ਚੰਡੀਗੜ੍ਹ/ਲੁਧਿਆਣਾ: ਸੂਬੇ ਭਰ ਵਿੱਚ ਜਾਰੀ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਪੰਜਾਬ (Vigilance Bureau Punjab) ਨੇ ਅੱਜ ਲੁਧਿਆਣਾ ਤੋਂ ਵਿਸ਼ਾਲ ਕੁਮਾਰ ਅਤੇ ਜਤਿੰਦਰ ਕੁਮਾਰ ਨਾਮੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਨੇ ਪੁਲਿਸ ਕੇਸ ਵਿੱਚੋਂ ਸ਼ਿਕਾਇਤਕਰਤਾ ਦਾ ਨਾਮ ਕਢਵਾਉਣ ਬਦਲੇ 4 ਲੱਖ ਰੁਪਏ ਰਿਸ਼ਵਤ ਲਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਜੀਵ ਕੁਮਾਰ ਉਰਫ਼ ਰਵੀ ਵਾਸੀ ਨਿਊ ਸੁਭਾਸ਼ ਨਗਰ, ਬਸਤੀ ਜੋਧੇਵਾਲ, ਲੁਧਿਆਣਾ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਆਨਲਾਈਨ ਸ਼ਿਕਾਇਤ ਦਰਜ (File complaint online) ਕਰਵਾਈ ਸੀ, ਜਿਸ ਵਿੱਚ ਉਸ ਨੇ ਇਲਜ਼ਾਮ ਲਾਇਆ ਸੀ ਕਿ ਮੁਲਜ਼ਮਾਂ ਨੇ ਇੱਕ ਕਤਲ ਕੇਸ ਵਿੱਚੋਂ ਸ਼ਖ਼ਸ ਨਾਮ ਕਢਵਾਉਣ ਲਈ ਉਸ ਤੋਂ 4 ਲੱਖ ਰੁਪਏ ਲਏ ਹਨ।
ਸ਼ਿਕਾਇਤ ਦੀ ਅਗਲੇਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਨੋਜ ਕੁਮਾਰ ਅਤੇ ਹੋਰਾਂ ਵਿਰੁੱਧ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਵਿੱਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 ਤਹਿਤ ਐਫ.ਆਈ.ਆਰ. ਨੰਬਰ 68 (2020) ਦਰਜ ਕੀਤੀ ਗਈ ਸੀ। ਮਨੋਜ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਉਪਰੰਤ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦਾ ਨਾਮ ਵੀ ਜੋੜਿਆ ਗਿਆ ਸੀ। ਇਸ ਤੋਂ ਬਾਅਦ ਵਿਸ਼ਾਲ ਕੁਮਾਰ ਨੇ ਸ਼ਿਕਾਇਤਕਰਤਾ ਨਾਲ ਮੁਲਾਕਾਤ ਦੌਰਾਨ ਦਾਅਵਾ ਕੀਤਾ ਕਿ ਉਹ ਲੁਧਿਆਣਾ ਦੇ ਸੁਭਾਸ਼ ਨਗਰ ਸਥਿਤ ਬ੍ਰਾਂਡਿਡ ਬਾਣਾ ਗਾਰਮੈਂਟ ਸਟੋਰ ਦੇ ਮਾਲਕ ਜਤਿੰਦਰ ਕੁਮਾਰ ਦਾ ਜਾਣਕਾਰ ਹੈ।
ਕਤਲ ਕੇਸ ਦੀ ਪੁਲਿਸ ਜਾਂਚ: ਵਿਸ਼ਾਲ ਕੁਮਾਰ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਮਾਲਕ ਦੇ ਲੁਧਿਆਣਾ ਦੇ ਇੱਕ ਏ.ਡੀ.ਸੀ.ਪੀ.ਨਾਲ ਚੰਗੇ ਸਬੰਧ ਹਨ ਅਤੇ ਉਹ ਕਤਲ ਕੇਸ ਦੀ ਪੁਲਿਸ ਜਾਂਚ ਕਰਵਾ ਕੇ ਉਸ ਨੂੰ ਬੇਕਸੂਰ ਸਾਬਤ ਕਰਵਾ ਸਕਦਾ ਹੈ। ਸ਼ਿਕਾਇਤਕਰਤਾ (Vigilance operation in Ludhiana) ਨੇ ਦੱਸਿਆ ਕਿ ਵਿਸ਼ਾਲ ਕੁਮਾਰ ਅਤੇ ਜਤਿੰਦਰ ਕੁਮਾਰ ਨੇ ਅਗਸਤ 2020 ਵਿੱਚ ਉਸ ਤੋਂ 4 ਲੱਖ ਰੁਪਏ ਲੈ ਲਏ ਸਨ ਪਰ ਉਸ ਨੂੰ ਪੈਸਿਆਂ ਦੇ ਬਦਲੇ ਕੋਈ ਰਾਹਤ ਨਹੀਂ ਮਿਲੀ। ਉਸ ਨੂੰ ਲੱਭਣ ਲਈ ਲਗਾਤਾਰ ਕੀਤੀ ਗਈ ਪੁਲਿਸ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਦਾਲਤ ਵੱਲੋਂ ਉਸ ਨੂੰ ਬਰੀ ਕਰ ਦਿੱਤਾ ਗਿਆ: ਜਦੋਂ ਉਸ ਨੇ ਦੋਵੇਂ ਮੁਲਜ਼ਮਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ 4 ਲੱਖ ਰੁਪਏ ਤਾਂ ਸਿਰਫ ਜਾਂਚ ਸ਼ੁਰੂ ਕਰਵਾਉਣ ਦੇ ਸਨ। ਸ਼ਿਕਾਇਤਕਰਤਾ ਨੂੰ ਬਾਅਦ ਵਿੱਚ 25 ਅਪ੍ਰੈਲ, 2023 ਨੂੰ ਜ਼ਮਾਨਤ ਮਿਲ ਗਈ ਅਤੇ 18 ਅਗਸਤ, 2023 ਨੂੰ ਲੁਧਿਆਣਾ ਦੀ ਸੈਸ਼ਨ ਅਦਾਲਤ ਵੱਲੋਂ ਉਸ ਨੂੰ ਬਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਉਕਤ ਮੁਲਜ਼ਮਾਂ ਕੋਲੋਂ 4 ਲੱਖ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਪੈਸੇ ਵਾਪਸ ਕਰਨ ਲਈ ਕੋਈ ਹੁੰਗਾਰਾ ਨਹੀਂ ਭਰਿਆ।
- Vigilance Arrested Fake Journalists: ਲੋਕਾਂ ਨੂੰ ਲੁੱਟਣ ਵਾਲੇ ਫਰਜ਼ੀ ਪੱਤਰਕਾਰ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ, ਡਰਾਵੇ ਦੇਕੇ ਪੈਸੇ ਠੱਗਣ ਦਾ ਇਲਜ਼ਾਮ
- Gangster Ansari Sentenced: ਮਾਫੀਆ ਮੁਖਤਾਰ ਅੰਸਾਰੀ ਨੂੰ ਇੱਕ ਹੋਰ ਮਾਮਲੇ 'ਚ 10 ਸਾਲ ਦੀ ਸਜ਼ਾ, ਇੱਕ ਸਾਲ ਵਿੱਚ ਚੌਥੀ ਵਾਰ ਮਿਲੀ ਸਜ਼ਾ
- Grant Scam In TarnTaran : ਲੱਖਾਂ ਰੁਪਏ ਦੀ ਪੰਚਾਇਤੀ ਗ੍ਰਾਂਟ ਖੁਰਦ-ਬੁਰਦ ਕਰਨ ਵਾਲਾ ਕਾਂਗਰਸੀ ਸਰਪੰਚ ਗ੍ਰਿਫ਼ਤਾਰ
ਅਖੀਰ ਵਿੱਚ ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਵਿਜਲੈਂਸ ਬਿਊਰੋ ਨੂੰ ਸਬੂਤ ਵਜੋਂ ਆਡੀਓ ਰਿਕਾਰਡਿੰਗ ਪ੍ਰਦਾਨ ਕੀਤੀ। ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਦੋਵਾਂ ਮੁਲਜ਼ਮਾਂ ਨੇ ਪੁਲਿਸ ਕੇਸ ਵਿੱਚ ਏ.ਡੀ.ਸੀ.ਪੀ. ਲੁਧਿਆਣਾ ਨਾਲ ਸਬੰਧ ਹੋਣਾ ਦੱਸ ਕੇ ਸ਼ਿਕਾਇਤਕਰਤਾ ਤੋਂ 4 ਲੱਖ ਰੁਪਏ ਰਿਸ਼ਵਤ ਲਈ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਸ਼ਾਲ ਕੁਮਾਰ ਅਤੇ ਜਤਿੰਦਰ ਕੁਮਾਰ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਐਫਆਈਆਰ ਨੰਬਰ 27 ਮਿਤੀ 27 ਅਕਤੂਬਰ, 2023 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।