ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਐੱਮ ਪੀ ਰਵਨੀਤ ਬਿੱਟੂ ਨੇ ਦਿਸ਼ਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ (Amritpal should take responsibility murder of Suri) ਲਵੇ ਕਿਉਂਕਿ ਅੰਮ੍ਰਿਤ ਪਾਲ ਵੱਲੋਂ ਨੌਜਵਾਨਾਂ ਨੂੰ ਵਰਗਲਾਇਆ ਗਿਆ ਜਿਸ ਕਾਰਨ ਉਸ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਅਤੇ ਹੁਣ ਉਸ ਉੱਤੇ ਜਦੋਂ ਕਾਰਵਾਈ ਹੋਣ ਦੀ ਗੱਲ ਆਈ ਤਾਂ ਅੰਮ੍ਰਿਤਪਾਲ ਪਿੱਛੇ ਹਟ ਰਿਹਾ ਹੈ ।
ਇਸ ਦੌਰਾਨ ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਨੈਸ਼ਨਲ ਏਜੰਸੀਆਂ ਪੰਜਾਬ ਦਾ ਮਾਹੌਲ ਖ਼ਰਾਬ (National agencies want to spoil the environment) ਕਰਨਾ ਚਾਹੁੰਦੀਆਂ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਤੋੜਿਆ ਜਾ ਰਿਹਾ ਹੈ ।ਬਿੱਟੂ ਨੇ ਸਿੱਧੇ ਤੌਰ ਉੱਤੇ ਅੰਮ੍ਰਿਤਪਾਲ ਸਿੰਘ ਨੂੰ ਖੁਫੀਆ ਏਜੰਸੀਆਂ ਦਾ ਏਜੰਟ ਦੱਸਿਆ।
ਬਿੱਟੂ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਵਿੱਚ ਰਹਿਣ ਦਾ ਮਾਹੌਲ ਨਹੀਂ ਹੈ ਅਤੇ ਅੰਮ੍ਰਿਤਪਾਲ ਸਿੰਘ ਵਿਦੇਸ਼ ਵਿੱਚ ਬੈਠੇ ਭਾਰਤੀਆਂ ਨੂੰ ਪੰਜਾਬ ਵਾਪਸ ਆਉਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਜਿਵੇਂ ਹਿੰਦੂ ਪੰਡਤਾਂ ਨੂੰ ਕੱਢਿਆ ਗਿਆ ਉਵੇਂ ਹੀ ਪੰਜਾਬ ਦੇ ਵੀ ਹਿੰਦੂ ਛੱਡ ਡਰ ਦੇ ਮਾਹੌਲ ਵਿੱਚ ਸੂਬਾ ਛੱਡ ਕੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਸਾਂਸਦ ਰਵਨੀਤ ਸਿੰਘ ਬਿੱਟੂ ਨੇ MLA ਰਜਿੰਦਰ ਕੌਰ ਛੀਨਾ ਦੇ ਪਿਸਤੌਲ ਲੈਣ (Photo of Rajinder Kaur Chhina taking the pistol) ਦੀ ਫੋਟੋ ਵਾਇਰਲ ਕਰਦਿਆਂ ਟਿੱਪਣੀ ਕੀਤੀ ਕਿ ਪੰਜਾਬ ਸਰਕਾਰ ਦੇ ਐਮਐਲਏ ਖ਼ੁਦ ਹੀ ਗੰਨ ਕਲਚਰ ਨੂੰ ਪ੍ਰਮੋਟ ਕਰ ਰਹੇ ਹਨ।
ਉਨ੍ਹਾਂ ਪੰਜਾਬ ਦੇ ਲਾਅ ਐਂਡ ਆਰਡਰ (Question on Law and Order of Punjab) ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿੱਥੇ ਇਕ ਪਾਸੇ ਹਿੰਦੂ ਆਗੂਆਂ ਨੂੰ ਬੁਲਟ ਪਰੂਫ ਜਾਕਟਾਂ ਵੰਡੀਆਂ ਜਾ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਵਿਧਾਇਕ ਆਪਣੇ ਲਈ ਅਸਲਾ ਖਰੀਦ ਰਹੇ ਹਨ ਅਤੇ ਨੌਜਵਾਨਾਂ ਦਾ ਧਿਆਨ ਗੰਨ ਕਲਚਰ ਵੱਲ ਨੂੰ ਆਕਰਸ਼ਿਤ ਕਰ ਰਹੇ ਹਨ।
ਇਹ ਵੀ ਪੜ੍ਹੋ: ਪੁਲਿਸ ਨੇ ਹਿੰਦੂ ਆਗੂਆਂ ਨੂੰ ਵੰਡੀਆਂ ਬੁਲੇਟ ਪਰੂਫ ਜੈਕੇਟਾਂ
ਅਖੀਰ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੇ ਮਾਮਲੇ ਨੂੰ ਲੈਕੇ ਕਿਹਾ ਕਿ ਜਦੋਂ ਪਾਰਟੀ ਵਿੱਚ ਕਮਜ਼ੋਰੀ ਆਉਂਦੀ ਹੈ ਤਾਂ ਇਸ ਤਰੀਕੇ ਨਾਲ ਛੱਡ ਕੇ ਨਹੀਂ ਜਾਣਾ ਚਾਹੀਦਾ ।