ਖੰਨਾ: ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਸੂਬਾ ਸਰਕਾਰ ਵੱਲੋਂ ਸਖ਼ਤੀ ਨਾਲ ਹੁਕਮ ਜਾਰੀ ਕੀਤੇ ਗਏ ਹਨ ਤੇ ਇਹਨਾਂ ਹੁਕਮਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਮਲੀ ਰੂਪ ਦਿੰਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇ ਮਾਰੇ ਜਾ ਰਹੇ ਹਨ ਤੇ ਨਾਲ ਹੀ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਸਲ ਖੰਨਾ ਪੁਲਿਸ ਨੇ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਤਸਕਰਾਂ ਨੂੰ ਕਾਬੂ ਕੀਤਾ, ਜਿਹਨਾਂ ਤੋਂ 2 ਕੁਇੰਟਲ 42 ਕਿਲੋ ਭੁੱਕੀ ਬਰਾਮਦ ਕੀਤੀ ਗਈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀਐਸਪੀ ਹਰਸਿਮਰਤ ਸਿੰਘ ਛੇਤਰਾ ਦੀ ਅਗਵਾਈ ਹੇਠ ਦੋਰਾਹਾ ਪੁਲਿਸ ਨੇ ਪਨਸਪ ਗੋਦਾਮ ਨੇੜੇ ਦਿੱਲੀ ਨੰਬਰੀ ਕਰੂਜ਼ ਗੱਡੀ ਵਿੱਚ ਸਵਾਰ ਜਵਿੰਦਰ ਸਿੰਘ ਲਾਲੂ ਵਾਸੀ ਬਾਗੜੀਆ (ਮਲੇਰਕੋਟਲਾ) ਅਤੇ ਗੁਰਵਿੰਦਰ ਸਿੰਘ ਵਾਸੀ ਗੋਬਿੰਦਗੜ੍ਹ ਛੰਨਾ ਨੂੰ ਕਾਬੂ ਕੀਤਾ। ਕਾਰ ਦੀ ਤਲਾਸ਼ੀ ਲੈਣ 'ਤੇ 1 ਕੁਇੰਟਲ 70 ਕਿਲੋ ਭੁੱਕੀ ਬਰਾਮਦ ਹੋਈ। ਕਾਰ 'ਚ ਪਿਛਲੀ ਸੀਟ ਨੂੰ ਸੋਧ ਕੇ ਇਕ ਖਾਸ ਡਿੱਗੀ ਬਣਾਈ ਗਈ ਸੀ। ਕਾਰ ਦੇ ਵਿਚਕਾਰ ਹੀ ਇੰਨੀ ਵੱਡੀ ਮਾਤਰਾ ਵਿੱਚ ਭੁੱਕੀ ਲੱਦੀ ਹੋਈ ਸੀ। ਇਹ ਦੋਵੇਂ ਬਾਹਰਲੇ ਸੂਬਿਆਂ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਦੇ ਨੈੱਟਵਰਕ ਨੂੰ ਫਰੋਲਿਆ ਜਾ ਰਿਹਾ ਹੈ।
ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ : ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਨਾਜਿੰਦਰ ਸਿੰਘ ਵਾਸੀ ਖੰਨਾ, ਜਵਿੰਦਰ ਸਿੰਘ ਉਰਫ਼ ਲਾਲੂ ਪੁੱਤਰ ਜਗਰੂਪ ਸਿੰਘ ਵਾਸੀ ਬਾਗੜੀਆ, ਮਾਲੇਰਕੋਟਲਾ ਅਤੇ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਟਿਆਲਾ ਵੱਜੋਂ ਹੋਈ ਹੈ। ਇਹ ਤਿੰਨੇ ਮੁਲਜ਼ਮ ਪੇਸ਼ੇ ਤੋਂ ਡਰਾਈਵਰ ਹਨ।
- ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਮੁੱਖ ਖੇਤੀਬਾੜੀ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਯਕੀਨੀ ਬਣਾਉਣ ਦੇ ਨਿਰਦੇਸ਼
- ਮੱਧ ਪ੍ਰਦੇਸ਼ ਦੇ ਮੈਹਰ 'ਚ ਬੱਚੀ ਨਾਲ ਗੈਂਗਰੇਪ, ਰੇਪ ਤੋਂ ਬਾਅਦ ਗੁਪਤ ਅੰਗ 'ਚ ਪਾਇਆ ਡੰਡਾ, ਮੰਦਿਰ ਦੇ ਕਰਮਚਾਰੀਆਂ ਨੇ ਕੀਤਾ ਕਾਰਾ !
- ਪਤਨੀ ਤੋਂ ਛੁਟਕਾਰਾ ਪਾਉਣ ਲਈ ਪਤੀ ਨੇ ਅਪਣਾਇਆ ਅਜੀਬ ਤਰੀਕਾ, ਕਿਹਾ- ਮੇਰੀ ਪਤਨੀ ਹੈ ਅੱਤਵਾਦੀ, ਸੱਚ ਜਾਣ ਕੇ ਪੁਲਿਸ ਵੀ ਹੈਰਾਨ
ਪੇਸ਼ੇ ਤੋਂ ਡਰਾਈਵਰ ਸਨ ਮੁਲਜ਼ਮ: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਕੌਂਡਲ ਨੇ ਦੱਸਿਆ ਕਿ ਸਾਲ 2010 ਵਿੱਚ ਗੁਰਵਿੰਦਰ ਸਿੰਘ ਖ਼ਿਲਾਫ਼ ਮਾਲੇਰਕੋਟਲਾ ਦੇ ਧੂਰੀ ਥਾਣੇ ਵਿਖੇ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਸੀ। ਦੂਜੇ ਮਾਮਲੇ ਵਿੱਚ ਮਲੌਦ ਥਾਣਾ ਦੀ ਟੀਮ ਨੂੰ ਸਫ਼ਲਤਾ ਮਿਲੀ। ਜਦੋਂ ਪੁਲਿਸ ਪਾਰਟੀ ਬੱਸ ਸਟੈਂਡ ਰੋੜੀਆਂ ਵਿਖੇ ਮੌਜੂਦ ਸੀ ਤਾਂ ਇਸੇ ਦੌਰਾਨ ਇੱਕ ਟਰੱਕ ਰੋਕਿਆ ਗਿਆ। ਟਰੱਕ ਦੀ ਤਲਾਸ਼ੀ ਲੈਣ ਤੇ 72 ਕਿਲੋ ਭੁੱਕੀ ਬਰਾਮਦ ਹੋਈ। ਟਰੱਕ ਡਰਾਈਵਰ ਹਰਪ੍ਰੀਤ ਸਿੰਘ ਹੈਰੀ ਵਾਸੀ ਈਸੜੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਡਰਾਈਵਰ ਜਦੋਂ ਬਾਹਰੀ ਸੂਬਿਆਂ ਅੰਦਰ ਮਾਲ ਲੈਣ ਜਾਂਦਾ ਸੀ ਤਾਂ ਨਾਲ ਹੀ ਨਸ਼ੇ ਦੀ ਖੇਪ ਲੈ ਆਉਂਦਾ ਸੀ। ਇਸ ਵਾਰ ਇਹ ਪੁਲਸ ਦੇ ਟ੍ਰੈਪ ਚ ਫਸ ਗਿਆ। ਇਹ ਪਤਾ ਕੀਤਾ ਜਾ ਰਿਹਾ ਹੈ ਕਿ ਡਰਾਈਵਰ ਕਦੋਂ ਤੋਂ ਇਹ ਧੰਦਾ ਕਰਦਾ ਸੀ ਅਤੇ ਇਸਦੇ ਸਾਥੀ ਕਿਹੜੇ-ਕਿਹੜੇ ਹਨ। ਬਾਹਰੀ ਸੂਬੇ ਅੰਦਰ ਬੈਠੇ ਤਸਕਰਾਂ ਨੂੰ ਵੀ ਫੜ੍ਹਿਆ ਜਾਵੇਗਾ।