ETV Bharat / state

ਸਸਤੀ ਸ਼ਰਾਬ ਮਹਿੰਗੀਆਂ ਬੋਤਲਾਂ 'ਚ ਪਾ ਕੇ ਵੇਚਣ ਦਾ ਮਾਮਲਾ, 2 ਗ੍ਰਿਫ਼ਤਾਰ - ਮੁੱਲਾਂਪੁਰ ਦਾਖ਼ਾ

ਜਗਰਾਓ ਪੁਲਿਸ ਨੇ ਸਸਤੀ ਸ਼ਰਾਬ ਮਹਿੰਗੀ ਬੋਤਲਾਂ ਵਿੱਚ ਪਾ ਕੇ ਵੇਚਣ ਦਾ ਪਰਦਾਫਾਸ਼ ਕਰਦਿਆ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਸਸਤੀ ਸ਼ਰਾਬ ਮਹਿੰਗੀਆਂ ਬੋਤਲਾਂ 'ਚ ਪਾ ਕੇ ਵੇਚਣ ਦਾ ਮਾਮਲਾ, 2 ਗ੍ਰਿਫ਼ਤਾਰ

author img

By

Published : Feb 14, 2020, 3:39 PM IST

ਲੁਧਿਆਣਾ: ਜਗਰਾਓ ਵਿਖੇ ਸਸਤੀ ਸ਼ਰਾਮ ਮਹਿੰਗੀਆਂ ਬੋਤਲਾਂ ਵਿੱਚ ਪਾ ਕੇ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਗਰਾਓ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ 'ਚ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਲਾਂਪੁਰ ਦਾਖ਼ਾ ਤੋਂ ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਉਕਤ ਮਾਮਲੇ ਦੀ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਇਸ 'ਤੇ ਕਾਰਵਾਈ ਕਰਦਿਆਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ, ਮੁਲਜ਼ਮਾਂ ਵੱਲੋਂ ਸਸਤੀ ਸ਼ਰਾਬ ਮਹਿੰਗੀਆਂ ਬੋਤਲਾਂ ਵਿੱਚ ਪਾ ਕੇ ਵੇਚਣ ਦਾ ਗੋਰਖ ਧੰਦਾ ਕੀਤੇ ਜਾਣ ਦਾ ਪਰਦਾਫਾਸ਼ ਕੀਤਾ ਗਿਆ।

ਸਸਤੀ ਸ਼ਰਾਬ ਮਹਿੰਗੀਆਂ ਬੋਤਲਾਂ 'ਚ ਪਾ ਕੇ ਵੇਚਣ ਦਾ ਮਾਮਲਾ, 2 ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਗੋਦਾਮ ਵਿੱਚੋਂ ਵੱਡੀ ਗਿਣਤੀ ਵਿੱਚ ਮਹਿੰਗੇ ਬ੍ਰਾਂਡ ਦੀਆਂ ਖਾਲੀ ਬੋਤਲਾਂ ਨਕਲੀ ਸੀਲਾਂ ਲੱਗੀਆਂ ਬਰਾਮਦ ਹੋਈਆ ਹਨ। ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਇਸ ਦਾ ਕਰਤਾ ਧਰਤਾ ਕੌਣ ਹੈ ਇਸ ਸਬੰਧੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ: ਗਾਰਗੀ ਛੇੜਛਾੜ ਮਾਮਲੇ ਦੀ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.