ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਜਲੰਧਰ ਦੇ ਡੀਐੱਸਪੀ ਬਣੇ ਤਿੰਨ ਮਾਸੂਮ ਧੀਆਂ ਦਾ ਸਹਾਰਾ - Jalandhar latest news

ਈਟੀਵੀ ਭਾਰਤ ਦੀ ਟੀਮ ਵੱਲੋਂ ਬੀਤੇ ਦਿਨੀਂ ਲੁਧਿਆਣਾ ਦੇ ਨੇੜੇ ਆਪਣੀ ਮਾਂ ਨਾਲ ਰਹਿੰਦੀਆਂ ਤਿੰਨ ਬੇਬੱਸ ਧੀਆਂ ਦੀ ਖਬਰ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਜਲੰਧਰ ਦੇ ਡੀਐੱਸਪੀ ਇਨ੍ਹਾਂ ਧੀਆਂ ਦੀ ਮਦਦ ਕਰਨ ਲਈ ਪਹੁੰਚੇ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਵਾਅਦਾ ਕੀਤਾ।

Jalandhar DSP
ਜਲੰਧਰ ਦੇ ਡੀਐੱਸਪੀ
author img

By

Published : Jun 3, 2020, 9:26 AM IST

ਲੁਧਿਆਣਾ: ਈਟੀਵੀ ਭਾਰਤ ਦੀ ਟੀਮ ਵੱਲੋਂ ਬੀਤੇ ਦਿਨੀਂ ਲੁਧਿਆਣਾ ਦੇ ਨੇੜੇ ਆਪਣੀ ਮਾਂ ਨਾਲ ਰਹਿੰਦੀਆਂ ਤਿੰਨ ਬੇਬੱਸ ਧੀਆਂ ਦੀ ਖਬਰ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਖਬਰ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋਈ ਅਤੇ ਮਦਦ ਦੇ ਹੱਥ ਹੁਣ ਪਰਿਵਾਰ ਵੱਲ ਵਧਣ ਲੱਗੇ ਹਨ।

ਜਲੰਧਰ ਦੇ ਡੀਐੱਸਪੀ ਅਤੇ ਸਭ ਤੇਰਾ ਤੇਰਾ ਸੰਸਥਾ ਵੱਲੋਂ ਮੰਗਲਵਾਰ ਨੂੰ ਇਨ੍ਹਾਂ ਧੀਆਂ ਦੀ ਮਦਦ ਕੀਤੀ ਗਈ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਪਰਿਵਾਰ ਦੀ ਮਾਲੀ ਮਦਦ ਕਰਨ ਦਾ ਵੀ ਇਸ ਸੰਸਥਾ ਅਤੇ ਡੀਐੱਸਪੀ ਨੇ ਵਾਅਦਾ ਕੀਤਾ। ਇਸ ਦੌਰਾਨ ਜਿੱਥੇ ਮਦਦ ਮਿਲਣ 'ਤੇ ਪਰਿਵਾਰ ਦੀਆਂ ਅੱਖਾਂ ਨਮ ਸਨ, ਉੱਥੇ ਹੀ ਪਰਿਵਾਰ ਨੇ ਡੀਐੱਸਪੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

ਡੀਐੱਸਪੀ ਬਣੇ ਤਿੰਨ ਮਾਸੂਮ ਧੀਆਂ ਦਾ ਸਹਾਰਾ

ਇਸ ਦੌਰਾਨ ਜਲੰਧਰ ਦੇ ਡੀਐੱਸਪੀ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹੈ ਪਰ ਉਹ ਇਸ ਦਾ ਸੇਹਰਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪਰਿਵਾਰ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੈ।

ਡੀਐੱਸਪੀ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਲੋਕ ਹੁੰਦੇ ਹਨ ਜੋ ਆਪਣੀਆਂ ਧੀਆਂ ਨਾਲ ਅਜਿਹਾ ਵਤੀਰਾ ਕਰਦੇ ਹਨ, ਇਹ ਸੁਣ ਕੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਬੱਚੀਆਂ ਪੜ੍ਹਨਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਜਿੰਨ੍ਹਾ ਵੀ ਹੋਵੇਗਾ, ਉਹ ਅਤੇ ਉਨ੍ਹਾਂ ਦੀ ਸੰਸਥਾ ਚੁੱਕੇਗੀ।

ਉਧਰ ਸਭ ਤੇਰਾ ਤੇਰਾ ਸੰਸਥਾ ਦੇ ਮੁਖੀ ਪ੍ਰਿਸਚਿੱਤ ਪੱਬੀ ਨੇ ਵੀ ਕਿਹਾ ਕਿ ਉਹ ਇਸ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਇਨ੍ਹਾਂ ਦੀਆਂ ਵੀਡੀਓ ਵੇਖੀਆਂ ਸਨ ਅਤੇ ਪਰਿਵਾਰ ਦੀ ਮਦਦ ਕੀਤੀ ਗਈ ਹੈ ਅਤੇ ਆਉਂਦੇ ਦਿਨਾਂ 'ਚ ਵੀ ਪਰਿਵਾਰ ਨੂੰ ਜਿਸ ਵੀ ਚੀਜ਼ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਉਹ ਮਦਦ ਮੁਹੱਈਆ ਕਰਵਾਈ ਜਾਵੇਗੀ।

ਉਧਰ ਦੂਜੇ ਪਾਸੇ ਬੱਚੀਆਂ ਵੀ ਇਸ ਮਦਦ ਤੋਂ ਕਾਫ਼ੀ ਖ਼ੁਸ਼ ਵਿਖਾਈ ਦਿੱਤੀਆਂ। ਸੰਸਥਾ ਵੱਲੋਂ ਬੱਚੀਆਂ ਨੂੰ ਸਕੂਲ ਦੀਆਂ ਕਿਤਾਬਾਂ ਬੈਗ ਅਤੇ ਖਾਣ-ਪੀਣ ਦਾ ਸਾਮਾਨ ਇੱਕ ਮਹੀਨੇ ਦਾ ਰਾਸ਼ਨ ਲੈ ਕੇ ਦਿੱਤਾ ਗਿਆ। ਇਸ ਦੌਰਾਨ ਬੱਚੀਆਂ ਦੀ ਮਾਂ ਨੇ ਕਿਹਾ ਕਿ ਉਹ ਇਸ ਸੰਸਥਾ ਅਤੇ ਡੀਐੱਸਪੀ ਸਾਹਿਬ ਦੇ ਬਹੁਤ ਧੰਨਵਾਦੀ ਹਨ ਜੋ ਅਜਿਹੇ ਵਕਤ 'ਚ ਉਹ ਉਨ੍ਹਾਂ ਲਈ ਰੱਬ ਬਣ ਕੇ ਆਏ।

ਇਹ ਵੀ ਪੜੋ:ਜੈਸਿਕਾ ਲਾਲ ਕਤਲਕਾਂਡ ਦੇ ਦੋਸ਼ੀ ਮਨੂੰ ਸ਼ਰਮਾ ਨੂੰ ਕੀਤਾ ਗਿਆ ਰਿਹਾਅ

ਸੋ ਇਕ ਪਾਸੇ ਜਿੱਥੇ ਅੱਜ ਵੀ ਸਮਾਜ ਦੇ ਵਿੱਚ ਧੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉੱਥੇ ਹੀ ਇੱਕ ਪਿਓ ਵੱਲੋਂ ਧੀਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਸਿਰਫ ਉਨ੍ਹਾਂ ਦਾ ਕਸੂਰ ਇਹ ਸੀ ਕਿ ਉਸ ਦੀ ਪਤਨੀ ਨੇ ਤਿੰਨ ਧੀਆਂ ਨੂੰ ਜਨਮ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.