ਲੁਧਿਆਣਾ: ਪੰਜਾਬ ਪੁਲਿਸ ਨੇ ਸ਼ੰਭੂ ਤੋਂ ਪਠਾਨਕੋਟ ਤੱਕ ਅਮਰਨਾਥ ਯਾਤਰੀਆਂ ਦੀ ਕੜੀ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਅਮਰਨਾਥ ਯਾਤਰੀਆਂ ਨਾਲ ਗੱਲਬਾਤ ਕਰਨ ਲਈ ਜੀਆਰਪੀ ਦੇ ਆਈ.ਜੀ ਬਲਜੋਤ ਸਿੰਘ ਰਾਠੌਰ ਖੰਨਾ ਪੁੱਜੇ। ਇੱਥੇ ਨੈਸ਼ਨਲ ਹਾਈਵੇ ਉਪਰ ਲੱਗੇ ਕੈਂਪ ਵਿੱਚ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਨਿਰੀਖਣ ਕੀਤਾ ਗਿਆ। ਆਈਜੀ ਨੇ ਦੱਸਿਆ ਕਿ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਡੀਜੀਪੀ ਪੰਜਾਬ ਵੱਲੋਂ ਸਖਤ ਹਦਾਇਤਾਂ ਹਨ। ਸਾਰੀਆਂ ਮੁੱਖ ਸੜਕਾਂ 'ਤੇ ਫੋਰਸ ਤਾਇਨਾਤ ਕੀਤੀ ਗਈ ਹੈ। ਸਾਰੇ ਜ਼ਿਲ੍ਹਿਆਂ ਵਿੱਚ ਫੋਰਸ ਤਾਇਨਾਤ ਹੈ। ਹਰ ਜ਼ਿਲ੍ਹੇ ਦੇ ਇੰਚਾਰਜ ਐਸਐਸਪੀ ਹਨ ਅਤੇ ਲੁਧਿਆਣਾ ਦੇ ਸੀਪੀ ਇੰਚਾਰਜ ਹਨ। ਹਰ ਰੋਜ਼ ਏਡੀਜੀਪੀ ਜਾਂ ਆਈਜੀ ਪੱਧਰ ਦਾ ਅਧਿਕਾਰੀ ਸੁਰੱਖਿਆ ਦੀ ਜਾਂਚ ਕਰਦਾ ਹੈ। ਸ਼ਹਿਰਾਂ ਵਿੱਚ ਲਗਾਏ ਗਏ ਕੈਂਪਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।
ਸ਼ਰਧਾਲੂਆਂ ਤੋਂ ਫੀਡਬੈਕ: ਸ਼ੁੱਕਰਵਾਰ ਨੂੰ ਕਰੀਬ 800 ਯਾਤਰੀ ਪੁਲਸ ਸੁਰੱਖਿਆ 'ਚ ਹੇਠ ਨੈਸ਼ਨਲ ਹਾਈਵੇ ਤੋਂ ਖੰਨਾ ਦੌਰਾਨ ਨਿਕਲੇ, ਜਿਨ੍ਹਾਂ ਨਾਲ ਗੱਲਬਾਤ ਕਰਕੇ ਫੀਡਬੈਕ ਲਿਆ ਗਿਆ। ਆਈਜੀ ਨੇ ਕਿਹਾ ਕਿ ਜਿੱਥੇ ਜਿੱਥੇ ਕੈਂਪ ਲੱਗੇ ਹਨ ਉਹਨਾਂ ਦੇ ਪ੍ਰਬੰਧਕਾਂ ਦੇ ਨੰਬਰ ਪੁਲਸ ਅਧਿਕਾਰੀਆਂ ਕੋਲ ਹਨ। ਸਮੇਂ ਸਮੇਂ ਸਿਰ ਗੱਲ ਕਰਕੇ ਪੁੱਛਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ। ਇਸਦੇ ਨਾਲ ਹੀ ਐਸਪੀ ਜਸ਼ਨਪ੍ਰੀਤ ਸਿੰਘ ਅਤੇ ਡੀਐਸਪੀ ਕਰਨੈਲ ਸਿੰਘ ਵੀ ਖੰਨਾ ਵਿਖੇ ਨੈਸ਼ਨਲ ਹਾਈਵੇਅ 'ਤੇ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਮੌਜੂਦ ਰਹੇ।
- ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਨੂੰ ਸੀਐਮ ਮਾਨ ਦੀ ਹਦਾਇਤ- "ਝੋਨਾ ਬੀਜੋ", ਅੱਗਿਓਂ ਅੱਕੇ ਕਿਸਾਨਾਂ ਨੇ ਕਿਹਾ- "ਪਾਣੀ ਤਾਂ ਗਲ਼ ਤੱਕ ਖੜ੍ਹਾ, ਪਨੀਰੀ ਅਸੀਂ ਕੋਠੇ ਉਤੇ ਬੀਜ ਲਈਏ ?"
- ਬੱਸੀ ਪਠਾਣਾਂ ਮਾਰਗ ਉਤੇ ਮੈਡੀਕਲ ਵੇਸਟ ਕੀਤਾ ਡੰਪ, ਵੀਡੀਓ ਆਈ ਸਾਹਮਣੇ, ਵਿਧਾਇਕ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
- 23 ਜੁਲਾਈ ਨੂੰ ਸਾਬਕਾ ਸੈਨਿਕਾਂ ਦਾ ਦਿੱਲੀ 'ਚ ਹੋਵੇਗਾ ਵੱਡਾ ਇਕੱਠ, ਦੱਸਣਗੇ ਪ੍ਰਧਾਨ ਮੰਤਰੀ ਦੀ ਅਸਲ ਸੱਚਾਈ !
ਸੁਰੱਖਿਆ ਪ੍ਰਬੰਧ: ਅਮਰਨਾਥ ਯਾਤਰਾ ਲਈ ਜਾਣ ਵਾਲੇ ਯਾਤਰੀਆਂ ਨੇ ਕਿਹਾ ਕਿ ਅਜਿਹੇ ਸੁਰੱਖਿਆ ਪ੍ਰਬੰਧ ਪਹਿਲੀ ਵਾਰ ਦੇਖਣ ਨੂੰ ਮਿਲੇ ਹਨ। ਨੈਸ਼ਨਲ ਹਾਈਵੇ 'ਤੇ ਥੋੜ੍ਹੀ ਥੋੜ੍ਹੀ ਦੂਰੀ 'ਤੇ ਪੁਲਿਸ ਫੋਰਸ ਤਾਇਨਾਤ ਹੈ। ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਪੁਲਿਸ ਉਨ੍ਹਾਂ ਦੀ ਮਦਦ ਕਰਦੀ ਹੈ। ਕੈਂਪਾਂ ਵਿੱਚ ਸੁਰੱਖਿਆ ਵੀ ਹੈ। ਸਰਕਾਰ ਨੇ ਵਧੀਆ ਕੰਮ ਕੀਤਾ ਹੈ। ਯਾਤਰੀਆਂ ਨੇ ਕਿਹਾ ਕਿ ਪਹਿਲਾਂ ਰਾਤ ਦੇ ਸਮੇਂ ਯਾਤਰੀਆਂ ਨੂੰ ਮੁਸ਼ਕਲ ਆਉਂਦੀ ਸੀ। ਲੁੱਟਾਂ ਖੋਹਾਂ ਦਾ ਸ਼ਿਕਾਰ ਹੁੰਦੇ ਸੀ ਅਤੇ ਕੋਈ ਪ੍ਰੇਸ਼ਾਨੀ ਆਉਣ 'ਤੇ ਹੱਲ ਨਹੀਂ ਹੁੰਦੀ ਸੀ। ਦਿਨ ਸਮੇਂ ਟਰੈਫਿਕ ਕਾਰਨ ਹਾਦਸੇ ਹੋਣ ਦਾ ਡਰ ਰਹਿੰਦਾ ਸੀ। ਪ੍ਰੰਤੂ, ਇਸ ਤਰ੍ਹਾਂ ਸੁਰੱਖਿਆ ਨਾਲ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਰਿਹਾ ਹੈ।