ਲੁਧਿਆਣਾ: ਲੁਧਿਆਣਾ ਦੇ ਥਾਣਾ ਟਿੱਬਾ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਪਤੀ-ਪਤਨੀ ਨੇ ਆਪਣੇ ਪਰਿਵਾਰ ਉੱਪਰ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਗਿਆ ਹੈ। ਪਰ ਪੁਲਿਸ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ, ਜਿਸ ਕਾਰਨ ਉਹ ਇਨਸਾਫ ਦੀ ਮੰਗ ਕਰ ਰਹੇ ਹਨ।
ਵੀਡੀਓ ਵਾਇਰਲ ਸੁਭਾਸ਼ ਨਗਰ ਦੀ:- ਦੱਸ ਦਈਏ ਕਿ ਇਹ ਪੂਰਾ ਮਾਮਲਾ ਲੁਧਿਆਣਾ ਦੇ ਸੁਭਾਸ਼ ਨਗਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਆਪਣੇ ਹੀ ਪਰਿਵਾਰਕ ਮੈਂਬਰਾਂ ਦੇ ਨਾਲ ਇਸ ਪਤੀ ਪਤਨੀ ਦੀ ਲੜਾਈ ਹੋ ਗਈ ਅਤੇ ਘਰ ਦੇ ਆਪਣੇ ਹੀ ਜੇਠ ਜੇਠਾਣੀ ਦੇ ਨਾਲ ਜੰਮ੍ਹ ਕੇ ਕੁੱਟਮਾਰ ਵੀ ਹੋਈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਗਏ ਹਨ, ਪਰ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ।
ਪੀੜਤ ਜੋੜੇ ਵੱਲੋਂ ਕੁੱਟਮਾਰ ਦੇ ਇਲਜ਼ਾਮ:- ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਜੋੜੇ ਨੇ ਕਿਹਾ ਕਿ ਸ਼ਨੀਵਾਰ ਵਾਲੇ ਦਿਨ ਦੀ ਗੱਲ ਹੈ, ਜਦੋਂ ਉਹਨਾਂ ਦੀ ਆਪਣੇ ਹੀ ਜੇਠ- ਜੇਠਾਣੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਮਾਮਲਾ ਹੱਥੋਂਪਾਈ ਉੱਤੇ ਆ ਗਿਆ ਤੇ ਦੋਵਾਂ ਦੇ ਵਿਚਕਾਰ ਝਗੜਾ ਹੋਇਆ। ਪੀੜਤ ਪਤੀ-ਪਤਨੀ ਨੇ ਕਿਹਾ ਕਿ ਉਹਨਾਂ ਦਾ ਆਪਣਾ ਪਰਿਵਾਰ ਹੀ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਦਾਖ਼ਲ ਨਹੀਂ ਹੋਣ ਦੇ ਰਿਹਾ। ਉਹਨਾਂ ਕਿਹਾ ਕਿ ਮੇਰੀ 6 ਮਹੀਨੇ ਦੀ ਬੱਚੀ ਹੈ ਅਤੇ ਜਦੋਂ ਉਹ ਉਸ ਨੂੰ ਲੈ ਕੇ ਆਪਣੇ ਸਹੁਰੇ ਘਰ ਗਈ ਤਾਂ ਉਸਦੀ ਸੱਸ ਉਸ ਦੇ ਜੇਠ ਤੇ ਜੇਠਾਣੀ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡਾ ਜਾਇਦਾਦ ਦਾ ਰੌਲਾ ਚੱਲ ਰਿਹਾ ਹੈ।
ਪੀੜਤ ਜੋੜੇ ਨੇ ਇਨਸਾਫ਼ ਦੀ ਕੀਤੀ ਮੰਗ :- ਇਸ ਦੌਰਾਨ ਪਤੀ ਬਲਜੀਤ ਸਿੰਘ ਨੇ ਕਿਹਾ ਕਿ ਟਿੱਬਾ ਥਾਣੇ, ਚੌਂਕੀ ਸ਼ੁਭਾਸ਼ ਨਗਰ ਅਤੇ ਪੁਲਿਸ ਕਮਿਸ਼ਨਰ ਦਫ਼ਤਰ ਵੀ ਜਾ ਆਏ ਹਨ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਹਨ, ਜਿਸ ਕਾਰਨ ਉਹ ਥਾਂ-ਥਾਂ ਧੱਕੇ ਖਾਣ ਨੂੰ ਮਜ਼ਬੂਰ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ। ਉਹਨਾਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹਨ ਅਤੇ 6 ਮਹੀਨੇ ਦੇ ਬੱਚੇ ਨੂੰ ਲੈ ਕੇ ਉਹ ਸੜਕਾਂ ਉੱਤੇ ਧੱਕੇ ਖਾ ਰਹੇ ਹਨ। ਉਹਨਾਂ ਨੇ ਮੀਡੀਆ ਅੱਗੇ ਆਪਣੇ ਦੁੱਖੜੇ ਰੋਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਹੀ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂ ਰਿਹਾ, ਸਾਡੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਸਾਡੀ ਗੱਡੀ ਵੀ ਭੰਨ ਦਿੱਤੀ ਗਈ ਹੈ।
- Dhirendra Shastri paid obeisance Golden Temple: ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਨੇ ਸੱਚਖੰਡ ਵਿਖੇ ਟੇਕਿਆ ਮੱਥਾ, ਇੰਦਰਜੀਤ ਨਿੱਕੂ ਵੀ ਪਹੁੰਚੇ ਨਾਲ
- Hosiery Traders expect Increase: ਠੰਢ ਦੇ ਆਗਾਜ਼ ਨਾਲ ਹੌਜ਼ਰੀ ਕਾਰੋਬਾਰੀਆਂ ਦੀਆਂ ਜਾਗੀਆਂ ਉਮੀਦਾਂ, ਗਰਮ ਕੱਪੜਿਆਂ ਦੀ ਵਧੀ ਡਿਮਾਂਡ
- Disclosure in RTI: ਸਰਕਾਰੀ ਪੈਸੇ ਉੱਤੇ ਐਸ਼ ਕਰ ਰਹੇ ਹਨ ਪੰਜਾਬ ਦੇ ਵਿਧਾਇਕ ਤੇ ਮੰਤਰੀ, ਖਜ਼ਾਨੇ 'ਤੇ ਪਾਇਆ ਭਾਰ, ਇੱਕ ਵਿਧਾਇਕ ਨੇ ਲਿਆ 350 ਭੱਤਾ !
ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ :- ਉਧਰ ਚੌਂਕੀ ਇੰਚਾਰਜ ਸੁਭਾਸ਼ ਨਗਰ ਗੁਰਮੁਖ ਸਿੰਘ ਨੇ ਕਿਹਾ ਹੈ ਕਿ ਇਹ ਆਪਸੀ ਪਰਿਵਾਰ ਦੇ ਲੜਾਈ ਝਗੜੇ ਦਾ ਮਾਮਲਾ ਹੈ। ਦੋਵਾਂ ਪਾਸਿਓ ਉਹਨਾਂ ਕੋਲ ਸ਼ਿਕਾਇਤ ਆਈ ਹੈ ਅਤੇ ਦੋਵਾਂ ਨੂੰ ਹੀ ਪੁਲਿਸ ਸਟੇਸ਼ਨ ਦੇ ਵਿੱਚ ਸਮਝੌਤੇ ਦੇ ਲਈ ਬੁਲਾਇਆ ਗਿਆ ਸੀ, ਪਰ ਦੋਵਾਂ ਧਿਰਾਂ ਵਿੱਚੋਂ ਕੋਈ ਵੀ ਧਿਰ ਪੁਲਿਸ ਸਟੇਸ਼ਨ ਨਹੀਂ ਆਈ। ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ, ਸਾਡੇ ਕੋਲ ਫੁਟੇਜ ਵੀ ਆਈ ਹੈ। ਜਦੋਂ ਦੋਵੇਂ ਪਾਰਟੀਆਂ ਆਹਮਣੋ-ਸਾਹਮਣੋ ਆਉਣਗੀਆਂ ਤਾਂ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਅਤੇ ਜਿਸ ਦੀ ਗਲਤੀ ਹੋਵੇਗੀ, ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ, ਪਰ ਉਹ ਸਾਡੇ ਕੋਲ ਫਿਲਹਾਲ ਨਹੀਂ ਆਏ ਹਨ।