ਲੁਧਿਆਣਾ: ਲੁਧਿਆਣਾ ਦੇ ਇੱਕ ਨਿੱਜੀ ਰੈਸਟੋਰੈਂਟ In a famous restaurant in Ludhiana ਵਿਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੀ ਤਦਾਦ ਵਿੱਚ ਪਹੁੰਚੇ ਪੱਤਰਕਾਰਾਂ ਅਤੇ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਨੂੰ ਰੈਸਟੋਰੈਂਟ ਵੱਲੋਂ ਕੀੜਿਆਂ ਵਾਲੇ ਪਕੌੜੇ ਪਰੋਸਣ ਦੇ ਇਲਜ਼ਾਮ ਲੱਗੇ ਹਨ। famous restaurant in Ludhiana journalists allege
ਜਿਸ ਤੋਂ ਬਾਅਦ ਜਦੋਂ ਪਕੌੜਿਆਂ ਦੇ ਵਿੱਚ ਕੀੜੇ ਚੱਲਦੇ ਵੇਖੇ ਤਾਂ ਇਸ ਦਾ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਹੋਟਲ ਵਰਕਰਾਂ ਤੇ ਮੈਨੇਜਰ ਨੇ ਆਪਣੀ ਗਲਤੀ ਮੰਨ ਲਈ ਹੈ। ਜਿਸ ਤੋਂ ਬਾਅਦ ਪੱਤਰਕਾਰਾਂ ਨੇ ਤੁਰੰਤ ਸਿਹਤ ਮਹਿਕਮੇ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚ ਕੇ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਰੈਸਟੋਰੈਂਟ ਤੋਂ ਸੈਂਪਲ ਕਲੈਕਸ਼ਨ ਕੀਤੀ ਗਈ ਹੈ ਅਤੇ ਕਾਰਵਾਈ ਦੀ ਗੱਲ ਕਹੀ।
ਇਸ ਤੋਂ ਬਾਅਦ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਅਤੇ ਮੈਨੇਜਰ ਨੇ ਆਪਣੀ ਗਲਤੀ ਮੰਨੀ ਅਤੇ ਕਿਹਾ ਹੈ ਕਿ ਮੌਸਮ ਦੇ ਕਰਕੇ ਜ਼ਿਆਦਾ ਨਮੀ ਹੈ, ਇਸ ਕਰਕੇ ਅਜਿਹਾ ਹੋ ਗਿਆ ਹੋਵੇਗਾ। ਹੋਟਲ ਦੇ ਮੈਨੇਜਰ ਆਪਣੀਆਂ ਸਫਾਈ ਦਿੰਦਾ ਦਿਖਾਈ ਦਿੱਤਾ, ਹਲਾਂਕਿ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਰੈਸਟੋਰੈਂਟ ਦਾ ਮਾਲਿਕ ਮੌਕੇ ਉੱਤੇ ਨਹੀਂ ਪਹੁੰਚਿਆ।
ਇਸ ਦੌਰਾਨ ਮੌਕੇ ਉੱਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਜਰੂਰ ਰਸੋਈ ਚੋਂ ਖਾਣ ਪੀਣ ਵਾਲੇ ਸਮਾਨ ਦੇ ਸੈਂਪਲ ਲੈ ਲਏ। ਇਸ ਦੌਰਾਨ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਕੀੜਿਆਂ ਵਾਲਾ ਬੇਸਨ ਤਾਂ ਨਹੀਂ ਵੇਖਿਆ, ਪਰ ਹਰ ਰਸੋਈ ਦੇ ਵਿਚ ਹੋਰ ਉਣਤਾਈਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਰੈਸਟੋਰੈਂਟ ਤੇ ਵਿਚ ਲੋਕਾਂ ਨੂੰ ਅਨ ਹਾਈਜਿਨਿਕ ਖਾਣਾ ਪਰੋਸਿਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਸੈਂਪਲ ਲੈ ਕੇ ਲੈਬ ਵਿੱਚ ਟੈਸਟ ਲਈ ਭੇਜ ਦਿੱਤੇ ਹਨ ਅਤੇ ਕਾਰਵਾਈ ਵੀ ਕੀਤੀ ਜਾਵੇਗੀ। ਹਾਲਾਂਕਿ ਸਿਹਤ ਮਹਿਕਮੇ ਦਾ ਕੰਮ ਲਗਾਤਾਰ ਰੈਸਟੋਰੈਂਟ ਅਤੇ ਹੋਟਲਾਂ ਦੇ ਵਿਚ ਚੈਕਿੰਗ ਕਰਨ ਦੀ ਹੁੰਦੀ ਹੈ, ਪਰ ਅਕਸਰ ਹੀ ਅਜਿਹਾ ਨਹੀਂ ਹੁੰਦਾ। ਇਸ ਰੈਸਟੋਰੈਂਟ ਦੇ ਵਿਚ ਕਿੰਨੇ ਸਮੇਂ ਤੋਂ ਅਜਿਹਾ ਖਾਣਾ ਲੋਕਾਂ ਨੂੰ ਪਰੋਸਿਆ ਜਾ ਰਿਹਾ ਸੀ, ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੋਵੇਗਾ। ਪਰ ਪੱਤਰਕਾਰਾਂ ਦੇ ਕੈਮਰਿਆਂ ਤੋਂ ਜ਼ਰੂਰ ਇਸ ਰੈਸਟੋਰੈਂਟ ਦੀ ਪੋਲ ਖੁੱਲ੍ਹਦੀ ਵਿਖਾਈ ਦੇ ਰਹੀ ਹੈ।
ਇਹ ਵੀ ਪੜੋ:- ਇਸ ਜ਼ਿਲ੍ਹੇ ਵਿੱਚ ਭਲਕੇ ਹੋਵੇਗੀ ਭਾਰੀ ਗੋਲੀਬਾਰੀ, ਪੁਲਿਸ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ