ਲੁਧਿਆਣਾ: ਸਟੀਲ ਇੰਡਸਟਰੀ ਨੇ ਸਟੀਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਭੀਖ ਮੰਗ ਕੇ ਪੈਸੇ ਇੱਕਠੇ ਕੀਤੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਇੱਕਠੇ ਕੀਤੇ ਪੈਸੇ ਪ੍ਰਧਾਨ ਮੰਤਰੀ (Prime Minister) ਮੋਦੀ ਨੂੰ ਭੇਜੇ ਜਾਣਗੇ।
ਸਟੀਲ ਦੇ ਲਗਾਤਾਰ ਵੱਧ ਰਹੇ ਰੇਟਾਂ ਤੋਂ ਪ੍ਰੇਸ਼ਾਨ ਇੰਡਸਟਰੀ (Industry) ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਲੜੀ ਹੇਠ ਲੁਧਿਆਣਾ ਦੇ ਉਦਯੋਗਪਤੀਆਂ ਵੱਲੋਂ ਗਿੱਲ ਰੋਡ ਸਥਿਤ ਯੂਸੀਪੀਐਮਏ ਦਫ਼ਤਰ ਦੇ ਬਾਹਰ ਭੀਖ ਮੰਗੀ ਗਈ। ਜਿਨ੍ਹਾਂ ਨੇ ਇਸ ਮੌਕੇ ਗੱਡੀਆਂ ਰੋਕ-ਰੋਕ ਕੇ ਲੋਕਾਂ ਕੋਲੋਂ ਪੈਸੇ ਮੰਗੇ।
ਇਹ ਵੀ ਪੜੋ:ਟ੍ਰੈਫਿਕ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਪੁਲਿਸ ਨੇ ਕੀਤਾ ਫਲੈਗ ਮਾਰਚ