ETV Bharat / state

ਤਿੰਨ ਮਹੀਨੇ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੇ ਸਕੇਟਿੰਗ ਟਰੈਕ 'ਚ ਆਈਆਂ ਤਰੇੜਾਂ, ਨਹੀਂ ਬਖ਼ਸ਼ੇ ਜਾਣਗੇ ਭ੍ਰਿਸ਼ਟਾਚਾਰੀ: ਵਿਧਾਇਕ - ਪੰਜਾਬ ਵਿਜੀਲੈਂਸ ਕੋਲ ਜਾਂਚ

ਲੁਧਿਆਣਾ ਵਿੱਚ ਤਿੰਨ ਮਹੀਨੇ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੇ ਗਏ ਸਕੇਟਿੰਗ ਟਰੈਕ ਵਿੱਚ ਤਰੇੜਾਂ ਆ ਗਈਆਂ ਹਨ। ਮਾਮਲੇ ਸਬੰਧੀ ਸਥਾਨਕ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਵਿਜੀਲੈਂਸ ਕੋਲੋਂ ਕਰਵਾਈ ਜਾ ਰਹੀ ਹੈ ਅਤੇ ਕਿਸੇ ਵੀ ਘਪਲਾ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

In Ludhiana, cracks appeared in the skating track, which was repaired three months ago
ਤਿੰਨ ਮਹੀਨੇ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੇ ਸਕੇਟਿੰਗ ਟਰੈਕ 'ਚ ਆਈਆਂ ਤਰੇੜਾਂ, ਨਹੀਂ ਬਖ਼ਸ਼ੇ ਜਾਣਗੇ ਭ੍ਰਿਸ਼ਟਾਚਾਰੀ: ਵਿਧਾਇਕ
author img

By

Published : Apr 19, 2023, 4:28 PM IST

ਤਿੰਨ ਮਹੀਨੇ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੇ ਸਕੇਟਿੰਗ ਟਰੈਕ 'ਚ ਆਈਆਂ ਤਰੇੜਾਂ, ਨਹੀਂ ਬਖ਼ਸ਼ੇ ਜਾਣਗੇ ਭ੍ਰਿਸ਼ਟਾਚਾਰੀ: ਵਿਧਾਇਕ

ਲੁਧਿਆਣਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਘੋਟਾਲਿਆਂ ਉੱਤੇ ਠੱਲ ਪਾਉਣ ਲਈ ਦਾਅਵੇ ਕੀਤੇ ਜਾ ਰਹੇ ਨੇ, ਪਰ ਫਿਰ ਵੀ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਸ਼ਰੇਆਮ ਘਪਲੇਬਾਜ਼ੀ ਕਰਕੇ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਗਈ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਬਣੇ ਸਕੇਟਿੰਗ ਟਰੈਕ ਦੀ ਮੁਰੰਮਤ ਦਾ ਸਾਹਮਣੇ ਆਇਆ ਹੈ । ਸਕੇਟਿੰਗ ਟਰੈਕ ਦੀ ਮੁਰੰਮਤ ਲਗਭਗ 3 ਮਹੀਨੇ ਪਹਿਲਾਂ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਸੀ, ਪਰ ਦੋ ਮਹੀਨੇ ਵਿੱਚ ਹੀ ਟਰੈਕ ਨੂੰ ਤਰੇੜਾਂ ਆ ਗਈਆਂ। ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਠੇਕੇਦਾਰ ਦੀ ਬਕਾਇਆ ਰਾਸ਼ੀ ਰੋਕ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ । ਇੱਥੇ ਰੋਜ਼ਾਨਾ ਦਰਜਨਾਂ ਬੱਚੇ ਸਕੇਟਿੰਗ ਦੀ ਸਿਖਲਾਈ ਲਈ ਆਉਂਦੇ ਹਨ ।

ਟਰੈਕ ਉੱਤੇ ਆਈਆਂ ਤਰੇੜਾਂ: ਸਕੇਟਿੰਗ ਟਰੈਕ ਦੀ ਦੇਖ-ਰੇਖ ਕਰਨ ਵਾਲੇ ਮੁਲਾਜ਼ਮ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਇਸ ਦੀ ਮੁਰੰਮਤ ਕੀਤੀ ਗਈ ਹੈ , ਉਸ ਨੇ ਦੱਸਿਆ ਕਿ ਇੱਥੇ ਸੌ ਦੇ ਕਰੀਬ ਬੱਚੇ ਰੋਜ਼ਾਨਾ ਸਕੇਟਿੰਗ ਕਰਨ ਲਈ ਆਉਂਦੇ ਹਨ । ਉਸ ਨੇ ਦੱਸਿਆ ਕਿ ਵੱਡੀਆਂ ਤਰੇੜਾਂ ਪੈ ਚੁੱਕੀਆਂ ਹਨ ਅਤੇ ਬੱਚੇ ਬਚਕੇ ਸਕੇਟਿੰਗ ਕਰਦੇ ਹਨ। ਕੇਅਰ ਟੇਕਰ ਵਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਸਭ ਠੇਕੇਦਾਰ ਦੀ ਗਲਤੀ ਹੈ।

ਠੇਕੇਦਾਰ ਦੀ ਅਦਾਇਗੀ ਰੋਕੀ: ਜਦੋਂ ਵਿਧਾਇਕ ਨੂੰ ਇਸ ਗੱਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਪੱਲਾ ਝਾੜਦੇ ਹੋਏ ਪਿਛਲੀ ਸਰਕਾਰ ਦੀ ਗਲਤੀ ਕੱਢੀ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਕਾਰਵਾਈਆਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 20 ਤੋਂ 25 ਲੱਖ ਦੇ ਕਰੀਬ ਠੇਕੇਦਾਰ ਦਾ ਬਕਾਇਆ ਰੋਕਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਉਸ ਨੂੰ ਬਲੈਕ ਲਿਸਟ ਵੀ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਪਹਿਲਾਂ ਹੀ ਵਿਜੀਲੈਂਸ ਵਿਭਾਗ ਨੂੰ ਦੇ ਦਿੱਤੀ ਗਈ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਵਿਜੀਲੈਂਸ ਕਰੇਗੀ ਜਾਂਚ: ਇਸ ਪੂਰੇ ਘਪਲੇ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਵਿਜੀਲੈਂਸ ਦੀ ਤਕਨੀਕੀ ਟੀਮ ਵੱਲੋਂ ਟਰੈਕ ਦਾ ਮੁਆਇਨਾ ਕਰਨ ਤੋਂ ਬਾਅਦ ਉਸ ਵਿੱਚ ਕਿਸ ਤਰ੍ਹਾਂ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ, ਇਸ ਦੀ ਜਾਂਚ ਵੀ ਕੀਤੀ ਜਾਵੇਗੀ। ਨਗਰ ਨਿਗਮ ਵੱਲੋਂ ਕੰਪਨੀ ਨੂੰ ਪਹਿਲਾਂ ਹੀ ਇਸ ਦੀ ਮੁਰੰਮਤ ਕਰਨ ਲਈ ਕਿਹਾ ਗਿਆ ਸੀ, ਪਰ ਕੰਪਨੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪੋਂਸ ਨਹੀਂ ਦਿੱਤਾ ਗਿਆ, ਇਸ ਦੀ ਪੂਰੀ ਰਿਪੋਰਟ ਬਣਾ ਕੇ ਹੁਣ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾਵੇਗੀ ।

ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਲਈ ਸੂਰਤ ਸਿੰਘ ਖਾਲਸਾ ਨੇ ਮੁੜ ਸ਼ੁਰੂ ਕੀਤੀ ਭੁੱਖ ਹੜਤਾਲ, ਕਿਹਾ-ਹੁਣ ਲੜਾਈ ਆਰ-ਪਾਰ ਦੀ

ETV Bharat Logo

Copyright © 2024 Ushodaya Enterprises Pvt. Ltd., All Rights Reserved.