ETV Bharat / state

ਕੋਵਿਡ-19: ਕਸ਼ਮੀਰੀਆਂ ਨੇ ਵਾਪਸ ਜਾਣ ਲਈ ਪ੍ਰਸ਼ਾਸਨ ਅੱਗੇ ਅੱਡੇ ਹੱਥ

ਲੁਧਿਆਣਾ ਵਿੱਚ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਆਏ ਕਈ ਮਜ਼ਦੂਰ ਅਤੇ ਛੋਟੇ ਵਪਾਰੀ ਫਸੇ ਹੋਏ ਹਨ ਜਿਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਉਨ੍ਹਾਂ ਨੂੰ ਵਾਪਸ ਭੇਜਣ ਦੀ ਇੰਤਜ਼ਾਮ ਕੀਤਾ ਜਾਵੇ।

ਕੋਵਿਡ-19: ਕਸ਼ਮੀਰੀਆਂ ਨੇ ਵਾਪਸ ਜਾਣ ਲਈ ਪ੍ਰਸ਼ਾਸਨ ਅੱਗੇ ਅੱਡੇ ਹੱਥ
ਕੋਵਿਡ-19: ਕਸ਼ਮੀਰੀਆਂ ਨੇ ਵਾਪਸ ਜਾਣ ਲਈ ਪ੍ਰਸ਼ਾਸਨ ਅੱਗੇ ਅੱਡੇ ਹੱਥ
author img

By

Published : Apr 27, 2020, 5:39 PM IST

ਲੁਧਿਆਣਾ: ਪੰਜਾਬ ਵਿੱਚ ਕਰਫ਼ਿਊ ਜਾਰੀ ਹੈ ਜਿਸ ਦੌਰਾਨ ਕਈ ਸੂਬਿਆਂ ਦੇ ਲੋਕ ਵੀ ਆਪੋ-ਆਪਣੇ ਕੰਮ ਕਾਰ ਦੇ ਸਿਲਸਿਲੇ 'ਚ ਵੱਖ-ਵੱਖ ਸੂਬਿਆਂ 'ਚ ਹੀ ਫਸੇ ਹੋਏ ਹਨ। ਉੱਥੇ ਹੀ ਲੁਧਿਆਣਾ ਵਿੱਚ ਵੀ ਵੱਡੀ ਤਾਦਾਦ 'ਚ ਜੰਮੂ ਕਸ਼ਮੀਰ ਦੇ 250 ਤੋਂ ਵੱਧ ਲੋਕ ਆਪਣੇ ਪਰਿਵਾਰਾਂ ਸਣੇ ਫਸੇ ਹੋਏ ਹਨ ਜੋ ਸਰਦੀਆਂ 'ਚ ਇਥੇ ਆ ਕੇ ਸਾਲ਼, ਗਰਮ ਕੱਪੜੇ ਤੇ ਮੇਵੇ ਵੇਚਦੇ ਹਨ ਪਰ ਹੁਣ ਇਨ੍ਹਾਂ ਲੋਕਾਂ ਨੂੰ ਨਾ ਤਾਂ ਸਮੇਂ ਸਿਰ ਰਾਸ਼ਨ ਮਿਲ ਰਿਹਾ ਹੈ ਤੇ ਨਾ ਹੀ ਇਨ੍ਹਾਂ ਤੋਂ ਪੰਜਾਬ ਦੀ ਗਰਮੀ ਸਹੀ ਜਾ ਰਹੀ ਹੈ।

ਕੋਵਿਡ-19: ਕਸ਼ਮੀਰੀਆਂ ਨੇ ਵਾਪਸ ਜਾਣ ਲਈ ਪ੍ਰਸ਼ਾਸਨ ਅੱਗੇ ਅੱਡੇ ਹੱਥ

ਇਸ ਕਰਕੇ ਉਹ ਆਪਣੇ ਸੂਬੇ ਵਿੱਚ ਵਾਪਸ ਜਾਣ ਦੀ ਮੰਗ ਨੂੰ ਲੈ ਕੇ ਲੁਧਿਆਣਾ ਦੇ ਡੀਸੀ ਦਫ਼ਤਰ ਪਹੁੰਚੇ ਤੇ ਪ੍ਰਸ਼ਾਸਨ ਨੂੰ ਵਾਪਸ ਜਾਣ ਦੀ ਗੁਹਾਰ ਲਾਈ।

ਜੰਮੂ ਕਸ਼ਮੀਰ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਾਰ ਪ੍ਰਸ਼ਾਸਨ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਗਿਆ ਸੀ ਪਰ ਉਸ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਤੇ ਅਜਿਹੇ 'ਚ ਹੀ ਆਪਣੇ ਪਰਿਵਾਰਾਂ ਕੋਲ ਜਾਣਾ ਚਾਹੁੰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਡੀਸੀ ਦਫਤਰ ਉਹ ਗੱਲਬਾਤ ਕਰਨ ਆਏ ਨੇ ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਉਹ ਰਾਸ਼ਨ ਤੋਂ ਮੁਹਤਾਜ ਨੇ ਪੈਸੇ ਉਨ੍ਹਾਂ ਦੇ ਖਤਮ ਹੋ ਚੁੱਕੇ ਨੇ ਤੇ ਗਰਮੀ ਉਨ੍ਹਾਂ ਤੋਂ ਪੰਜਾਬ ਦੀ ਸਹੀ ਨਹੀਂ ਜਾ ਰਹੀ ਹੈ।

ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦਾ ਬਾਰਡਰ ਪੂਰੀ ਤਰ੍ਹਾਂ ਸੀਲ ਹੈ, ਇਸ ਕਰਕੇ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਨੂੰ ਭੇਜਣ ਦੀ ਗੱਲ ਕੀਤੀ ਜਾਵੇਗੀ ਅਤੇ ਜੇਕਰ ਉਹ ਇਨ੍ਹਾਂ ਨੂੰ ਵਾਪਸ ਭੇਜਣ ਲਈ ਰਾਜ਼ੀ ਹੁੰਦੇ ਨੇ ਤਾਂ ਇਨ੍ਹਾਂ ਦਾ ਮੈਡੀਕਲ ਕਰਵਾ ਕੇ ਵਾਪਿਸ ਭੇਜਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.