਹਨਾਂ ਮੌਜੂਦਾ ਵਿਧਾਇਕ ਦੀ ਕਾਰਜਸ਼ੈਲੀ ਉਪਰ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਅਤੇ ਕਿਹਾ ਕਿ ਨੁਕਸਾਨ ਮਗਰੋਂ ਜਾਇਜਾ ਲੈਣ ਨਾਲੋਂ ਚੰਗਾ ਸੀ ਕਿ ਪਹਿਲਾਂ ਪ੍ਰਬੰਧ ਕਰਕੇ ਨੁਕਸਾਨ ਬਚਾ ਲਿਆ ਜਾਂਦਾ।

ਯਾਦਵਿੰਦਰ ਸਿੰਘ ਯਾਦੂ ਉਪਰ ਵੀ ਗੰਭੀਰ ਇਲਜਾਮ: ਕੋਟਲੀ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਉਪਰ ਵੀ ਗੰਭੀਰ ਇਲਜਾਮ ਲਗਾਏ। ਉਹਨਾਂ ਕਿਹਾ ਕਿ ਯਾਦੂ ਨੇ ਆਪਣਾ ਘਰ ਬਚਾਉਣ ਖਾਤਰ ਗੈਬ ਦੀ ਪੁਲੀ ਅੱਗੇ ਥੈਲੇ ਲਗਵਾ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਸ਼ਹਿਰ ਅੰਦਰ ਗੈਰ ਕਾਨੂੰਨੀ ਤਰੀਕੇ ਨਾਲ ਕੱਟੀ ਗਈ ਕਾਲੋਨੀ ਨੂੰ ਲੈ ਕੇ ਗਰਮਾਈ ਸਿਆਸਤ ਉਪਰ ਕੋਟਲੀ ਨੇ ਕਿਹਾ ਕਿ ਇਹ ਕਾਲੋਨੀ ਅਕਾਲੀਆਂ ਵੇਲੇ ਕੱਟੀ ਗਈ। ਕਾਂਗਰਸ ਵੇਲੇ ਕੋਈ ਮਨਜ਼ੂਰੀ ਜਾਂ ਐਨਓਸੀ ਤੱਕ ਨਹੀਂ ਦਿੱਤੀ ਗਈ। ਸਰਕਾਰ ਚਾਹੇ ਇਸਦੀ ਕੋਈ ਵੀ ਜਾਂਚ ਕਰਵਾ ਲਵੇ ਅਤੇ ਕਸੂਰਵਾਰ ਵਿਅਕਤੀਆਂ ਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਵੇ।

ਸਰਕਾਰ ਨੇ ਨਹੀਂ ਬਣਾਈ ਕੋਈ ਉਦਯੋਗਿਕ ਨੀਤੀ: ਸੂਬੇ ਦੀ ਇੰਡਸਟਰੀ ਨੂੰ ਲੈਕੇ ਸਾਬਕਾ ਉਦਯੋਗ ਮੰਤਰੀ ਕੋਟਲੀ ਨੇ ਸਰਕਾਰ ਉਪਰ ਸਵਾਲ ਚੁੱਕੇ। ਉਹਨਾਂ ਕਿਹਾ ਕਿ ਡੇਢ ਸਾਲ ਦੌਰਾਨ ਆਪ ਸਰਕਾਰ ਨੇ ਕੋਈ ਉਦਯੋਗਿਕ ਨੀਤੀ ਨਹੀਂ ਬਣਾਈ। ਅੱਜ ਇੰਡਸਟਰੀ ਦੂਜੇ ਸੂਬਿਆਂ ਚ ਸ਼ਿਫਟ ਹੋ ਰਹੀ ਹੈ। ਇਹ ਸਰਕਾਰ ਦੀ ਨਾਕਾਮੀ ਹੈ। ਕਾਂਗਰਸ ਵੇਲੇ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਪ੍ਰੰਤੂ ਸਰਕਾਰ ਨੇ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਸਦਾ ਸੂਬੇ ਨੂੰ ਭਾਰੀ ਨੁਕਸਾਨ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.