ਖੰਨਾ : 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਲ ਦੇ ਅੰਦਰ ਸੂਬੇ ਨੂੰ ਚਿੱਟਾ ਮੁਕਤ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਸੂਬੇ 'ਚ ਨਸ਼ਿਆਂ ਖਿਲਾਫ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਕੜੀ ਤਹਿਤ ਖੰਨਾ 'ਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ 5 ਮਾਮਲਿਆਂ 'ਚ 13 ਜਣਿਆਂ ਦੀ ਕਰੀਬ ਪੌਣੇ 5 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰਾਉਣ 'ਚ ਸਫਲਤਾ ਹਾਸਲ ਕੀਤੀ। ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨਸ਼ਾ ਤਸਕਰਾਂ ਦੀ ਇਹ ਜਾਇਦਾਦ ਜ਼ਬਤ ਕੀਤੀ ਜਾਵੇਗੀ। ਇਸ ਪ੍ਰਕਾਰ ਦੀ ਇਹ ਜਿਲ੍ਹੇ ਦੀ ਪਹਿਲੀ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 3 ਕੇਸ ਥਾਣਾ ਸਮਰਾਲਾ ਨਾਲ ਸਬੰਧਤ ਹਨ ਅਤੇ 2 ਕੇਸ ਥਾਣਾ ਸ੍ਰੀ ਮਾਛੀਵਾੜਾ ਸਾਹਿਬ ਨਾਲ ਸਬੰਧਤ ਹਨ।
ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ : ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਨ੍ਹਾਂ 5 ਮਾਮਲਿਆਂ ਵਿੱਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਕਮਰਸ਼ੀਅਲ ਬਰਾਮਦਗੀ ਕੀਤੀ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਸ਼ਾ ਤਸਕਰਾਂ ਨੇ ਇਸ ਗੈਰ ਕਾਨੂੰਨੀ ਧੰਦੇ ਤੋਂ ਵੱਡੀ ਪੱਧਰ 'ਤੇ ਕਾਲਾ ਧਨ ਕਮਾਉਂਦੇ ਹੋਏ ਚੱਲ-ਅਚੱਲ ਜਾਇਦਾਦ ਬਣਾਈ ਹੈ। ਜਿਸ 'ਚ ਕੁਝ ਜਾਇਦਾਦ ਸਮੱਗਲਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਵੀ ਹੈ। ਇਸਦੀ ਮੁਕੰਮਲ ਫਾਈਲ ਤਿਆਰ ਕਰਦਿਆਂ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਕੀਤੀ ਗਈ। ਭਾਰਤ ਸਰਕਾਰ ਦੀ ਸਬੰਧਤ ਅਥਾਰਟੀ ਵੱਲੋਂ ਜਾਇਦਾਦ ਅਟੈਚ ਕਰਨ ਦਾ ਕੇਸ ਸਵੀਕਾਰ ਕਰਦੇ ਹੋਏ ਇਸ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੰਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਹੋ ਚੁੱਕੇ ਹਨ। ਖੰਨਾ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ। ਜਦੋਂ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਤੌਰ 'ਤੇ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ ਤਾਂ ਬਾਕੀ ਨਸ਼ਾ ਤਸਕਰਾਂ ਨੂੰ ਵੀ ਸਬਕ ਮਿਲੇਗਾ।
- Mela Rakhar Punya: ਧਾਰਮਿਕ ਮੇਲੇ ਵਿੱਚ ਹੁੜਦੰਗ ਬਾਜੀ ਕਰਨ ਵਾਲਿਆਂ ਲਈ ਨਿਹੰਗ ਸਿੰਘ ਫ਼ੌਜਾਂ ਨੇ ਕਰਤਾ ਵੱਡਾ ਐਲਾਨ, ਪੜ੍ਹੋ ਤਾਂ ਜਰਾ ਕੀ ਕਿਹਾ...
- Truth of 'School of Eminence': ਟੀਚਰ ਦੀ ਜਾਨ ਲੈਣ ਵਾਲੇ ਬੱਦੋਵਾਲ ਦੇ ਸਕੂਲ ਨਾਲੋਂ ਵੀ ਬੁਰੇ ਹਾਲਾਤਾਂ 'ਚ ਖੜ੍ਹੇ ਨੇ ਲੁਧਿਆਣਾ ਦੇ ਆਹ 16 ਸਕੂਲ, ਦੇਖੋ ਗਰਾਊਂਡ ਰਿਪੋਰਟ...
- National Highway toll plaza: ਢਿੱਲਵਾਂ ਟੋਲ ਪਲਾਜ਼ਾ ਨਾਲ ਜੁੜੀ ਵੱਡੀ ਖ਼ਬਰ, ਟੋਲ ਕੰਪਨੀ ਦੇ ਮੈਨੇਜਰ ਨੇ ਕਰ ਦਿੱਤਾ ਵੱਡਾ ਐਲਾਨ
ਜਾਣੋ ਕਿਸ ਤਸਕਰ ਦੀ ਕਿੰਨੀ ਜਾਇਦਾਦ ਹੋਵੇਗੀ ਜ਼ਬਤ : ਸਮਰਾਲਾ ਦੇ ਪਿੰਡ ਬਾਲਿਓ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੀ 25 ਲੱਖ 39 ਹਜ਼ਾਰ 820 ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ। ਉਸਦੀ ਪਤਨੀ ਰਛਪਾਲ ਕੌਰ ਦੀ 88 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਅਟੈਚ ਹੋਈ। ਕੁੱਲ ਮਿਲਾ ਕੇ ਪਤੀ-ਪਤਨੀ ਦੀ 1 ਕਰੋੜ 13 ਲੱਖ 89 ਹਜ਼ਾਰ 820 ਰੁਪਏ ਦੀ ਜਾਇਦਾਦ ਜ਼ਬਤ ਹੋਵੇਗੀ। ਸਮਰਾਲਾ ਦੇ ਪਿੰਡ ਰੋਹਲੇ ਦੇ ਵਸਨੀਕ ਗੁਰਜੀਤ ਸਿੰਘ ਜੀਤੀ ਦੀ 10 ਲੱਖ 7 ਹਜ਼ਾਰ 130 ਰੁਪਏ ਦੀ ਜਾਇਦਾਦ ਜ਼ਬਤ ਹੋਵੇਗੀ।
ਆਦਰਸ਼ ਨਗਰ ਸਮਰਾਲਾ ਵਿਖੇ ਰਹਿਣ ਵਾਲੀ ਅਮਨਜੋਤ ਕੌਰ ਸੋਨੀ ਦੀ 82 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਅਤੇ ਉਸਦੇ ਪਤੀ ਪਲਵਿੰਦਰ ਸਿੰਘ ਦੀ 52 ਹਜ਼ਾਰ 4 ਰੁਪਏ ਦੀ ਜਾਇਦਾਦ ਜ਼ਬਤ ਹੋਵੇਗੀ । ਕੰਗ ਮੁਹੱਲਾ ਸਮਰਾਲਾ ਦੇ ਵਸਨੀਕ ਜਸਵੀਰ ਸਿੰਘ ਜੱਸਾ ਦੀ 8 ਲੱਖ 6 ਹਜ਼ਾਰ 485 ਰੁਪਏ ਅਤੇ ਉਸਦੀ ਪਤਨੀ ਬਲਵੀਰ ਕੌਰ ਦੀ 8 ਲੱਖ 32 ਹਜ਼ਾਰ 410 ਰੁਪਏ ਦੀ ਜਾਇਦਾਦ ਜ਼ਬਤ ਹੋਵੇਗੀ । ਮਾਛੀਵਾੜਾ ਸਾਹਿਬ ਦੇ ਹੰਬੋਵਾਲ ਵਾਸੀ ਜਸਦੇਵ ਸਿੰਘ ਦੀ 64 ਲੱਖ 84 ਹਜ਼ਾਰ 659 ਰੁਪਏ ਅਤੇ ਉਸਦੀ ਪਤਨੀ ਸਿਮਰਨਜੀਤ ਕੌਰ ਦੀ 8 ਲੱਖ ਰੁਪਏ ਦੀ ਜਾਇਦਾਦ ਜ਼ਬਤ ਹੋਵੇਗੀ। ਮਾਛੀਵਾੜਾ ਸਾਹਿਬ ਦੀ ਨਾਗਰਾ ਕਲੋਨੀ ਵਾਸੀ ਜਸਦੇਵ ਸਿੰਘ, ਉਸਦੇ ਭਰਾ ਗੁਰਦੇਵ ਸਿੰਘ, ਪਤਨੀ ਕੁਲਦੀਪ ਕੌਰ ਅਤੇ ਭੈਣ ਸੁਖਮੀਤ ਕੌਰ ਦੀ 1 ਕਰੋੜ 80 ਲੱਖ 67 ਹਜ਼ਾਰ 83 ਰੁਪਏ ਦੀ ਜਾਇਦਾਦ ਜ਼ਬਤ ਹੋਵੇਗੀ।