ਲੁਧਿਆਣਾ: ਲੁਧਿਆਣਾ ਦੀ ਜਨਤਾ ਨਗਰ ਇਨਕਲੇਵ ਦੇ ਵਿੱਚ ਲੱਖਾਂ ਕਰੋੜਾਂ ਰੁਪਿਆ ਖਰਚ ਕੇ ਆਪਣੇ ਸੁਪਨਿਆਂ ਦਾ ਘਰ ਬਣਾਉਣ ਵਾਲੇ ਲੋਕ ਹੁਣ ਮੁਸ਼ਕਿਲ ਵਿੱਚ ਫਸ ਗਏ ਨੇ ਜਨਤਾ ਨਗਰ ਇੰਕਲੇਵ ਸੁਸਾਇਟੀ ਦੇ ਕੁਝ ਮੈਂਬਰਾਂ ਅਤੇ ਕੋਲੋਨਾਈਜ਼ਰ ਨੇ ਮਿਲ ਕੇ ਲੋਕਾਂ ਦੇ ਸੜਕ ਵਾਲੇ ਖੁੱਲ੍ਹੇ ਦਰਵਾਜ਼ੇ ਹੀ ਕੰਧ ਕਰ ਕੇ ਬੰਦ ਕਰ ਦਿੱਤੇ ਨੇ ਜਦੋਂ ਤੇ ਸੜਕਾਂ ਪੰਚਾਇਤ ਦੇ ਅਧੀਨ ਹੈ ਅਤੇ ਇਲਾਕਾ ਵੀ ਪੰਚਾਇਤ ਦੇ ਅਧੀਨ ਹੈ ਅਤੇ ਸੜਕਾਂ ਵੀ ਪੰਚਾਇਤ ਦੇ ਅਧੀਨ ਹੈ ਇਸ ਦੇ ਬਾਵਜੂਦ ਕੋਲੋਨਾਈਜ਼ਰ ਅਤੇ ਸੁਸਾਇਟੀ ਵਾਲਿਆਂ ਵੱਲੋਂ ਧੱਕੇ ਦੇ ਨਾਲ ਜਿਨ੍ਹਾਂ ਪਲਾਟਾਂ ਨੂੰ ਦੋ ਗਲ਼ੀਆਂ ਲੱਗ ਰਹੀਆਂ ਹਨ ਉਹਨਾਂ ਨੂੰ ਇੱਕ ਗਲੀ ਵਾਲੇ ਪਾਸੇ ਦਰਵਾਜ਼ਾ ਕੱਢਣ ਤੋਂ ਰੋਕਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਜਿਨ੍ਹਾਂ ਵੱਲੋਂ ਕੱਢਿਆ ਗਿਆ ਸੀ ਉਹਨਾਂ ਦੇ ਦਰਵਾਜ਼ੇ ਅੱਗੇ ਕੰਧ ਕਰ ਦਿੱਤੀ ਗਈ ਹੈ, ਜਿਸ ਤੋਂ ਨਾ ਸਿਰਫ ਪੰਚਾਇਤ ਸਗੋਂ ਲੱਖਾਂ ਕਰੋੜਾਂ ਰੁਪਿਆ ਖਰਚ ਕੇ ਆਪਣੇ ਸੁਪਨਿਆਂ ਦਾ ਘਰ ਬੁਲਾਉਣ ਵਾਲੇ ਲੋਕ ਵੀ ਪਰੇਸ਼ਾਨ ਹੋ ਗਏ ਨੇ ਅੱਜ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੱਦਦ ਲਈ ਗੁਹਾਰ ਲਗਾ ਰਹੇ ਨੇ।
ਡਰਾਇਆ ਧਮਕਾਇਆ ਜਾ ਰਿਹਾ: ਜਨਤਾ ਨਗਰ ਇਨਕਲੇਵ ਵਿੱਚ ਪਲਾਟ ਖਰੀਦਣ ਵਾਲੇ ਪਲਾਟ ਹੋਲਡਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਬਕਾਇਦਾ ਗਲਾਡਾ ਵੱਲੋਂ NOC ਪਾਸ ਕਰਵਾ ਕੇ ਨਕਸ਼ਾ ਪਾਸ ਵੀ ਕਰਵਾਇਆ ਗਿਆ ਹੈ, ਗਲਾਡਾ ਵੱਲੋਂ ਜੋ ਨਕਸ਼ਾ ਪਾਸ ਕੀਤਾ ਗਿਆ ਹੈ ਉਸ ਵਿੱਚ ਵੀ ਪਲਾਟ ਨੂੰ ਦੋਵੇਂ ਪਾਸੇ ਗਲੀਆਂ ਲੱਗਦੀਆਂ ਹਨ ਪਰ ਸੁਸਾਇਟੀ ਦੇ ਕੁੱਝ ਲੁੱਕ ਅਤੇ ਕੋਲੋਨਾਈਜ਼ਰ ਮਿਲ ਕੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਬੰਦ ਕਰ ਰਹੇ ਹਨ, ਇੰਨਾ ਹੀ ਨਹੀਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪਲਾਟ ਹੋਲਡਰਾਂ ਨੇ ਪ੍ਰਸ਼ਾਸਨ ਅੱਗੇ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਪਲਾਟ ਹੋਲਡਰਾਂ ਦੇ ਨਾਲ ਧੱਕਾ ਸ਼ਾਹੀ ਕਰ ਰਹੇ ਹਨ:ਹਰਭਜਨ ਸਿੰਘ ਜਿਹੜੇ ਕੇ ਜਨਤਾ ਨਗਰ ਇਨਕਲੇਵ ਦੇ ਕਾਫੀ ਸਮੇਂ ਤੋਂ ਪ੍ਰਧਾਨ ਗ੍ਰਹਿ ਨਹੀਂ ਹੈ ਅਤੇ ਮੌਜੂਦਾ ਸਰਪੰਚ ਦੇ ਪਤੀ ਦੇ ਪਤੀ ਹਨ ਉਨ੍ਹਾਂ ਨੇ ਕਿਹਾ ਕਿ 2008 ਵਿਚ ਜਨਤਾ ਨਗਰ ਇਨਕਲੇਵ ਨੂੰ ਪਾਸ ਕੀਤਾ ਗਿਆ ਸੀ, ਬਾਅਦ ਵਿਚ ਇਹ ਤਾਂ ਪੰਚਾਇਤ ਦੇ ਅਧੀਨ ਆ ਗਈ ਅਤੇ ਪੰਚਾਇਤ ਵੱਲੋਂ ਵੀ ਇਲਾਕੇ ਦੀਆ ਸਾਰੀਆ ਹੀ ਸੜਕਾਂ ਅਤੇ ਸੀਵਰੇਜ਼ ਦਾ ਕੰਮ ਕਰਵਾਇਆ ਗਿਆ ਪਰ ਹੁਣ ਜਨਤਾ ਨਗਰ ਇਨਕਲੇਵ ਕਲੋਨੀ ਕੱਟਣ ਵਾਲੇ ਕੁਝ ਕੋਲੋਨਾਈਜ਼ਰ ਅਤੇ ਸੁਸਾਇਟੀ ਦੇ ਮੈਂਬਰ ਮਿਲ ਕੇ ਪਲਾਟ ਹੋਲਡਰਾਂ ਦੇ ਨਾਲ ਧੱਕਾ ਸ਼ਾਹੀ ਕਰ ਰਹੇ ਹਨ ਉਨ੍ਹਾਂ ਨੂੰ ਸੁਸਾਇਟੀ ਵਿੱਚ ਫੰਡ ਦੇਣ ਦਾ ਦਬਾਅ ਬਣਾ ਰਹੇ ਹਨ ਇਥੋਂ ਤੱਕ ਕਿ ਉਨ੍ਹਾਂ ਦੇ ਘਰਾਂ ਨੂੰ ਲੱਗਣ ਵਾਲੀਆਂ ਦੋ ਗਲੀਆਂ ਵਿਚੋਂ ਇਕ ਗਲੀ ਅੰਦਰ ਉਨ੍ਹਾਂ ਦੀ ਐਂਟਰੀ ਅਤੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਨੇ।
ਕੋਲੋਨਾਈਜ਼ਰ ਆਪਣੇ ਸਾਰੇ ਬੌਂਡ ਵਾਪਸ ਲੈ ਚੁੱਕਾ ਹੈ: ਹਰਭਜਨ ਸਿੰਘ ਨੇ ਕਿਹਾ ਕਿ ਇਹ ਧੱਕੇਸ਼ਾਹੀ ਕਰ ਰਹੇ ਨੇ ਜਦੋਂ ਕਿ ਇਹ ਜ਼ਮੀਨ ਪੰਚਾਇਤ ਦੇ ਅਧੀਨ ਆਉਂਦੀ ਹੈ ਅਤੇ ਪੰਚਾਇਤ ਵੱਲੋਂ ਵੀ ਇਹ ਸਾਰੇ ਸੜਕਾਂ ਦਾ ਕੰਮ ਕਰਵਾਇਆ ਗਿਆ ਹੈ ਇਸ ਦੇ ਬਾਵਜੂਦ ਕੋਲੋਨਾਈਜ਼ਰ ਆਪਣੇ ਸਾਰੇ ਬੌਂਡ ਵਾਪਸ ਲੈ ਚੁੱਕਾ ਹੈ ਅਤੇ ਲੋਕਾਂ ਨੂੰ ਖੱਜਲ ਖੁਆਰ ਕਰ ਰਿਹਾ ਹੈ ਉਸ ਨਾਲ ਕੁੱਝ ਸੁਸਾਇਟੀ ਮੈਂਬਰ ਵੀ ਮਿਲੇ ਹਨ ਹੋਏ ਹਨ। ਇਸ ਸਬੰਧੀ ਜਦੋਂ ਸੁਸਾਇਟੀ ਮੈਂਬਰ ਅਤੇ ਕੋਲੋਨਾਈਜ਼ਰ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ 'ਤੇ ਮੀਡੀਏ ਨੂੰ ਟਾਲ-ਮਟੋਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਫਿਲਹਾਲ ਕੋਈ ਵੀ ਗੱਲ ਕਰਨ ਦਾ ਸਮਾਂ ਨਹੀਂ ਹੈ ਉਹਨਾਂ ਵੱਲੋਂ ਕੋਈ ਕਿਸੇ ਵੀ ਵਿਅਕਤੀ ਨਾਲ ਨਜ਼ਾਇਜ਼ ਧੱਕਾ ਨਹੀਂ ਕੀਤਾ ਜਾ ਰਿਹਾ ਹੈ ਉਨ੍ਹਾਂ ਵੱਲੋਂ ਆਪਣੀ ਸਫਾਈ ਦੇ ਦਿੱਤੀ ਜਾ ਰਹੀ ਹੈ ਪਰ ਮੀਡੀਆ ਦੇ ਕੈਮਰੇ ਅੱਗੇ ਆਉਣ ਤੋਂ ਬਚਿਆ ਜਾ ਰਿਹਾ ਹੈ।