ਲੁਧਿਆਣਾ: ਲੁਧਿਆਣਾ ਦੇ ਜਗਰਾਓਂ ਵਿਚ ਬੀਤੇ ਦਿਨੀਂ ਪੁਲਿਸ ਵੱਲੋਂ ਪਿੱਛਾ ਕਰਕੇ ਕਾਬੂ ਕੀਤੇ ਗਏ ਤਸਕਰ ਨੂੰ ਅੱਜ ਜਗਰਾਉਂ ਦੀ ਸਥਾਨਕ ਅਦਾਲਤ ਦੇ ਵਿਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਪੁਲਿਸ ਨੇ ਹਾਸਿਲ ਕਰ ਲਿਆ ਹੈ ਅਤੇ ਉਸ ਨੂੰ ਮੁੜ ਹੁਣ ਸ਼ੁਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਗਰਾਓਂ ਦੀ ਸਿਵਲ ਜੱਜ ਜਗਮਿੰਦਰ ਕੌਰ ਦੀ ਕੋਰਟ ਦੇ ਵਿੱਚ ਮੁਲਜ਼ਮ ਨੂੰ ਸੁਰੱਖਿਆ ਦੇ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਉਸ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਦੀ ਜਾਣਕਾਰੀ ਦਿਹਾਤੀ ਦੇ ਡੀਐਸਪੀ ਸਤਵਿੰਦਰ ਸਿੰਘ ਨੇ ਸਾਂਝੀ ਕੀਤੀ ਹੈ।
ਦੋ ਦਿਨ ਦਾ ਰਿਮਾਂਡ: ਇਸ ਸਬੰਧੀ ਜਗਰਾਓਂ ਦੇ ਡੀਐਸਪੀ ਸਤਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਸੀ। ਉਹ ਕਿਸੇ 45 ਸਾਲ ਦੀ ਮਹਿਲਾ ਦੇ ਉਹਨਾਂ ਦੀ ਹੈ ਅਤੇ ਉਸ ਦਾ ਪਤੀ ਵੀ ਜੇਲ੍ਹ ਵਿਚ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦਾ ਦੂਜਾ ਵਿਆਹ ਹੈ। ਉਸ ਦੇ ਪੇਕੇ ਦਾਖਾ ਹਲਕੇ ਦੇ ਵਿੱਚ ਹੀ ਹਨ ਅਤੇ ਉਸ ਦੇ ਘਰ ਜਦੋਂ ਪੁਲਿਸ ਛਾਪਾ ਮਾਰਨ ਗਈ ਤਾਂ ਉਹ ਓਥੋਂ ਫ਼ਰਾਰ ਸੀ, ਸਤਵਿੰਦਰ ਸਿੰਘ ਨੇ ਕਿਹਾ ਕਿ ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Qaumi Insaaf Morcha: ਪੁਲਿਸ ਨਾਲ ਹੋਈ ਝੜਪ ਮਗਰੋਂ ਮੁੜ ਰਾਜਧਾਨੀ ਵੱਲ ਕੂਚ ਕਰੇਗਾ ਇਨਸਾਫ਼ ਮੋਰਚਾ !
ਮਹਿਲਾ ਨਾਲ ਇਸ ਦਾ ਕੀ ਸਬੰਧ ਹੈ: ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਤੇ ਕਈ ਧਰਾਵਾਂ ਲਗਾਈਆਂ ਗਈਆਂ ਹਨ ,ਜਿਨ੍ਹਾਂ ਵਿਚ ਇਰਾਦਾ ਕਤਲ 307 ਵੀ ਸ਼ਾਮਿਲ ਇਸ ਤੋਂ ਇਲਾਵਾ ਜਿਹੜੀ ਨੇੜੇ-ਤੇੜੇ ਦੁਕਾਨਾਂ ਦੇ ਮਾਲਕਾਂ ਦੀਆਂ ਗੱਡੀਆਂ ਨੁਕਸਾਨੀਆਂ ਗਈਆਂ ਹਨ। ਜਿਸਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਡੀ. ਐੱਸ. ਪੀ ਨੇ ਕਿਹਾ ਕਿ ਅਸੀਂ ਇਸ ਦੇ ਹੋਰ ਵੀ ਲਿੰਕ ਤਲਾਸ਼ ਕਰ ਰਹੇ ਹਨ। ਰਿਮਾਂਡ ਲੈ ਕੇ ਮੁਲਜ਼ਮ ਤੋਂ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਹ ਵੀ ਜਾਣਕਾਰੀ ਲਈ ਜਾਵੇਗੀ ਕੇ ਉਸ ਮਹਿਲਾ ਨਾਲ ਇਸ ਦਾ ਕੀ ਸਬੰਧ ਹੈ। ਜਿਸ ਦੀ ਗੱਡੀ ਉਸ ਨੇ ਵਾਰਦਾਤ ਦੇ ਵਿਚ ਵਰਤੀ ਸੀ। ਹਰ ਪਹਿਲੂ ਨੂੰ ਦੇਖਦੇ ਨੂੰ ਦੇਖ ਜਾਂਚ ਅਮਲ ਚ ਲਿਆਉਣ ਤੋਂ ਬਾਅਦ ਜੋ ਵੀ ਕਾਰਵਾਈ ਹੋਈ, ਅਮਲ 'ਚ ਲਿਆਂਦੀ ਜਾਵੇਗੀ।
ਪੁਲਿਸ ਸਰਗਰਮੀ ਨਾਲ ਪੜਤਾਲ ਕਰ ਰਹੀ: ਇਥੇ ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਪੰਜਾਬ ਚ ਵਧੀਆਂ ਵਾਰਦਾਤਾਂ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਪੁਲਿਸ ਸਰਗਰਮੀ ਨਾਲ ਪੜਤਾਲ ਕਰ ਰਹੀ ਹੈ। ਇਸ ਦੇ ਨਾਲ ਹੀ ਨਸ਼ਾ ਤਸਕਰ ਤੇ ਗੈਂਗਸਟਰਾਂ ਉਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ