ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਸਿਰ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਂਦੀ ਰਹਿੰਦੀ ਹੈ ਤਾਂ ਕਿ ਪੰਜਾਬ ਦੀ ਧਰਤੀ ਦੇ ਮੁਤਾਬਿਕ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਨਾਲ ਵੱਧ ਤੋਂ ਵੱਧ ਫ਼ਸਲ ਦੀ ਪੈਦਾਵਾਰ ਕੀਤੀ ਜਾ ਸਕੇ। ਲੁਧਿਆਣਾ ਦੇ ਚੀਫ ਖੇਤੀਬਾੜੀ ਅਫਸਰ ਨੇ ਵੀ ਇਸ ਦੀ ਹਾਮੀ ਭਰੀ ਹੈ। ਨਾਲ ਹੀ ਉਨ੍ਹਾਂ ਕਿਹਾ ਕੇ ਇਸ ਸਾਲ ਪੀ ਆਰ 126 ਬੀਜ ਕਿਸਾਨਾਂ ਲਈ ਵੱਡੀ ਗਿਣਤੀ ਵਿੱਚ ਉਪਲੱਬਧ ਹੈ।
ਨਵੀਆਂ ਕਿਸਮਾਂ ਦੀ ਖਾਸੀਅਤ: ਚੌਲਾਂ ਦੀ PR 130 ਇੱਕ ਉੱਚ ਝਾੜ ਦੇਣ ਵਾਲੀ, ਮੱਧ ਅਗੇਤੀ ਅਤੇ ਸਹਿਣਸ਼ੀਲ ਕਿਸਮ ਹੈ। ਇਸ ਦੇ ਪੌਦੇ ਦੀ ਔਸਤ ਉਚਾਈ 108 ਸੈਂਟੀਮੀਟਰ ਹੁੰਦੀ ਹੈ ਅਤੇ ਇਹ ਟਰਾਂਸਪਲਾਂਟ ਕਰਨ ਤੋਂ ਲਗਭਗ 105 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚ ਲੰਬੇ ਪਤਲੇ ਪਾਰਦਰਸ਼ੀ ਅਤੇ ਚਮਕਦਾਰ ਦਾਣੇ ਹੁੰਦੇ ਹਨ ਜਿਸ ਵਿੱਚ ਚੌਲਾਂ ਦੀ ਰਿਕਵਰੀ ਹੁੰਦੀ ਹੈ। ਇਹ ਪੰਜਾਬ ਰਾਜ ਵਿੱਚ ਪ੍ਰਚਲਿਤ ਬੈਕਟੀਰੀਆ ਦੇ ਝੁਲਸ ਰੋਗ ਜਰਾਸੀਮ ਦੀਆਂ ਸਾਰੀਆਂ 10 ਕਿਸਮਾਂ ਦਾ ਪ੍ਰਤੀ ਰੋਧਕ ਹੈ। ਇਸ ਦਾ ਔਸਤ ਝਾੜ 30.0 ਕੁਇੰਟਲ/ਏਕੜ ਹੈ। ਇਸ ਕਿਸਮ ਨੂੰ ਲੈਕੇ ਪੀ ਏ ਯੂ ਦੇ ਡਾਇਰੈਕਟਰ ਰਿਸਰਚ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਇਹ ਕਿਸਮਾਂ ਲਾਂਚ ਕੀਤੀਆਂ ਗਈਆਂ ਸਨ।
ਪੀ ਆਰ 126 ਦੀ ਡਿਮਾਂਡ: ਪੰਜਾਬ ਖੇਤੀਬਾੜੀ ਯੂਨਵਰਸਿਟੀ ਵੱਲੋਂ ਚੌਲਾਂ ਦੀਆਂ ਪੀ ਆਰ ਕਿਸਮਾਂ ਵੀ ਲਾਂਚ ਕੀਤੀਆਂ ਗਈਆਂ ਹਨ, 2 ਸਾਲ ਪਹਿਲਾਂ ਇਸ ਨੂੰ ਲਾਂਚ ਕੀਤਾ ਗਿਆ ਸੀ। ਪੀ ਆਰ 126 ਦੀ ਸਫਲ ਕਾਸ਼ਤ ਪਿਛਲੇ ਸਾਲ ਕੀਤੀ ਗਈ ਜਿਸ ਕਰਕੇ ਕਿਸਾਨਾਂ ਵਿੱਚ ਇਸ ਸੀ ਡਿਮਾਂਡ ਕਾਫੀ ਵਧੀ ਹੈ। ਪੀ ਆਰ 126 ਦਾ ਇੱਕ ਏਕੜ ਵਿੱਚੋਂ ਕਿਸਾਨਾਂ ਵੱਲੋਂ ਲਗਭਗ 34 ਕੁਇੰਟਲ ਦੇ ਕਰੀਬ ਝਾੜ ਪ੍ਰਪਾਤ ਕੀਤਾ ਗਿਆ ਹੈ। ਕਿਸਾਨਾਂ ਮੁਤਾਬਿਕ ਹਾਲੇ 130 ਅਤੇ 131 ਕਿਸਮ ਜ਼ਮੀਨੀ ਪੱਧਰ ਉੱਤੇ ਚੰਗਾ ਨਤੀਜਾ ਨਹੀਂ ਦੇ ਰਹੀ ਪਰ 126 ਨਾਲ ਉਨ੍ਹਾ ਨੂੰ ਚੰਗੇ ਨਤੀਜੇ ਪ੍ਰਪਾਤ ਹੋਏ ਨੇ। ਇਸ ਤੋਂ ਇਲਾਵਾ ਸੁਪਰੀਮ 100 ਅਤੇ ਸੁਪਰੀਮ 101 ਵੀ ਦੀ ਵਰਤੋਂ ਕਰ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਵੱਲੋਂ ਖੁਦ ਪੀ ਆਰ 126 ਦਾ ਬੀਜ ਤਿਆਰ ਕੀਤਾ ਗਿਆ ਹੈ ਜਿਸ ਦੇ ਚੰਗੇ ਨਤੀਜੇ ਨਿਕਲੇ ਨੇ।
ਕਿਸਾਨਾਂ ਨੂੰ ਅਪੀਲ: ਲੁਧਿਆਣਾ ਦੇ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਇਆ ਕਿਸਮਾਂ ਹੀ ਵਰਤਣ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਪਰਾਲੀ ਨੂੰ ਇਸ ਵਾਰ ਅੱਗ ਨਾ ਲਾਉਣ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਲਈ ਸਾਡੇ ਕੋਲ ਸਾਰੀਆਂ ਹੀ ਮਸ਼ੀਨਾਂ ਉਪਲੱਬਧ ਹਨ। ਉਹ ਖੇਤੀਬਾੜੀ ਮਹਿਕਮੇ ਦੇ ਵਿੱਚ ਸੰਪਰਕ ਕਰ ਸਕਦੇ ਹਨ। ਸਬਸਿਡੀ ਉੱਤੇ ਸਰਕਾਰ ਉਨ੍ਹਾਂ ਨੂੰ ਮਸ਼ੀਨਾਂ ਮੁਹੱਈਆ ਕਰਵਾ ਰਹੀ ਹੈ। ਜਿਸ ਦਾ ਮੁੱਖ ਮੰਤਵ ਕਿਸਾਨਾਂ ਨੂੰ ਆਧੁਨਿਕ ਤਕਨੀਕ ਦੇਣੀ ਹੈ ਤਾਂ ਜੋ ਉਹ ਆਪਣੀ ਫਸਲ ਦੀ ਸਾਂਭ ਸੰਭਾਲ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੀਜ਼ਨ ਦੇ ਵਿੱਚ ਇਹ ਸਾਫ ਹੋ ਚੁੱਕਾ ਹੈ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਇਸ ਵਾਰ ਖੇਤ ਦੇ ਵਿੱਚ ਪਰਾਲੀ ਵਹਾ ਕੇ ਕਣਕ ਬੀਜੀ ਗਈ ਸੀ ਉਹਨਾਂ ਦੀ ਕਣਕ ਖਰਾਬ ਨਹੀਂ ਹੋਈ ਉਸੇ ਤਰ੍ਹਾਂ ਖੜ੍ਹੀ ਰਹੀ ਅਤੇ ਉਸ ਦੇ ਝਾੜ ਉੱਤੇ ਵੀ ਕੋਈ ਅਸਰ ਨਹੀਂ ਪਿਆ।
ਇਹ ਵੀ ਪੜ੍ਹੋ: Parkash Singh Badal: ਸਿਆਸਤ ਦੇ 'ਬਾਬਾ ਬੋਹੜ' ਪਰਕਾਸ਼ ਸਿੰਘ ਬਾਦਲ ਦੀ ਮੌਤ ਦਾ ਪੰਜਾਬ ਦੀ ਸਿਆਸਤ 'ਤੇ ਕੀ ਪਵੇਗਾ ਅਸਰ ?