ETV Bharat / state

ਨਵੇਂ ਸਾਲ 'ਤੇ ਜਸ਼ਨ ਮਨਾ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ, ਪਰਿਵਾਰਾਂ ਨੇ ਥਾਣੇ ਪਹੁੰਚ ਕੇ ਕੀਤਾ ਹੰਗਾਮਾ - ਪੁਲਿਸ ਥਾਣੇ ਵਿੱਚ ਹੰਗਾਮਾ

Hungama on New Year celebration Ludhiana: ਨਵੇਂ ਸਾਲ ਮੌਕੇ ਲੁਧਿਆਣਾ ਦੀਆਂ ਸੜਕਾਂ 'ਤੇ ਹੁਲੜਬਾਜ਼ੀ ਕਰਦਿਆਂ ਕੁਝ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਪਰਿਵਾਰਾਂ ਨੇ ਹੰਗਾਮਾ ਕਰ ਦਿੱਤਾ। ਪਰਿਵਾਰਾਂ ਨੇ ਇਲਜ਼ਾਮ ਲਾਏ ਕਿ ਡਿਊਟੀ ਕਰਨ ਵਾਲੇ ਮੁਲਾਜ਼ਮ ਖੁਦ ਥਾਣੇ 'ਚ ਮਹਿਲਾ ਦੋਸਤ ਨਾਲ ਸ਼ਰਾਬ ਪੀਕੇ ਪਾਰਟੀ ਕਰ ਰਹੇ ਸਨ।

hungama at ludhiana police station on the occation of celebrating the New Year
ਨਵੇਂ ਸਾਲ 'ਤੇ ਜਸ਼ਨ ਮਨਾਅ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ ਤਾਂ ਪਰਿਵਾਰਾਂ ਨੇ ਥਾਣੇ ਪਹੁੰਚ ਕੇ ਕੀਤਾ ਹੰਗਾਮਾ
author img

By ETV Bharat Punjabi Team

Published : Jan 1, 2024, 12:08 PM IST

ਲੁਧਿਆਣਾ ਪੁਲਿਸ ਥਾਣੇ ਵਿੱਚ ਹੰਗਾਮਾ

ਲੁਧਿਆਣਾ : ਨਵੇਂ ਸਾਲ ਦੀ ਰਾਤ ਹਰ ਪਾਸੇ ਜਿੱਥੇ ਜਸ਼ਨ ਮਨਾਇਆ ਗਿਆ ਉਥੇ ਹੀ ਇਸ ਮੌਕੇ ਕਈ ਥਾਵਾਂ ਉੱਤੇ ਹੰਗਾਮਾ ਵੀ ਦੇਖਣ ਨੂੰ ਮਿਲਿਆ। ਅਜਿਹਾ ਹੀ ਹੰਗਾਮੇ ਦਾ ਮਾਮਲਾ ਲੁਧਿਆਣਾ ਦੇ ਬੱਸ ਅੱਡਾ ਚੌਂਕੀ ਵਿੱਚ ਦੇਖਣ ਨੂੰ ਮਿਲਿਆ ਜਦੋਂ ਬੀਤੀ ਰਾਤ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਕੁਝ ਨੌਜਵਾਨਾਂ ਦਾ ਪੁਲਿਸ ਨਾਲ ਵਾਹ ਪੈ ਗਿਆ। ਇਸ ਦੌਰਾਨ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ,ਦਰਅਲ ਪੁਲਿਸ ਦਾ ਇਲਜ਼ਾਮ ਹੈ ਕਿ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਹੁਲੜਬਾਜ਼ੀ ਕਰ ਰਹੇ ਸਨ। ਇਸ ਕਰਕੇ ਇਹਨਾਂ ਨੂੰ ਥਾਣੇ ਲਿਆਉਂਦਾ ਗਿਆ ਪਰ ਇਥੇ ਆਕੇ ਇਹਨਾਂ ਨੌਜਵਾਨਾਂ ਨੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਹੈ।

ਪੁਲਿਸ ਉੱਤੇ ਧੱਕੇਸ਼ਾਹੀ ਅਤੇ ਕੁੱਟਮਾਰ ਦੇ ਦੋਸ਼ ਲਾਏ: ਉਥੇ ਹੀ ਇਸ ਪੂਰੇ ਮਾਮਲੇ ਸਬੰਧੀ ਗੱਲ ਕਰਦਿਆਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਲਟਾ ਪੁਲਿਸ ਉੱਤੇ ਧੱਕੇਸ਼ਾਹੀ ਅਤੇ ਕੁੱਟਮਾਰ ਦੇ ਦੋਸ਼ ਲਾਏ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦੋ ਅਸੀਂ ਆਪਣੇ ਮੁੰਡਿਆਂ ਲਈ ਥਾਣੇ ਪਹੁੰਚੇ ਤਾਂ ਇਥੇ ਪਹੁੰਚ ਕੇ ਦੇਖਿਆ ਕਿ ਚੋਂਕੀ ਦੇ ਅੰਦਰ ਪੁਲਿਸ ਮੁਲਾਜ਼ਮ ਦਾਰੂ ਪੀ ਕੇ ਡਿਊਟੀ ਕਰ ਰਹੇ ਹਨ। ਜਿਸ ਤੋਂ ਬਾਅਦ ਇੱਕ ਮੁਲਾਜ਼ਮ ਨੇ ਮਹਿਲਾ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਉੱਥੇ ਲੋਕਾਂ ਨੇ ਹੰਗਾਮਾ ਕੀਤਾ, ਥਾਣੇ ਦੇ ਬਾਹਰ ਹੀ ਮਹਿਲਾ ਧਰਨੇ 'ਤੇ ਬੈਠ ਗਈ। ਇਸ ਤੋਂ ਬਾਅਦ ਥਾਣੇ ਅੰਦਰ ਜਮ ਕੇ ਹੰਗਾਮਾ ਹੋਇਆ। ਮੌਕੇ ਤੇ ਪੁੱਜੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਮੌਕਾ ਸਾਂਭਿਆ।

ਜਦੋਂ ਮੀਡੀਆ ਮੌਕੇ 'ਤੇ ਪੁੱਜਿਆ ਤਾਂ ਸਬੰਧਿਤ ਪੁਲਿਸ ਮੁਲਾਜ਼ਮ, ਜਿਸ ਨੇ ਮਹਿਲਾ ਨੂੰ ਥਪੜ ਮਾਰਿਆ ਸੀ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਸ ਨੇ ਆਪਣੀ ਸਫਾਈ ਦਿੱਤੀ। ਮੁਲਾਜ਼ਮ ਨੇ ਕਿਹਾ ਕਿ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਦਿਆਂ ਫੜ੍ਹਿਆ ਹੈ ਅਤੇ ਹੁਣ ਇਹਨਾਂ ਦਾ ਮੈਡੀਕਲ ਹੋਵੇਗਾ। ਪਰਿਵਾਰ ਵੱਲੋਂ ਲਗਾਏ ਇਲਜ਼ਾਮ ਬੇਬੁਨਿਆਦ ਹਨ।

ਪੁਲਿਸ ਮੁਲਾਜ਼ਮ ਆਪ ਸ਼ਰਾਬ ਪੀਕੇ ਕੁੜੀਆਂ ਨਾਲ ਪਾਰਟੀ ਕਰਦੇ ਆਏ ਨਜ਼ਰ : ਪੀੜਤ ਪਰਿਵਾਰ ਨੇ ਕਿਹਾ ਕਿ ਨਵੇਂ ਸਾਲ ਦੇ ਜਸ਼ਨ ਮੌਕੇ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਹੈ। ਇੱਕ ਪੁਲਿਸ ਮੁਲਾਜ਼ਮ ਵੱਲੋਂ ਸਾਡੇ ਥੱਪੜ ਮਾਰੇ ਗਏ ਹਨ ਅਤੇ ਜਿਸ ਮੁਲਾਜ਼ਮ ਨੇ ਥੱਪੜ ਮਾਰਿਆ ਹੈ ਉਸ ਸਬੰਧਿਤ ਮੁਲਾਜ਼ਮ ਦੇ ਕਮਰੇ ਚੋਂ ਇੱਕ ਲੜਕੀ ਨਿਕਲੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ। ਪਰਿਵਾਰ ਨੇ ਕਿਹਾ ਕਿ ਇਥੇ ਥਾਣੇ ਅੰਦਰ ਪੁਲਿਸ ਮੁਲਾਜ਼ਮ ਆਪ ਸ਼ਰਾਬ ਪੀਕੇ ਕੁੜੀਆਂ ਨਾਲ ਪਾਰਟੀ ਕਰ ਰਹੇ ਹਨ। ਇਸ ਨੂੰ ਲੈਕੇ ਜਦੋਂ ਹੰਗਾਮਾ ਵੱਧ ਗਿਆ ਤਾਂ ਮੌਕੇ 'ਤੇ ਪਹੁੰਚੇ ਥਾਣਾ ਨੀਰਜ ਚੌਧਰੀ ਇੰਚਾਰਜ ਨੇ ਲੋਕਾਂ ਨੂੰ ਕੀਤਾ ਸ਼ਾਂਤ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਥਾਣੇ ਵਿੱਚੋਂ ਲੜਕੀ ਮਿਲਣ ਦੀ ਗੱਲ ਪੁੱਛੀ ਗਈ ਤਾਂ ਪੁਲਿਸ ਮੁਲਾਜ਼ਮ ਨੇ ਕਿਹਾ ਜਾਂਚ ਕਰ ਕੀਤੀ ਜਾਵੇਗੀ ਬਣਦੀ ਕਾਰਵਾਈ। ਹਲਾਂਕਿ ਇਸ ਦੌਰਾਨ ਖੁਦ ਇੰਚਾਰਜ ਨੇ ਵੀ ਮੰਨਿਆ ਕੇ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਹੈ ਉਨ੍ਹਾ ਕਿਹਾ ਕੇ ਇਹ ਤਾਂ ਉਸ ਨੂੰ ਵੇਖ ਕੇ ਹੀ ਪਤਾ ਲੱਗ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.