ETV Bharat / state

ਕਰੋੜਾਂ ਦੇ ਠੇਕੇ ਨੂੰ ਲੈ ਕੇ ਮੰਡੀ ਬੋਰਡ ਦੇ ਚੇਅਰਮੈਨ ਤੇ ਪਾਰਕਿੰਗ ਠੇਕੇਦਾਰ ਆਹਮੋ ਸਾਹਮਣੇ

ਲੁਧਿਆਣਾ ਵਿੱਚ ਕਰੋੜਾਂ ਦੇ ਠੇਕੇ ਨੂੰ ਲੈ ਕੇ ਮੰਡੀ ਬੋਰਡ ਦੇ ਚੇਅਰਮੈਨ ਤੇ ਪਾਰਕਿੰਗ ਠੇਕੇਦਾਰ ਆਹਮੋ ਸਾਹਮਣੇ, ਚੇਅਰਮੈਨ ਨੇ ਕਿਹਾ ਠੇਕਾ ਰੱਦ ਹੋਵੇ ਨਹੀਂ ਤਾਂ ਖੁਦਕੁਸ਼ੀ ਕਰ ਲਵਾਂਗਾ, ਠੇਕੇਦਾਰ ਨੇ ਵੀ ਠੋਕਵਾਂ ਜਵਾਬ ਦਿੱਤਾ...

ਕਰੋੜਾਂ ਦੇ ਠੇਕੇ ਨੂੰ ਲੈ ਕੇ ਮੰਡੀ ਬੋਰਡ ਦੇ ਚੇਅਰਮੈਨ ਤੇ ਪਾਰਕਿੰਗ ਠੇਕੇਦਾਰ ਆਹਮੋ ਸਾਹਮਣੇ
ਕਰੋੜਾਂ ਦੇ ਠੇਕੇ ਨੂੰ ਲੈ ਕੇ ਮੰਡੀ ਬੋਰਡ ਦੇ ਚੇਅਰਮੈਨ ਤੇ ਪਾਰਕਿੰਗ ਠੇਕੇਦਾਰ ਆਹਮੋ ਸਾਹਮਣੇ
author img

By

Published : May 19, 2022, 6:41 PM IST

ਲੁਧਿਆਣਾ: ਲੁਧਿਆਣਾ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਮੰਡੀ ਬੋਰਡ ਦੇ ਚੇਅਰਮੈਨ ਤੇ ਪਾਰਕਿੰਗ ਦੇ ਠੇਕੇਦਾਰ ਆਹਮੋ ਸਾਹਮਣੇ ਹਨ। ਮੰਡੀ ਬੋਰਡ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਇਲਜ਼ਾਮ ਲਗਾਏ ਗਏ ਹਨ ਕਿ ਇਸ ਸਾਲ ਪਾਰਕਿੰਗ ਦੇ ਠੇਕੇ ਲਈ ਬਹੁਤ ਘੱਟ ਕੀਮਤਾਂ 'ਤੇ ਠੇਕਾ ਦਿੱਤਾ ਗਿਆ ਹੈ, ਜਿਸ ਨਾਲ ਸਰਕਾਰ ਦੇ ਰੈਵੇਨਿਊ ਨੂੰ ਵੱਡਾ ਚੂਨਾ ਲੱਗ ਸਕਦਾ ਹੈ।

ਉਨ੍ਹਾਂ ਕਿਹਾ ਕਿ ਘੱਟੋ ਘੱਟ ਜੋ ਠੇਕਾ 4 ਕਰੋੜ ਦਾ ਹੋਣਾ ਚਾਹੀਦਾ ਸੀ, ਉਹ ਮਹਿਜ਼ 2.16 ਕਰੋੜ ਰੁਪਏ 'ਚ ਹੀ ਮਿਲੀਭੁਗਤ ਨਾਲ ਠੇਕੇਦਾਰ ਨੇ ਹੜੱਪ ਲਿਆ ਹੈ। ਜਿਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਤੇ ਜੇਕਰ ਠੇਕੇਦਾਰ ਨੂੰ ਠੇਕਾ ਮਿਲ ਗਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ। ਉਥੇ ਹੀ ਦੂਜੇ ਪਾਸੇ ਠੇਕੇਦਾਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆ ਕਿਹਾ ਕਾਨੂੰਨ ਦੀ ਪ੍ਰਕਿਰਿਆ ਵਿੱਚ ਰਹਿ ਕੇ ਹੀ ਉਨ੍ਹਾਂ ਵੱਲੋਂ ਸਾਰੇ ਦਸਤਾਵੇਜ਼ ਪੂਰੇ ਕਰਕੇ ਪਾਰਕਿੰਗ ਦਾ ਠੇਕਾ ਲਿਆ ਗਿਆ ਹੈ।

ਕਰੋੜਾਂ ਦੇ ਠੇਕੇ ਨੂੰ ਲੈ ਕੇ ਮੰਡੀ ਬੋਰਡ ਦੇ ਚੇਅਰਮੈਨ ਤੇ ਪਾਰਕਿੰਗ ਠੇਕੇਦਾਰ ਆਹਮੋ ਸਾਹਮਣੇ

ਇਸ ਦੌਰਾਨ ਮੰਡੀ ਬੋਰਡ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਨੇ ਕਿਹਾ ਕਿ ਹੁਣ ਤੱਕ ਪਾਰਕਿੰਗ ਦੀ ਕੁਲੈਕਸ਼ਨ 4 ਕਰੋੜ ਰੁਪਏ ਦੇ ਕਰੀਬ ਹੈ, ਜਦੋਂ ਕਿ ਦੂਜੇ ਪਾਸੇ ਟੈਂਡਰ ਸਿਰਫ਼ 2.16 ਕਰੋੜਾਂ ਰੁਪਏ ਦਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਘੱਟ ਹੈ, ਇਸ ਦਾ ਸਿੱਧਾ ਨੁਕਸਾਨ ਸਰਕਾਰ ਦੇ ਖਜ਼ਾਨੇ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਇਹ ਵੀ ਕਿਹਾ ਕਿ ਜਿਸ ਠੇਕੇਦਾਰ ਵੱਲੋਂ ਠੇਕਾ ਲਿਆ ਗਿਆ ਹੈ, ਉਹ ਠੇਕੇਦਾਰ ਪਹਿਲਾਂ ਹੀ ਇੱਕ ਦੂਜੇ ਦੇ ਨਾਲ ਗੰਢ ਤੁੱਪ ਕਰ ਕੇ ਠੇਕੇ ਹੜੱਪ ਲੈਂਦੇ ਹਨ, ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ।

ਉੱਧਰ ਦੂਜੇ ਪਾਸੇ ਠੇਕਾ ਲੈਣ ਵਾਲੇ ਠੇਕੇਦਾਰ ਰਾਜੂ ਦਾ ਕਹਿਣਾ ਹੈ ਕਿ ਅੱਜਕੱਲ੍ਹ ਸਭ ਪਾਰਦਰਸ਼ਤਾ ਨਾਲ ਹੁੰਦਾ ਹੈ, ਬਕਾਇਦਾ ਆਨਲਾਈਨ ਟੈਂਡਰ ਕੱਢੇ ਗਏ ਸਨ ਤੇ ਇਹ ਟੈਂਡਰ 2.16 ਕਰੋੜ ਰੁਪਏ ਦਾ ਭਰਿਆ ਗਿਆ ਸੀ, ਜਦੋਂ ਕਿ 2.5 ਕਰੋੜ ਰੁਪਏ ਦਾ ਰੇਟ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਭ ਕਾਨੂੰਨ ਦੀ ਪ੍ਰਕਿਰਿਆ ਵਿੱਚ ਰਹਿ ਕੇ ਹੋਇਆ ਹੈ।

ਉਨ੍ਹਾਂ ਉਲਟਾ ਮੰਡੀ ਬੋਰਡ ਦੇ ਚੇਅਰਮੈਨ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਉਸ ਦੇ ਇਸ਼ਾਰਿਆਂ 'ਤੇ ਇਹ ਸਭ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕੋਲ ਇਸ ਦਾ ਠੀਕ ਰੱਖਣਾ ਚਾਹੁੰਦੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਓਵਰ ਚਾਰਜਿੰਗ ਨਹੀਂ ਕੀਤੀ, ਜੀਐੱਸਟੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਇਨਕਮ ਟੈਕਸ ਆਦਿ ਦਾ ਪੂਰਾ ਭੁਗਤਾਨ ਕਰਦੇ ਹਨ।

ਇਹ ਵੀ ਪੜੋ:- ਸਿੱਧੂ ਨੂੰ 1 ਸਾਲ ਦੀ ਜੇਲ੍ਹ: ਬੋਲੇ - ਮੈਨੂੰ ਕਾਨੂੰਨ ਦਾ ਫ਼ੈਸਲਾ ਸਵੀਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.