ETV Bharat / state

ਰੱਖੜੀ ਉੱਤੇ ਭਾਰਤੀ ਡਾਕਖਾਨੇ ਦਾ ਭੈਣਾਂ ਨੂੰ ਤੋਹਫ਼ਾ, ਪਾਣੀ ਨਾਲ ਵੀ ਨਹੀਂ ਖ਼ਰਾਬ ਹੋਵੇਗੀ ਰੱਖੜੀ, ਕੀਤਾ ਇਹ ਕੰਮ - rakhi news

ਭਾਰਤੀ ਡਾਕਖਾਨੇ ਵਲੋਂ ਰੱਖੜੀ ਦੇ ਤਿਉਹਾਰ ਦੇ ਚੱਲਦੇ ਵਾਟਰ ਪਰੂਫ਼ ਲਿਫ਼ਾਫ਼ੇ ਤਿਆਰ ਕੀਤੇ ਗਏ ਹਨ ਤਾਂ ਜੋ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਰੱਖੜੀ ਭੇਜਣ 'ਚ ਕੋਈ ਪਰੇਸ਼ਾਨੀ ਨਾ ਹੋਵੇ।

ਰੱਖੜੀ ਉੱਤੇ ਭਾਰਤੀ ਡਾਕਖਾਨੇ ਦਾ ਭੈਣਾਂ ਨੂੰ ਤੋਹਫ਼ਾ

author img

By

Published : Aug 12, 2023, 5:48 PM IST

ਰੱਖੜੀ ਉੱਤੇ ਭਾਰਤੀ ਡਾਕਖਾਨੇ ਦਾ ਭੈਣਾਂ ਨੂੰ ਤੋਹਫ਼ਾ

ਲੁਧਿਆਣਾ: ਰੱਖੜੀ ਭੈਣ ਭਰਾ ਦੇ ਰਿਸ਼ਤੇ ਦਾ ਪਵਿੱਤਰ ਤਿਉਹਾਰ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ਉੱਪਰ ਰੱਖੜੀ ਬੰਨਦੀਆਂ ਹਨ। ਜਿੰਨਾਂ ਭੈਣਾਂ ਦੇ ਭਰਾ ਉਨ੍ਹਾਂ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਨੂੰ ਕੋਰੀਅਰ ਜਾਂ ਫਿਰ ਡਾਕ ਰਾਹੀਂ ਭੈਣਾਂ ਰੱਖੜੀ ਭੇਜਦੀਆਂ ਹਨ। ਜ਼ਿਆਦਤਰ ਰੱਖੜੀ ਦਾ ਤਿਉਹਾਰ ਅਗਸਤ ਮਹੀਨੇ ਚ ਹੀ ਹੁੰਦਾ ਹੈ ਅਤੇ ਇਹ ਮਹੀਨਾ ਬਰਸਾਤਾਂ ਵਾਲਾ ਹੁੰਦਾ ਹੈ।

ਕਿਸੇ ਵੀ ਡਾਕਘਰ ਤੋਂ ਮਿਲੇਗਾ ਲਿਫ਼ਾਫ਼ਾ: ਜਿਸ ਕਰਕੇ ਅਕਸਰ ਹੀ ਕਈ ਵਾਰ ਭਰਾਵਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਿਆਰ ਦਾ ਇਹ ਅਨਮੋਲ ਤੋਹਫ਼ਾ ਰੱਖੜੀ ਖਰਾਬ ਹੋ ਜਾਂਦੀ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਭਾਰਤੀ ਡਾਕ ਘਰ ਵੱਲੋਂ ਇਕ ਅਜਿਹਾ ਇੰਨਵੈਲਪ ਤਿਆਰ ਕੀਤਾ ਗਿਆ ਹੈ ਜੋ ਕਿ ਪਾਣੀ ਲੱਗਣ ਨਾਲ ਖਰਾਬ ਨਹੀਂ ਹੁੰਦਾ। ਇਹ ਇੰਨਵੈਲਪ ਤੁਸੀਂ ਕਿਸੇ ਵੀ ਡਾਕ ਘਰ ਦੇ ਵਿੱਚ ਜਾ ਕੇ ਲੈ ਸਕਦੇ ਹੋ, ਜਿਸ ਦੀ ਕਿ ਵਿਭਾਗ ਵਲੋਂ ਮਾਮੂਲੀ ਕੀਮਤ ਰੱਖੀ ਗਈ ਹੈ।

ਤਿਆਰ ਕੀਤੇ ਵਾਟਰ ਪਰੂਫ ਇੰਨਵੈਲਪ: ਭਾਰਤੀ ਡਾਕ ਘਰ ਵਲੋਂ 2 ਤਰ੍ਹਾਂ ਦੇ ਇੰਨਵੈਲਪ ਤਿਆਰ ਕੀਤੇ ਗਏ ਹਨ, ਜੋ ਪੂਰੀ ਤਰ੍ਹਾਂ ਵਾਟਰ ਪਰੂਫ ਹਨ। ਇਹਨਾਂ ਦੀ ਕੀਮਤ ਮਾਤਰ 15 ਅਤੇ 20 ਰੁਪਏ ਰੱਖੀ ਗਈ ਹੈ ਅਤੇ ਹਰ ਡਾਕਖਾਨੇ ਵਿੱਚ ਇਹ ਉਪਲਬਧ ਹਨ। ਲੁਧਿਆਣਾ ਦੇ ਮੁੱਖ ਡਾਕਘਰ ਵਿੱਚ ਵੀ ਇਹ ਮੌਜੂਦ ਹਨ। ਡਾਕਖਾਨੇ ਵਲੋਂ ਤਿਆਰ ਕੀਤੇ ਇਹ ਲਿਫਾਫੇ 2 ਸਾਈਜ਼ ਚ ਆਉਂਦੇ ਹਨ। ਛੋਟਾ ਇੰਨਵੈਲਪ 15 ਰੁਪਏ ਦਾ ਹੈ ਜਦਕਿ ਵੱਡੇ ਇੰਨਵੈਲਪ ਦੀ 20 ਰੁਪਏ ਕੀਮਤ ਰੱਖੀ ਗਈ ਹੈ। ਜਦੋਂ ਕੇ ਡਾਕਘਰ ਵਲੋਂ ਇਕ ਡੱਬਾ ਵੀ ਤਿਆਰ ਕੀਤਾ ਗਿਆ ਹੈ, ਜਿਸ ਦੀ ਕੀਮਤ 60 ਰੁਪਏ ਰੱਖੀ ਗਈ ਹੈ। ਇਸ ਨੂੰ ਵੀ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਤਾਂ ਜੋ ਇਸ ਵਿਚ ਤੁਸੀ ਕੋਈ ਵੀ ਗਿਫ਼ਟ ਆਪਣੇ ਭਰਾ ਨੂੰ ਭੇਜ ਸਕਦੇ ਹੋ।

ਇੰਨ੍ਹਾਂ ਲਿਫ਼ਾਫ਼ਿਆਂ 'ਤੇ ਨਹੀਂ ਲੱਗੇਗੀ ਕਸਟਮ ਡਿਊਟੀ :ਇਸ ਸਬੰਧੀ ਲੁਧਿਆਣਾ ਦੇ ਡਾਕਖਾਨੇ ਦੇ ਮੁੱਖ ਪੋਸਟ ਮਾਸਟਰ ਨੇ ਦੱਸਿਆ ਹੈ ਕਿ ਇਨ੍ਹਾਂ ਖਾਸ ਲਿਫਾਫਿਆਂ ਦੀ ਨਿਸ਼ਾਨੀ ਹੋਣ ਦੇ ਚਲਦਿਆਂ ਇਹਨਾਂ ਦੀ ਡਿਲੀਵਰੀ ਪਹਿਲ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਇੰਨਵੈਲਪ ਡਿਊਟੀ ਮੁਫ਼ਤ ਹਨ, ਇਨ੍ਹਾਂ 'ਤੇ ਕਿਸੇ ਕਿਸਮ ਦੀ ਕਸਟਮ ਡਿਊਟੀ ਵੀ ਨਹੀਂ ਲਗਾਈ ਜਾਵੇਗੀ। ਇਨ੍ਹਾਂ ਦੀ ਜਿਆਦਾ ਛਾਣਬੀਣ ਵੀ ਨਹੀਂ ਹੋਵੇਗੀ ਤਾਂ ਜੋ ਇਹ ਸਮੇਂ ਸਿਰ ਰੱਖੜੀ ਭਰਾਵਾਂ ਤੱਕ ਪਹੁੰਚ ਸਕੇ।

ਤਿਉਹਾਰ ਦੇ ਮੱਦੇਨਜ਼ਰ ਕੀਤੇ ਤਿਆਰ: ਉਨ੍ਹਾਂ ਦੱਸਿਆ ਕਿ ਤੁਸੀਂ ਕਿਸੇ ਵੀ ਡਾਕਘਰ ਤੋਂ ਇੰਨ੍ਹਾਂ ਲਿਫ਼ਾਫ਼ਿਆਂ ਨੂੰ ਖਰੀਦ ਸਕਦੇ ਹੋ, ਜਿੰਨ੍ਹਾਂ ਦੀ ਮਾਮੂਲੀ ਜਿਹੀ ਕੀਮਤ ਹੈ। ਉੇਨ੍ਹਾਂ ਦੱਸਿਆ ਕਿ ਇਹ ਲਿਫ਼ਾਫ਼ੇ ਪੂਰੀ ਤਰ੍ਹਾਂ ਵਾਟਰ ਪਰੂਫ ਹਨ ਅਤੇ ਮੀਂਹ ਤੇ ਬਰਸਾਤ ਦੇ ਮੌਸਮ 'ਚ ਰੱਖੜੀ ਅਤੇ ਹੋਰ ਸਮਾਨ ਭਿੱਜਣ ਦਾ ਵੀ ਕੋਈ ਡਰ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਭੈਣਾਂ ਦੇ ਤਿਉਹਾਰ ਦੇ ਮੱਦੇਨਜ਼ਰ ਇਹ ਇੰਨਵੈਲਪ ਤਿਆਰ ਕੀਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.